ਪੜਚੋਲ ਕਰੋ

ਸਰਕਾਰ ਨੂੰ ਚਾਰੇ ਦੀ ਕਮੀ ਅਤੇ ਦੁੱਧ ਦੀਆਂ ਕੀਮਤਾਂ 'ਤੇ ਇਸਦੇ ਅਸਰ ਦਾ ਪਤਾ ਸੀ, ਫਿਰ ਵੀ ਸਰਕਾਰ ਨੇ ਕੁਝ ਨਹੀਂ ਕੀਤਾ, ਕਿਉਂ? : ਚੱਢਾ

ਲੰਪੀ ਵਾਇਰਸ ਫੈਲਣ ਦੇ ਬਾਵਜੂਦ ਅਤੇ ਚਾਰੇ ਦੀ ਕਮੀ ਅਤੇ ਕੀਮਤਾਂ 'ਚ ਬੇਰੋਕ ਵਾਧੇ ਦੇ ਬਾਵਜੂਦ, ਸਰਕਾਰ ਨੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੁਝ ਵੀ ਨਹੀਂ ਕੀਤਾ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ 'ਤੇ ਦੁੱਧ ਦੀਆਂ ਵਧਦੀਆਂ ਕੀਮਤਾਂ ਨਾਲ ਨਜਿੱਠਣ ਵਿੱਚ ਅਸਫਲ ਰਹਿਣ ਲਈ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੁੱਧ ਦੀਆਂ ਵਧਦੀਆਂ ਕੀਮਤਾਂ ਦਾ ਸਿੱਧਾ ਸਬੰਧ ਚਾਰੇ ਦੀ ਕਮੀ ਨਾਲ ਹੈ। ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਭਵਿੱਖਬਾਣੀ ਕੀਤੀ ਕਿ ਦੁੱਧ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੇਂਦਰ ਨੂੰ ਦੋ ਸਾਲ ਤੋਂ ਚਾਰੇ ਦੀ ਕਮੀ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਉਹ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਅਸਮਰੱਥ ਹੈ।

ਟਵਿੱਟਰ 'ਤੇ ਸਾਂਸਦ ਰਾਘਵ ਚੱਢਾ ਨੇ ਕਿਹਾ, "ਦੁੱਧ ਦੀਆਂ ਕੀਮਤਾਂ ਫਿਰ ਤੋਂ ਵਧਣ ਲਈ ਤਿਆਰ ਹਨ?! ਕਾਰਨ? 1. ਚਾਰੇ ਦੀਆਂ ਕੀਮਤਾਂ ਵਿੱਚ ਬੇਰੋਕ ਵਾਧਾ 2. ਲੰਪੀ ਸਕਿਨ ਵਾਇਰਸ ਫੈਲਣਾ। ਕੁਝ ਸਾਲਾਂ ਤੋਂ ਕਿਸਾਨਾਂ ਨੇ ਚਾਰੇ ਦੀ ਬਜਾਏ ਹੋਰ ਫ਼ਸਲਾਂ ਬੀਜਣ ਨੂੰ ਤਰਜੀਹ ਦਿੱਤੀ ਹੈ। ਚਾਰੇ ਦੀਆਂ ਕੀਮਤਾਂ ਹੁਣ ਅਗਸਤ ਵਿੱਚ 9 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ ਹਨ ਅਤੇ ਅਗਸਤ 'ਚ ਇਹ ਵਾਧਾ 25.54% ਤੱਕ ਪਹੁੰਚਿਆ। ਇਕੱਲੇ ਗੁਜਰਾਤ ਵਿੱਚ, ਜੋ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ, ਪਿਛਲੇ ਦੋ ਸਾਲਾਂ ਵਿੱਚ ਚਾਰੇ ਦੀਆਂ ਫਸਲਾਂ ਹੇਠ ਰਕਬਾ 1.36 ਲੱਖ ਹੈਕਟੇਅਰ ਘੱਟ ਗਿਆ ਹੈ।"

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦੋ ਸਾਲ ਪਹਿਲਾਂ ਚਾਰੇ ਦੇ ਸੰਕਟ ਅਤੇ ਖੇਤੀਬਾੜੀ ਨਾਲ ਜੁੜੇ ਪਰਿਵਾਰਾਂ 'ਤੇ ਇਸ ਦਾ ਅਸਰ ਦੇਖਿਆ ਸੀ। ਇਸ ਲਈ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੁਆਰਾ ਸਤੰਬਰ 2020 ਵਿੱਚ ਵਿਸ਼ੇਸ਼ ਤੌਰ 'ਤੇ ਚਾਰੇ ਲਈ 100 ਕਿਸਾਨ ਉਤਪਾਦਕ ਸੰਗਠਨ (ਐੱਫ.ਪੀ.ਓ) ਸਥਾਪਤ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ।

ਉਨ੍ਹਾਂ ਅੱਗੇ ਕਿਹਾ, ਪਰ ਸੰਕਟ ਦੇ ਵਧਣ ਦੇ ਬਾਵਜੂਦ ਵੀ ਅਜੇ ਤੱਕ ਇੱਕ ਵੀ ਐਫਪੀਓ ਰਜਿਸਟਰਡ ਨਹੀਂ ਹੋਇਆ। ਸਰਕਾਰ ਨੂੰ ਕਾਫੀ ਸਮੇਂ ਤੋਂ ਇਸ ਸੰਭਾਵੀ ਸੰਕਟ ਦੀ ਜਾਣਕਾਰੀ ਸੀ, ਪਰ ਫਿਰ ਵੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਨਤੀਜਨ, ਸਿਰਫ ਇੱਕ ਸਾਲ ਵਿੱਚ ਚਾਰੇ ਦੀਆਂ ਕੀਮਤਾਂ ਅਤੇ ਮੰਗ ਦੋਵੇਂ ਤਿੰਨ ਗੁਣਾ ਵਧ ਗਏ। ਉਦਾਹਰਨ ਲਈ ਇਕੱਲੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ, ਚਾਰੇ (ਤੂੜੀ) ਦੀਆਂ ਕੀਮਤਾਂ 400-600 ਪ੍ਰਤੀ ਕੁਇੰਟਲ ਤੋਂ ਰੁਪਏ ਤੋਂ ਵੱਧ ਕੇ 1100-1700 ਰੁ.ਪ੍ਰਤੀ ਕੁਇੰਟਲ ਹੋ ਗਈਆਂ ਹਨ। 

ਆਪ ਆਗੂ ਦੇ ਟਵੀਟ ਅਨੁਸਾਰ, “ਲੰਪੀ ਵਾਇਰਸ ਫੈਲਣ ਦੇ ਬਾਵਜੂਦ ਅਤੇ ਚਾਰੇ ਦੀ ਕਮੀ ਅਤੇ ਕੀਮਤਾਂ 'ਚ ਬੇਰੋਕ ਵਾਧੇ ਦੇ ਬਾਵਜੂਦ, ਸਰਕਾਰ ਨੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੁਝ ਵੀ ਨਹੀਂ ਕੀਤਾ। ਨਤੀਜਾ: ਕਿਸਾਨਾਂ ਅਤੇ ਔਸਤ ਭਾਰਤੀ ਪਰਿਵਾਰਾਂ ਦੀਆਂ ਵਧਦੀਆਂ ਮੁਸ਼ਕਿਲਾਂ।"

ਟਾਪ ਹੈਡਲਾਈਨ

Political News: ਸਾਬਕਾ ਬੁਲਾਰੇ ਨੇ ਕਿਉਂ ਛੱਡਿਆ 'ਭਾਰਤੀ ਜਨਤਾ ਪਾਰਟੀ' ਦਾ ਸਾਥ? ਹੁਣ ਸਾਹਮਣੇ ਆਈ ਵਜ੍ਹਾ...
Political News: ਸਾਬਕਾ ਬੁਲਾਰੇ ਨੇ ਕਿਉਂ ਛੱਡਿਆ 'ਭਾਰਤੀ ਜਨਤਾ ਪਾਰਟੀ' ਦਾ ਸਾਥ? ਹੁਣ ਸਾਹਮਣੇ ਆਈ ਵਜ੍ਹਾ...
ਵਾਪਰਿਆ ਵੱਡਾ ਹਾਦਸਾ! ਤਲਾਅ 'ਚ ਡੁੱਬੇ 6 ਬੱਚੇ, ਸਾਰਿਆਂ ਦੀ ਹੋਈ ਮੌਤ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ! ਤਲਾਅ 'ਚ ਡੁੱਬੇ 6 ਬੱਚੇ, ਸਾਰਿਆਂ ਦੀ ਹੋਈ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ ਫਿਰ ਸ਼ਰਮਸਾਰ! ਛੇਵੀਂ ਕਲਾਸ ਨੂੰ ਬੰਧਕ ਬਣਾ ਕੇ ਕੀਤਾ ਰੇਪ, ਸਮਾਨ ਲੈਣ ਗਈ ਸੀ ਬੱਚੀ
ਦਿੱਲੀ ਫਿਰ ਸ਼ਰਮਸਾਰ! ਛੇਵੀਂ ਕਲਾਸ ਨੂੰ ਬੰਧਕ ਬਣਾ ਕੇ ਕੀਤਾ ਰੇਪ, ਸਮਾਨ ਲੈਣ ਗਈ ਸੀ ਬੱਚੀ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Afsana Khan: ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
Facebook-Instagram Down, ਯੂਜ਼ਰਸ ਹੋਏ ਪਰੇਸ਼ਾਨ
Facebook-Instagram Down, ਯੂਜ਼ਰਸ ਹੋਏ ਪਰੇਸ਼ਾਨ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ
28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, SBI ਨੇ ਜਾਰੀ ਕੀਤੀ ਐਡਵਾਈਜ਼ਰੀ
28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, SBI ਨੇ ਜਾਰੀ ਕੀਤੀ ਐਡਵਾਈਜ਼ਰੀ
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਇਸ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਚੇਤਾਵਨੀ
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਇਸ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਚੇਤਾਵਨੀ
ਪੰਜਾਬ 'ਚ ਅੱਜ ਡ੍ਰਾਈ ਰਹੇਗਾ ਮੌਸਮ, 3 ਦਿਨਾਂ 'ਚ ਹੋ ਸਕਦੀ ਮਾਨਸੂਨ ਦੀ ਵਿਦਾਈ; ਸਵੇਰੇ-ਸ਼ਾਮ ਵਧੇਗੀ ਠੰਡ
ਪੰਜਾਬ 'ਚ ਅੱਜ ਡ੍ਰਾਈ ਰਹੇਗਾ ਮੌਸਮ, 3 ਦਿਨਾਂ 'ਚ ਹੋ ਸਕਦੀ ਮਾਨਸੂਨ ਦੀ ਵਿਦਾਈ; ਸਵੇਰੇ-ਸ਼ਾਮ ਵਧੇਗੀ ਠੰਡ
ਹਰਿਆਣਾ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 IPS ਅਤੇ 39 HPS ਅਧਿਕਾਰੀਆਂ ਦੇ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਹਰਿਆਣਾ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 IPS ਅਤੇ 39 HPS ਅਧਿਕਾਰੀਆਂ ਦੇ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਅੱਜ ਦੇ ਲਈ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਕਿੰਨੀਆਂ ਬਦਲ ਗਈਆਂ ਕੀਮਤਾਂ?
ਅੱਜ ਦੇ ਲਈ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਕਿੰਨੀਆਂ ਬਦਲ ਗਈਆਂ ਕੀਮਤਾਂ?
Embed widget