ਮੁੰਬਈ: ਦਿੱਲੀ ਸਪੈਸ਼ਲ ਸੈੱਲ ਵੱਲੋਂ 6 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਇਕ ਮੁਲਜ਼ਮ ਮੁੰਬਈ ਦੇ ਧਾਰਾਵੀ ਇਲਾਕੇ ਦਾ ਰਹਿਣ ਵਾਲਾ ਹੈ। ਦਿੱਲੀ ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਸ਼ੱਕੀ ਅੱਤਵਾਦੀ ਮੁੰਬਈ ਦੀ ਲੋਕਲ ਟ੍ਰੇਨ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਅੱਤਵਾਦੀ ਸਾਜ਼ਿਸ਼ ਨੂੰ ਅੰਜ਼ਾਮ ਦੇਣਾ ਚਾਹੁੰਦੇ ਸਨ। ਸੂਤਰਾਂ ਨੇ ਇਹ ਵੀ ਦੱਸਿਆ ਕਿ ਰੇਲਵੇ ਪੁਲਿਸ ਯਾਨੀ ਜੀਆਰਪੀ ਨੂੰ ਏਜੰਸੀਆਂ ਤੋਂ ਸੰਭਾਵਿਤ ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲੀ ਹੈ।
ਖੁਫੀਆ ਏਜੰਸੀਆਂ ਨੇ ਜੀਆਰਪੀ ਨੂੰ ਅਲਰਟ ਕੀਤਾ
ਹੁਣ ਖੁਫੀਆ ਏਜੰਸੀਆਂ ਨੇ ਜੀਆਰਪੀ ਨੂੰ ਅਲਰਟ ਕੀਤਾ ਹੈ ਕਿ ਅੱਤਵਾਦੀ ਟ੍ਰੇਨ 'ਚ ਗੈਸ ਅਟੈਕ ਜਾਂ ਫਿਰ ਪਲੇਟਫਾਰਮ ਤੇ ਹੋਣ ਵਾਲੀ ਯਾਤਰੀਆਂ ਦੀ ਭੀੜ ਨੂੰ ਗੱਡੀ ਨਾਲ ਕੁਚਲ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਤੋਂ ਪੁੱਛਗਿਛ ਦੌਰਾਨ ਦਿੱਲੀ ਸਪੈਸ਼ਲ ਸੈੱਲ ਨੂੰ ਮਿਲੀ ਜਾਣਕਾਰੀ ਤੋਂ ਇਲਾਵਾ ਜੀਆਰਪੀ ਨੂੰ ਇਸ ਤਰ੍ਹਾਂ ਦੇ ਕਈ ਅਲਰਟ ਕਈ ਏਜੰਸੀਆਂ ਤੋਂ ਮਿਲੇ ਹਨ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਅਲਰਟ ਮਿਲਦੇ ਹਨ। ਖਾਸਕਰ ਲੋਕਲ ਟ੍ਰੇਨ ਲਈ ਅਸੀਂ ਹਰ ਅਲਰਟ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਤੇ ਯਾਤਰੀਆਂ ਦੀ ਸੁਰੱਖਿਆ ਲਈ ਕਦਮ ਵੀ ਚੁੱਕਦੇ ਹਾਂ। ਦਿੱਲੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਜੀਆਰਪੀ ਨੇ ਮੁੰਬਈ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਐਂਟਰੀ ਤੇ ਕੁਝ ਐਗਜ਼ਿਟ ਰਾਹ ਵੀ ਬੰਦ ਕਰ ਦਿੱਤੇ ਹਨ।
ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾਈ ਗਈ
ਜੀਆਰਪੀ ਨੇ ਲਾਈਵ ਮੌਕਡ੍ਰਿਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ 'ਚ ਅਧਿਕਾਰੀਆਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਅੱਤਵਾਦੀ ਹਮਲੇ ਦੌਰਾਨ ਯਾਤਰੀਆਂ ਨੂੰ ਕਿਵੇਂ ਬਚਾਉਣਾ ਹੈ। ਜੀਆਰਪੀ ਨੇ ਵਾਧੂ ਪੁਲਿਸ ਬਲ ਵੱਡੇ ਰੇਲਵੇ ਸਟੇਸ਼ਨ 'ਤੇ ਤਾਇਨਾਤ ਕੀਤਾ ਹੈ ਤੇ ਜੀਆਰਪੀ ਨੈਸ਼ਨਲ ਸਿਕਿਓਰਟੀ ਗਾਰਡ ਸਮੇਤ ਦੂਜੀਆਂ ਏਜੰਸੀਆਂ ਦੇ ਵੀ ਸੰਪਰਕ 'ਚ ਹਨ।
ਜੀਆਰਪੀ ਕਮਿਸ਼ਨਰ ਕੈਸਰ ਖ਼ਾਲਿਦ ਨੇ ਹੁਕਮ ਦਿੱਤਾ ਹੈ ਕਿ ਰੇਲਵੇ ਸਟੇਸ਼ਨ 'ਤੇ ਹਰ ਸਮੇਂ ਪੁਲਿਸ ਦੀ ਮੌਜੂਦਗੀ ਦਿਖਾਈ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਮੇਂ ਸਮੇਂ ਲਾਰ ਬੋਮ ਤੇ ਡੌਗ ਸਕੁਐਡ ਦੀ ਵੀ ਪੈਟਰੋਲਿੰਗ ਹੁੰਦੀ ਰਹਿਣੀ ਚਾਹੀਦੀ ਹੈ। ਤਾਂ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ।
ਜੀਆਰਪੀ ਨੇ ਹਰ ਉਸ ਥਾਂ ਬੈਰੀਕੇਡਸ ਤੇ ਸਪੀਡ ਬ੍ਰੇਕਰ ਲਾਏ ਹਨ, ਜਿੱਥੋਂ ਕੋਈ ਵੀ ਗੱਡੀ ਪਲੇਟਫਾਰਮ 'ਤੇ ਜਾ ਸਕਦੀ ਹੈ। ਅੱਤਵਾਦੀਆਂ ਦਾ ਅੱਤਵਾਦ ਫੈਲਾਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਹੈ। ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਹੈ।
ਸੈਂਟਰਲ ਤੇ ਵੈਸਟਰਨ ਰੇਲਵੇ ਨੇ ਕਰੀਬ 7 ਹਜ਼ਾਰ ਕੈਮਰੇ ਲਗਵਾਏ
ਇਸ ਤੋਂ ਇਲਾਵਾ ਜੀਆਰਪੀ ਉਨ੍ਹਾਂ ਤਮਾਮ ਥਾਵਾਂ ਦੀ ਜਾਂਚ ਕਰ ਰਿਹਾ ਹੈ ਜੋ ਰੇਲਵੇ ਦੇ ਨੇੜ ਹਨ ਜਾਂ ਪਲੇਟਫਾਰਮ 'ਤੇ ਹਨ। ਜਿੱਥੇ ਗੈਸ ਸਿਲੰਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਾਂ ਕਿ ਅੱਤਵਾਦੀ ਗੈਸ ਲੀਕ ਜਾਂ ਸਿਲੰਡਰ ਬਲਾਸਟ ਜਿਹੇ ਕੰਮ ਨਾ ਕਰ ਸਕਣ।
ਰੇਲਵੇ ਪੁਲਿਸ ਹੁਣ ਪਾਰਸਲ ਬੁਕਿੰਗ ਤੇ ਵੀ ਧਿਆਨ ਦੇ ਰਹੀ ਹੈ ਤੇ ਜਾਂਚ ਕਰ ਰਹੀ ਹੈ। ਜੀਆਰਪੀ ਅਧਿਕਾਰੀ ਦੀ ਮੰਨੀਏ ਤਾਂ ਪੂਰੇ ਰੇਲਵੇ 'ਚ ਕੁੱਲ 6 ਤੋਂ 7 ਹਜ਼ਾਰ ਸੀਸੀਟੀਵੀ ਕੈਮਰੇ ਲੱਗੇ ਹਨ। ਜੀਆਰਪੀ ਵੀ ਹੋਰ ਵੀ ਕੈਮਰੇ ਲਗਵਾਉਣ ਵਾਲੀ ਹੈ ਤਾਂ ਕਿ ਬਚੇ ਹੋਏ ਸਪੌਟ ਨੂੰ ਕਵਰ ਕੀਤਾ ਜਾ ਸਕੇ।