ਪੜਚੋਲ ਕਰੋ
Advertisement
IPL ਟਰਾਫ਼ੀ ਲੈ ਕੇ ਮੰਦਿਰ ਪੁੱਜੀ ਨੀਤਾ ਅੰਬਾਨੀ, ਭਗਵਾਨ ਕ੍ਰਿਸ਼ਨ ਦੀ ਮੂਰਤੀ ਅੱਗੇ ਟਰਾਫੀ ਰੱਖ ਲਾਏ ਜੈਕਾਰੇ
ਮੁੰਬਈ ਇੰਡੀਅਨਜ਼ ਦੇ ਆਫਿਸ਼ਿਅਲ ਟਵਿੱਟਕ ਅਕਾਊਂਟ 'ਤੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਸਾਫ ਦਿੱਸ ਰਿਹਾ ਹੈ ਕਿ ਟਰਾਫੀ ਨੂੰ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਰੱਖ ਕੇ ਨੀਤਾ ਅੰਬਾਨੀ ਜੈਕਾਰੇ ਲਾ ਰਹੀ ਹੈ।
ਮੁੰਬਈ: ਮੁੰਬਈ ਇੰਡੀਅਨਜ਼ ਦੀ ਜਿੱਤ ਲਈ ਦੁਆ ਕਰਨ ਵਾਲੀ ਨੀਤਾ ਅੰਬਾਨੀ ਤਕਰੀਬਨ ਹਰ ਮੈਚ ਤੇ ਹਰ ਥਾਂ ਟੀਮ ਦਾ ਸਮਰਥਨ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੀ ਰਹਿੰਦੀ ਹੈ। ਚੌਥਾ ਖਿਤਾਬ ਜਿੱਤਣ ਬਾਅਦ ਵੀ ਅਜਿਹਾ ਹੀ ਹੋਇਆ। ਸੋਮਵਾਰ ਨੂੰ ਹੈਦਰਾਬਾਦ ਤੋਂ ਮੁੜਨ ਪਿੱਛੋਂ ਨੀਤਾ ਅੰਬਾਨੀ ਆਈਪੀਐਲ ਦੀ ਟਰਾਫੀ ਲੈ ਕੇ ਮੁੰਬਈ ਦੇ ਜੁਹੂ ਸਥਿਤ ਮੰਦਿਰ ਪਹੁੰਚੀ। ਇੱਥੇ ਉਨ੍ਹਾਂ ਟਰਾਫੀ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਰੱਖਿਆ ਤੇ ਪੁਜਾਰੀਆਂ ਕੋਲੋਂ ਮੰਤਰ ਉਚਾਰਣ ਨਾਲ ਪੂਜਾ ਕਰਵਾਈ।
ਮੁੰਬਈ ਇੰਡੀਅਨਜ਼ ਦੇ ਆਫਿਸ਼ਿਅਲ ਟਵਿੱਟਕ ਅਕਾਊਂਟ 'ਤੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਸਾਫ ਦਿੱਸ ਰਿਹਾ ਹੈ ਕਿ ਟਰਾਫੀ ਨੂੰ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਰੱਖ ਕੇ ਨੀਤਾ ਅੰਬਾਨੀ ਜੈਕਾਰੇ ਲਾ ਰਹੀ ਹੈ। ਵੇਖੋ ਵੀਡੀਓ
ਐਤਵਾਰ ਨੂੰ ਖੇਡੇ ਆਈਪੀਐਲ ਸੀਜ਼ਨ 12 ਦੇ ਫਾਈਨਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਰੋਹਿਤ ਸ਼ਰਮਾ ਦੀ ਕਪਤਾਨੀ ਟੀਮ ਨੇ ਚੌਥੀ ਵਾਰ ਆਈਪੀਐਲ ਖਿਤਾਬ 'ਤੇ ਕਬਜ਼ਾ ਕੀਤਾ। ਪਰ ਇਸੇ ਵਿੱਚ ਮੁੰਬਈ ਇੰਡੀਅਨਜ਼ ਟੀਮ ਦੀ ਮਾਲਕਣ ਨੀਤਾ ਅੰਬਾਨੀ ਕਾਫੀ ਚਰਚਾਵਾਂ ਵਿੱਚ ਰਹੀ। ਜਦੋਂ ਮੁੰਬਈ ਹੱਥੋਂ ਮੈਚ ਫਿਸਲ ਰਿਹਾ ਸੀ ਤਾਂ ਟੀਵੀ ਸਕ੍ਰੀਨ 'ਤੇ ਲਗਾਤਾਰ ਵਿਖਾਇਆ ਜਾ ਰਿਹਾ ਸੀ ਕਿ ਇਸ ਤਰ੍ਹਾਂ ਨੀਤਾ ਅੰਬਾਨੀ ਜਿੱਤ ਲਈ ਪ੍ਰਾਰਥਨਾ ਕਰਨ ਵਿੱਚ ਰੁੱਝੀ ਹੋਈ ਸੀ।🙏🏻🏆 #OneFamily pic.twitter.com/1Dq0K09U2S
— Mumbai Indians (@mipaltan) May 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਜਲੰਧਰ
Advertisement