ਮੁੰਬਈ: ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਨੇ ਸ਼ਨੀਵਾਰ ਨੂੰ ਵੱਡੀ ਗਿਣਤੀ ‘ਚ ਜਹਾਜ਼ਾਂ ਨੇ ਟੇਕ ਆਫ਼ ਅਤੇ ਲੈਂਡਿੰਗ ਦੇ ਮੈਨੇਜਮੇਂਟ ਦੇ ਮਾਮਲੇ ‘ਚ ਇੱਕ ਹੋਰ ਉਪਲਬਧੀ ਆਪਣੇ ਨਾਂਅ ਦਰਜ ਕਰ ਲਈ ਹੈ। ਸੀਐਸਐਮਆਈਏ ਨੇ ਇੱਕ ਦਿਨ ‘ਚ 1,007 ਉਡਾਨਾਂ ਦੀ ਆਵਾਜਾਈ ਸੰਭਾਲਣ ਦਾ ਨਵਾਂ ਰਿਕਾਰਡ ਕਾਈਮ ਕੀਤਾ ਹੈ।
ਇਸ ਤੋਂ ਪਹਿਲਾਂ ਇਸੇ ਸਾਲ ਜੂਨ ‘ਚ ਇਸ ਹਵਾਈ ਅੱਡੇ ‘ਚ 1,003 ਵਾਰ ਜਹਾਜ਼ਾਂ ਦਾ ਟੇਕ ਆਫ ਅਤੇ ਲੈਂਡਿੰਗ ਦਾ ਰਿਕਾਰਡ ਬਣਾਇਆ ਸੀ। ਸੂਤਰਾਂ ਮੁਤਾਬਕ ਬਿਜਨਸਮੇਨ ਮਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਲੈ ਕੇ ਆਉਣ ਅਤੇ ਲੈ ਕੇ ਜਾਣ ਵਾਲੇ ਜਹਾਜ਼ਾਂ ਕਰਕੇ ਇਸ ਏਅਰਪੋਰਟ ‘ਤੇ ਆਵਾਜਾਈ ਥੋੜ੍ਹੀ ਵਧ ਗਈ ਹੈ।
ਮੁੰਬਈ ਅੰਤਰਰਾਸ਼ਟਰੀ ਏਅਰਪੋਰਟ ਲਿਮਿਟ ਦੇ ਸਕੱਤਰ ਨੇ ਸ਼ਨੀਵਾਰ ਨੂੰ 1,007 ਜਹਾਜ਼ਾਂ ਦੀ ਆਵਾਜਾਈ ਦੀ ਪੁਸ਼ਟੀ ਕੀਤੀ ਹੈ। ਪਰ ਉਨ੍ਹਾਂ ਨੇ ਆਵਾਜਾਈ ਵਧਣ ਦਾ ਕਾਰਨ ਨਹੀਂ ਦੱਸਿਆ।