ਪੜਚੋਲ ਕਰੋ
Advertisement
ਹੁਣ 5 ਨਹੀਂ 12 ਅਪਰੈਲ ਨੂੰ ਆਏਗੀ ਮੋਦੀ ਦੀ ਫਿਲਮ
ਮੁੰਬਈ: ਫਿਲਮ ‘ਪੀਐਮ ਨਰੇਂਦਰ ਮੋਦੀ’ ਦੀ ਰਿਲੀਜ਼ ਡੇਟ ਇੱਕ ਵਾਰ ਫੇਰ ਤੋਂ ਟਲ ਗਈ ਹੈ। ਜੀ ਹਾਂ, ਪਹਿਲਾਂ ਫ਼ਿਲਮ 5 ਅਪਰੈਲ ਨੂੰ ਰਿਲੀਜ਼ ਹੋਣੀ ਸੀ, ਫਿਰ ਇਸ ਦੀ ਰਿਲੀਜ਼ ਡੇਟ ਨੂੰ ਹਫਤਾ ਅੱਗੇ ਖਿਸਕਾ ਕੇ 12 ਅਪਰੈਲ ਕੀਤਾ ਗਿਆ। ਇਸ ਦੀ ਜਾਣਕਾਰੀ ਫ਼ਿਲਮ ਕ੍ਰਿਟੀਕ ਕੋਮਲ ਨਾਹਟਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।
ਫ਼ਿਲਮ ‘ਚ ਵਿਵੇਕ ਓਬਰਾਏ ਨੇ ਮੋਦੀ ਦਾ ਰੋਲ ਪਲੇਅ ਕੀਤਾ ਹੈ। ਇਸ ‘ਚ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮੋਜ ਜੋਸ਼ੀ ਜਿਹੇ ਕਲਾਕਾਰ ਹਨ। ਇਸ ਦੇ ਟ੍ਰੇਲਰ ਰਿਲੀਜ਼ ਦੇ ਨਾਲ ਹੀ ਵਿਵਾਦ ਸ਼ੁਰੂ ਹੋ ਗਿਆ ਸੀ। ਕਈ ਪਾਰਟੀਆਂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਦੇ ਰਿਲੀਜ਼ ‘ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ। ਇਸ ਨੂੰ ਬੰਬੇ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ।
ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਈ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੀ ਸੀ। ਇਸ ਤੋਂ ਬਾਅਦ ਵਿਭਾਗ ਵੱਲੋਂ ਫ਼ਿਲਮ ਨਿਰਮਾਤਾਵਾਂ ਨੂੰ ਨੋਟਿਸ ਭੇਜਿਆ ਗਿਆ। ਅੱਜ ਵਿਭਾਗ ਨੇ ਇਸ ਦੀ ਰਿਲੀਜ਼ ‘ਤੇ ਰੋਕ ਨੂੰ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਫ਼ਿਲਮ ਨੂੰ ਲੈ ਕੇ ਫੈਸਲਾ ਸਿਰਫ ਸੀਬੀਐਫਸੀ ਹੀ ਲੈ ਸਕਦਾ ਹੈ। ਇਹ ਚੋਣ ਕਮਿਸ਼ਨ ਦੇ ਦਾਇਰੇ ‘ਚ ਨਹੀਂ ਆਉਂਦਾ।PM Narendra Modi release postponed to next week.
— Komal Nahta (@KomalNahta) April 3, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement