ਵਾਸ਼ਿੰਗਟਨ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪੁਲਾੜ ਵਿੱਚ ਪਹਿਲੇ ਅਪਰਾਧ ਦੀ ਜਾਂਚ ਸ਼ੁਰੂ ਕੀਤੀ ਹੈ। ਇਹ ਮਾਮਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਤੋਂ ਬੈਂਕ ਖਾਤੇ ਨੂੰ ਹੈਕ ਕਰਕੇ ਉਸ ਦੇ ਲੈਣ-ਦੇਣ ਨਾਲ ਸਬੰਧਤ ਹੈ। ਨਾਸਾ ਦੀ ਚੋਟੀ ਦੀ ਐਸਟ੍ਰੋਨਾਟ ਐਨੀ ਮੈਕਲੇਨ ਇਸ ਵਿੱਚ ਮੁਲਜ਼ਮ ਹੈ। ਹੈਰਾਨੀ ਵਾਲੀ ਗੱਲ ਹੈ ਕਿ ਧਰਤੀ ਤੋਂ ਇਲਾਵਾ ਹੁਣ ਪੁਲਾੜ ਵਿੱਚ ਵੀ ਅਪਰਾਧ ਦੇ ਪੈਰ ਪੱਸਰਨ ਲੱਗੇ ਹਨ।


ਦਰਅਸਲ, 2014 ਵਿੱਚ ਮੈਕਲੇਨ ਦਾ ਏਅਰ ਫੋਰਸ ਦੇ ਸਾਬਕਾ ਖੁਫੀਆ ਅਧਿਕਾਰੀ ਸਮਰ ਵਾਰਡਨ ਨਾਲ ਵਿਆਹ ਹੋਇਆ ਸੀ। ਅਕਤੂਬਰ 2018 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਐਨੀ ਨੂੰ 3 ਦਸੰਬਰ, 2018 ਨੂੰ ਨਾਸਾ ਦੇ 6 ਮਹੀਨੇ ਦੇ ਮਿਸ਼ਨ ਲਈ ਚੁਣਿਆ ਗਿਆ। ਜਨਵਰੀ ਵਿੱਚ ਉਹ ਆਈਐਸਐਸ ਲਈ ਰਵਾਨਾ ਹੋ ਗਈ ਸੀ।


24 ਜੂਨ, 2019 ਨੂੰ ਮੈਕਲੇਨ ਧਰਤੀ 'ਤੇ ਵਾਪਸ ਮੁੜ ਆਈ। ਇਸ 6 ਮਹੀਨਿਆਂ ਦੌਰਾਨ ਉਸ ਨੇ ਪੁਲਾੜ ਤੋਂ ਹੀ ਵਾਰਡਨ ਦੇ ਬੈਂਕ ਖਾਤੇ ਨਾਲ ਲੈਣ-ਦੇਣ ਕੀਤਾ। ਮਾਰਚ ਵਿੱਚ ਇਸ ਦੀ ਜਾਣਕਾਰੀ ਵਾਰਡਨ ਨੂੰ ਮਿਲੀ। ਵਾਰਡਨ ਨੇ ਇਸ ਮਾਮਲੇ ਬਾਰੇ ਸੰਘੀ ਵਪਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਵਿੱਚ ਪਤਾ ਲੱਗਿਆ ਕਿ ਬੈਂਕ ਖਾਤਾ ਨਾਸਾ ਦੇ ਕੰਪਿਊਟਰ ਤੋਂ ਹੈਕ ਕੀਤਾ ਗਿਆ ਸੀ। ਬੈਂਕ ਨੇ ਅਟਾਰਨੀ ਨੂੰ ਸਬੂਤ ਵੀ ਪੇਸ਼ ਕੀਤੇ।


ਮਾਰਚ ਵਿੱਚ ਸ਼ਿਕਾਇਤ ਉੱਤੇ ਨਾਸਾ ਨੇ ਕੋਈ ਤੁਰੰਤ ਕਦਮ ਨਹੀਂ ਚੁੱਕੇ। ਇਸ ਦੌਰਾਨ ਸਪੇਸਵਾਕ ਲਈ ਚੁਣੀਆਂ ਗਈਆਂ ਦੋ ਮਹਿਲਾਵਾਂ ਦੀ ਚੋਣ ਹੋਈ, ਉਨ੍ਹਾਂ ਵਿੱਚ ਐਨੀ ਦਾ ਨਾਂ ਨੀ ਸ਼ਾਮਲ ਸੀ। ਇਸ ਨਾਲ ਉਸ ਨੂੰ ਹੋਰ ਪ੍ਰਸਿੱਧੀ ਮਿਲੀ। ਹਾਲਾਂਕਿ, ਬਾਅਦ ਵਿੱਚ ਏਜੰਸੀ ਨੇ ਸਪਾਸਵਾਕ ਨੂੰ ਸਪੇਸ ਸ਼ੂਟ ਤੇ ਯੌਨਵਾਦ ਨੂੰ ਬੜ੍ਹਾਵਾ ਦੇਣ ਵਾਲੇ ਦੋਸ਼ਾਂ ਦੇ ਚੱਲਦਿਆਂ ਰੱਦ ਕਰ ਦਿੱਤਾ ਸੀ।