ਪੜਚੋਲ ਕਰੋ

ਖੇਤੀ ਕਾਨੂੰਨਾਂ 'ਤੇ ਖੇਤੀ ਮੰਤਰੀ ਤੋਮਰ ਦਾ ਸਖਤ ਸਟੈਂਡ, ਕਿਸਾਨ ਅੰਦੋਲਨ ਬਾਰੇ ਕਈ ਵੱਡੀ ਗੱਲ

ਤੋਮਰ ਨੇ ਵੀਰਵਾਰ ਨੂੰ ਸ੍ਰੀਨਗਰ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਖੇਤੀ ਸੁਧਾਰ ਦੇਸ਼ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਵਿੱਚ ਕ੍ਰਾਂਤੀ ਲਿਆਉਣਗੇ।

ਸ੍ਰੀਨਗਰ: ਕਿਸਾਨ ਅੰਦੋਲਨ ਦੇਸ਼ ਭਰ ਵਿੱਚ ਫੈਲਣ ਦੇ ਬਾਵਜੂਦ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਲੈ ਕੇ ਟਸ ਤੋਂ ਮੱਸ ਹੋਣ ਲਈ ਤਿਆਰ ਨਹੀਂ। ਇਸ ਦਾ ਅੰਦਾਜ਼ਾ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਦਾਅਵਿਆਂ ਤੋਂ ਲਾਇਆ ਜਾ ਸਕਦਾ ਹੈ। ਹਾਲਾਤ ਗੰਭੀਰ ਹੋਣ ਦੇ ਬਾਵਜੂਦ ਉਹ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾ ਰਹੇ ਹਨ।

ਤੋਮਰ ਨੇ ਵੀਰਵਾਰ ਨੂੰ ਸ੍ਰੀਨਗਰ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਖੇਤੀ ਸੁਧਾਰ ਦੇਸ਼ ਦੇ ਕਿਸਾਨਾਂ ਦੀਆਂ ਜ਼ਿੰਦਗੀਆਂ ਵਿੱਚ ਕ੍ਰਾਂਤੀ ਲਿਆਉਣਗੇ। ਉਨ੍ਹਾਂ ਕਿਹਾ ਕਿ 30 ਵਰ੍ਹਿਆਂ ਦੀ ‘ਸਾਧਨਾ’ ਤੇ ‘ਵਿਮਰਸ਼’ ਮਗਰੋਂ ਖੇਤੀ ਸੁਧਾਰ ਕਾਨੂੰਨ ਲਿਆਂਦੇ ਗਏ ਹਨ। ਮੰਤਰੀ, ਖੇਤੀਬਾੜੀ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਸਨ।

ਹੁਣ ਤੋਮਰ ਕਿਸਾਨ ਅੰਦੋਲਨ ਬਾਰੇ ਗੱਲ ਕਰਨ ਤੋਂ ਇਨਕਾਰੀ ਹੋ ਗਏ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਵਾਰਤਾ ਕਿਉਂ ਨਹੀਂ ਕਰ ਰਹੇ ਤਾਂ ਤੋਮਰ ਨੇ ਕਿਹਾ,‘ਮੈਂ ਜੋ ਕਹਿਣਾ ਸੀ, ਪਹਿਲਾਂ ਹੀ ਕਹਿ ਚੁੱਕਿਆ ਹਾਂ ਤੇ ਇਸ ਵਿਸ਼ੇ ’ਤੇ ਕੁਝ ਨਹੀਂ ਆਖਾਂਗਾ।’ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਪ੍ਰਤੀਕਿਰਿਆ ਤੇ ਚੱਲ ਰਹੇ ਅੰਦੋਲਨ ’ਤੇ ਟਿੱਪਣੀ ਤੋਂ ਇਨਕਾਰ ਕਰਦਿਆਂ ਤੋਮਰ ਨੇ ਕਿਹਾ ਕਿ ਦੇਸ਼ ਵਿੱਚ ਸਭ ਨੂੰ ਆਪਣੀ ਆਵਾਜ਼ ਉਠਾਉਣ ਦੀ ਖੁੱਲ੍ਹ ਹੈ।

ਖੇਤੀਬਾੜੀ ਖੇਤਰ ਵਿੱਚ ਨਿੱਜੀ ਨਿਵੇਸ਼ ਸਬੰਧੀ ਤੋਮਰ ਨੇ ਕਿਹਾ ਕਿ ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਕੋਈ ਸੁਧਾਰ ਨਹੀਂ ਹੋਇਆ ਸੀ ਤੇ ਨਿੱਜੀ ਨਿਵੇਸ਼ ਲਈ ਦਰ ਬੰਦ ਪਏ ਸਨ। ਸਰਕਾਰ ਵੀ ਨਿਵੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਉਦੋਂ ਤੱਕ ਕੋਈ ਖੇਤਰ ਅੱਗੇ ਨਹੀਂ ਵਧਦਾ ਜਦੋਂ ਤੱਕ ਨਿੱਜੀ ਨਿਵੇਸ਼ ਅਤੇ ਮਿਹਨਤ ਇਕੱਠੀ ਨਹੀਂ ਕੀਤੀ ਜਾਂਦੀ।

ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿੱਚ ਨਿੱਜੀ ਨਿਵੇਸ਼ ਨਾਲ ਰੁਜ਼ਗਾਰ ’ਚ ਵਾਧਾ ਹੁੰਦਾ ਹੈ, ਛੋਟੇ ਕਿਸਾਨ ਤਕਨਾਲੋਜੀ ਦੀ ਵਰਤੋਂ ਕਰਨ ਦੇ ਯੋਗ ਹੁੰਦੇ ਹਨ ਤੇ ਆਲਮੀ ਪੱਧਰ ਦੇ ਮਿਆਰ ਮੁਤਾਬਕ ਫ਼ਸਲਾਂ ਦੀ ਪੈਦਾਵਾਰ ਕਰਦੇ ਹਨ ਤੇ ਮਹਿੰਗੀਆਂ ਫ਼ਸਲਾਂ ਵੱਲ ਉਤਸ਼ਾਹਿਤ ਹੁੰਦੇ ਹਨ। 

ਟਾਪ ਹੈਡਲਾਈਨ

Big News: ਵੱਡੀ ਖਬਰ, ਹਵਾ ਵਿੱਚ ਅਟਕਿਆ CM ਦਾ ਜਹਾਜ਼, ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਮੱਚ ਗਈ ਹਫੜਾ-ਦਫੜੀ; ਫਿਰ...
ਵੱਡੀ ਖਬਰ, ਹਵਾ ਵਿੱਚ ਅਟਕਿਆ CM ਦਾ ਜਹਾਜ਼, ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਮੱਚ ਗਈ ਹਫੜਾ-ਦਫੜੀ; ਫਿਰ...
Political News: ਚੋਣਾਂ ਤੋਂ ਪਹਿਲਾਂ ਅਸਤੀਫਿਆਂ ਦੀ ਲੱਗੀ ਝੜੀ! ਹੁਣ ਭਾਜਪਾ ਵਿੱਚ ਬਗਾਵਤ ਦੇ ਸੁਰ! ਮੁੱਢਲੀ ਮੈਂਬਰਸ਼ਿਪ ਤੋਂ ਵੀ...
ਚੋਣਾਂ ਤੋਂ ਪਹਿਲਾਂ ਅਸਤੀਫਿਆਂ ਦੀ ਲੱਗੀ ਝੜੀ! ਹੁਣ ਭਾਜਪਾ ਵਿੱਚ ਬਗਾਵਤ ਦੇ ਸੁਰ! ਮੁੱਢਲੀ ਮੈਂਬਰਸ਼ਿਪ ਤੋਂ ਵੀ...
Big News: ਵੱਡਾ ਸਿਆਸੀ ਉਲਟਫੇਰ, ਚੋਣਾਂ ਤੋਂ ਪਹਿਲਾਂ ਆਇਆ ਭੂਚਾਲ; ਇਸ ਪਾਰਟੀ ਦਾ BJP ਵਿੱਚ ਰਲੇਵਾਂ: 'ਆਪ' ਨੂੰ ਮੁੜ ਝਟਕਾ...
ਵੱਡਾ ਸਿਆਸੀ ਉਲਟਫੇਰ, ਚੋਣਾਂ ਤੋਂ ਪਹਿਲਾਂ ਆਇਆ ਭੂਚਾਲ; ਇਸ ਪਾਰਟੀ ਦਾ BJP ਵਿੱਚ ਰਲੇਵਾਂ: 'ਆਪ' ਨੂੰ ਮੁੜ ਝਟਕਾ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...

ਵੀਡੀਓਜ਼

ਰਾਜਪੁਰਾ ਮੀਂਹ 'ਚ ਡੁੱਬਿਆ! ਅੰਡਰਬ੍ਰਿਜ ਬਣਿਆ ਤਲਾਬ, ਕਿਲੋਮੀਟਰਾਂ ਲੰਮਾ ਜਾਮ
ਦੋਸਤ ਦੇ ਘਰ ਖੇਡਣ ਗਏ ਬੱਚੇ , ਅਚਾਨਕ ਹੋ ਗਏ ਗਾਇਬ
ਲੀਡਰਾਂ ਦੀ ਮਹਿਫ਼ਲ 'ਚ ਸਦੀਕ ਨੇ ਬੰਨ੍ਹਿਆ ਸਮਾਂ!
ਕਾਂਗਰਸ ਦਾ ਕਲੇਸ਼ ਹੋਵੇਗਾ ਖ਼ਤਮ? ਚੰਨੀ-ਬਘੇਲ ਮੀਟਿੰਗ ਤੇ ਬੋਲੇ ਰਾਜਾ ਵੜਿੰਗ
ਬਾਰਿਸ਼ ਨੇ ਡੋਬਿਆ ਸ਼ਹਿਰ ! ਸਕੂਲਾਂ 'ਚ ਭਰਿਆ ਪਾਣੀ, ਬੱਚੇ ਹੋਏ ਪਰੇਸ਼ਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
ਪੰਜਾਬ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਿੰਮ ਟ੍ਰੇਨਰ ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਇਲਾਕੇ ’ਚ ਫੈਲੀ ਦਹਿਸ਼ਤ...
Earthquake: ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਮੀਂਹ ਦੀ ਤਬਾਹੀ ਵਿਚਾਲੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 3.5 ਤੀਬਰਤਾ ਨਾਲ ਜ਼ੋਰਦਾਰ ਝਟਕੇ...
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
Embed widget