Amartya Sen: ਮਸ਼ਹੂਰ ਅਰਥ ਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਦੀ ਮੌਤ ਦੀ ਖਬਰ ਝੂਠੀ ਹੈ। ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਧੀ ਨੰਦਨਾ ਦੇਬ ਸੇਨ ਨੇ ਮੌਤ ਦੀ ਖ਼ਬਰ ਦਾ ਖੰਡਨ ਕੀਤਾ ਅਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।
ਦਰਅਸਲ, ਮੰਗਲਵਾਰ (10 ਅਕਤੂਬਰ) ਦੀ ਸ਼ਾਮ ਕਰੀਬ 5 ਵਜੇ ਅਰਥ ਸ਼ਾਸਤਰ ਵਿੱਚ ਇਸ ਵਾਰ ਦੀ ਨੋਬਲ ਪੁਰਸਕਾਰ ਜੇਤੂ ਕਲਾਉਡੀਆ ਗੋਲਡਿਨ ਦੇ ਅਣ-ਪ੍ਰਮਾਣਿਤ ਖਾਤੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤਾ ਗਿਆ ਸੀ ਕਿ ਅਮਰਤਿਆ ਸੇਨ ਦੀ ਕੁਝ ਮਿੰਟ ਪਹਿਲਾਂ ਮੌਤ ਹੋ ਗਈ ਹੈ। ਇਸੇ ਪੋਸਟ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਪੀਟੀਆਈ ਨੇ ਵੀ ਮੌਤ ਦੀ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਦੀ ਧੀ ਨਾਲ ਗੱਲ ਕਰਨ ਤੋਂ ਬਾਅਦ ਪੀਟੀਆਈ ਨੇ ਇਸ ਪੋਸਟ ਨੂੰ ਹਟਾ ਦਿੱਤਾ ਹੈ।
ਇਹ ਵੀ ਪੜ੍ਹੋ: ED arrest: ਈਡੀ ਦੀ ਕਾਰਵਾਈ ਜਾਰੀ, ਮਨੀ ਲਾਂਡਰਿੰਗ ਮਾਮਲੇ 'ਚ Vivo Mobiles India ਦੇ 4 ਅਧਿਕਾਰੀ ਗ੍ਰਿਫ਼ਤਾਰ
ਅਮਰਤਿਆ ਸੇਨ ਨੂੰ ਇੱਕ ਮਹਾਨ ਅਰਥ ਸ਼ਾਸਤਰੀ ਅਤੇ ਦਾਰਸ਼ਨਿਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 1933 'ਚ ਕੋਲਕਾਤਾ 'ਚ ਹੋਇਆ ਸੀ। ਉਨ੍ਹਾਂ ਨੇ ਸ਼ਾਂਤੀਨਿਕੇਤਨ, ਪ੍ਰੈਜ਼ੀਡੈਂਸੀ ਕਾਲਜ ਅਤੇ ਕੈਮਬ੍ਰਿਜ ਟ੍ਰਿਨਿਟੀ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਹ ਹਾਰਵਰਡ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਜਾਦਵਪੁਰ ਯੂਨੀਵਰਸਿਟੀ, ਦਿੱਲੀ ਸਕੂਲ ਆਫ਼ ਇਕਨਾਮਿਕਸ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਪੜ੍ਹਾਇਆ ਹੈ।
ਇਹ ਵੀ ਪੜ੍ਹੋ: Sanjay Singh Remand: 13 ਅਕਤੂਬਰ ਤੱਕ ਵਧਿਆ ਸੰਜੇ ਸਿੰਘ ਦਾ ਈਡੀ ਰਿਮਾਂਡ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।