ਪੜਚੋਲ ਕਰੋ
Advertisement
ਭੰਗ ਦੀ ਹਮਾਇਤ ਕਰ ਫਸਿਆ ਅਦਾਕਾਰ, ਸੋਸ਼ਲ ਮੀਡੀਆ ’ਤੇ ਵੀ ਟ੍ਰੋਲਿੰਗ
ਮੁੰਬਈ: ਬਾਲੀਵੁੱਡ ਅਦਾਕਾਰ ਉਦੇ ਚੋਪੜਾ ਨੇ ਭੰਗ ਨੂੰ ਜਾਇਜ਼ ਬਣਾਉਣ ਦੀ ਵਕਾਲਤ ਕੀਤੀ ਹੈ। ਉਸਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਕਿ ਭੰਗ ਨੂੰ ਜਾਇਜ਼ ਬਣਾਇਆ ਜਾਣਾ ਚਾਹੀਦਾ ਹੈ। ਇਹ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ ਤੇ ਇਸ ਦੇ ਮੈਡੀਕਲ ਫਾਇਦੇ ਵੀ ਹਨ। ਉਸਨੇ ਇਹ ਵੀ ਕਿਹਾ ਸੀ ਕਿ ਜੇ ਇਸ ਨੂੰ ਜਾਇਜ਼ ਬਣਾ ਦਿੱਤਾ ਜਾਏ ਤਾਂ ਇਸ ’ਤੇ ਟੈਕਸ ਲੱਗੇਗਾ ਤੇ ਇਹ ਮਾਲੀਏ ਦਾ ਵੱਡਾ ਸ੍ਰੋਤ ਬਣ ਸਕਦਾ ਹੈ।
ਇਸ ਟਵੀਟ ਤੋਂ ਬਾਅਦ ਨਾ ਸਿਰਫ ਉਹ ਟ੍ਰੋਲ ਹੋਇਆ ਬਲਕਿ ਮੁੰਬਈ ਪੁਲਿਸ ਤੋਂ ਵੀ ਉਸਨੂੰ ਕਰਾਰਾ ਜਵਾਬ ਮਿਲਿਆ। ਮੁੰਬਈ ਪੁਲਿਸ ਨੇ ਉਸ ਨੂੰ ਕਿਹਾ ਕਿ ਭਾਰਤ ਦੇ ਨਾਗਰਿਕ ਹੋਣ ਵਜੋਂ ਜਨਤਕ ਮੰਚ ’ਤੇ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਪਰ ਧਿਆਨ ਰੱਖੋ ਕਿ NDPS ਐਕਟ 1985 ਦੇ ਮੁਤਾਬਕ ਭੰਗ ਖਾਣ, ਰੱਖਣ ਤੇ ਇਸਦੀ ਤਸਕਰੀ ਲਈ ਸਖ਼ਤ ਸਜ਼ਾ ਹੋ ਸਕਦੀ ਹੈ। ਇਸ ਗੱਲ ਨੂੰ ਫੈਲਾਓ।I feel India should legalize marijuana. Firstly, It’s part of our culture. Secondly, I think if legalized and taxed it can be a huge revenue source. Not to mention it will remove the criminal element associated with it. Plus and most importantly it has a lot of medical benefits!
— Uday Chopra (@udaychopra) September 13, 2018
ਇਸ ਪਿੱਛੋਂ ‘ਧੂਮ’ ਅਦਾਕਾਰ ਨੇ ਕਿਹਾ ਕਿ ਉਹ ਇਸ ਦਾ ਸੇਵਨ ਨਹੀਂ ਕਰਦਾ ਪਰ ਇਸ ਨੂੰ ਜਾਇਜ਼ ਕਰਨਾ ਅਕਲਮੰਦੀ ਵਾਲਾ ਕਦਮ ਮੰਨਦਾ ਹਨ। ਉਦੇ ਚੋਪੜਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ‘ਮੁਹੱਬਤੇਂ’ ਤੋਂ ਕੀਤੀ ਸੀ ਤੇ ਆਖ਼ਰੀ ਵਾਰ ਉਹ ਫਿਲਮ ‘ਧੂਮ 2’ ’ਚ ਨਜ਼ਰ ਆਇਆ ਸੀ।Sir,as citizen of India,you are privileged to express your view on a public platform. Be mindful,as of now, consumption, possession and transportation of marijuana, invites harsh punishment as per provisions of Narcotic Drugs and Psychotropic Substances Act,1985. Spread the Word https://t.co/YlT3kuCdA2
— Mumbai Police (@MumbaiPolice) September 15, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement