ਮੁੰਬਈ: ਕੋਰੋਨਾ ਮਹਾਮਾਰੀ ਦੇ ਸੰਕਟ ਵਿਚਾਲੇ ਮਹਾਰਾਸ਼ਟਰਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ।ਨਾਸਿਕ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਲੀਕ ਹੋਣ ਨਾਲ 22 ਲੋਕਾਂ ਦੀ ਮੌਤ ਹੋ ਗਈ ਹੈ।ਇੱਥੇ ਜਾਕਿਰ ਹੂਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋ ਗਿਆ ਜਿਸ ਨਾਲ ਦਾਖਲ 22 ਮਰੀਜ਼ਾਂ ਦੀ ਮੌਤ ਹੋ ਗਈ।ਇਸ ਦੌਰਾਨ ਕਈ ਹੋਰ ਮਰੀਜ਼ਾਂ ਦੀ ਹਾਲਤ ਗੰਭੀਰ ਹੈ।


ਰਿਪੋਰਟਾਂ ਮੁਤਾਬਿਕ ਇਹ ਲੀਕੇਜ ਟੈਂਕ ਭਰਨ ਦੌਰਾਨ ਹੋਇਆ।ਟੈਂਕ ਲੀਕ ਹੋਣ ਕਾਰਨ ਆਕਸੀਜਨ ਹਸਪਤਾਲ ਵਿੱਚ ਫੈਲ ਗਈ।


 










 


ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਐਫਡੀਏ ਮੰਤਰੀ ਰਾਜੇਂਦਰ ਸ਼ਿੰਗਨੇ ਨੇ ਕਿਹਾ ਸੀ ਕਿ "ਮੁਢਲੀ ਜਾਣਕਾਰੀ ਮਿਲੀ ਹੈ ਕਿ ਆਕਸੀਜਨ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਅਸੀਂ ਵਿਸਥਾਰਤ ਰਿਪੋਰਟ ਦੀ ਉਡੀਕ ਕਰ ਰਹੇ ਹਾਂ। ਅਸੀਂ ਜਾਂਚ ਦੇ ਆਦੇਸ਼ ਦਿੱਤੇ ਹਨ। ਜਿਹੜੇ ਦੋਸ਼ੀ ਹਨ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। "


 


ਨਾਸਿਕ ਕਮਿਸ਼ਨਰ ਅਨੁਸਾਰ, 150 ਵਿਅਕਤੀ ਹਸਪਤਾਲ ਵਿੱਚ ਦਾਖਲ ਸਨ। 23 ਲੋਕ ਵੈਂਟੀਲੇਟਰਾਂ 'ਤੇ ਸਨ। ਦੂਸਰੇ ਹੋਰ ਆਕਸੀਜਨ ਤੇ ਸੀ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਆਕਸੀਜਨ ਭਰਦੇ ਹੋਏ ਆਕਸੀਜਨ ਲੀਕ ਹੋ ਗਈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਆਕਸੀਜਨ ਵਾਲਵ ਨੂੰ ਬੰਦ ਕਰ ਦਿੱਤਾ। ਪਾਈਪ ਲਾਈਨ ਲੀਕ ਹੋਣ ਕਾਰਨ ਗੰਭੀਰ ਮਰੀਜ਼ਾਂ ਨੂੰ ਇੱਕ ਹੋਰ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।


 


ਆਕਸੀਜਨ ਲੀਕ ਹੋਣ ਬਾਰੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪ ਨੇ ਕਿਹਾ ਕਿ "ਨਾਸਿਕ ਵਿੱਚ ਟੈਂਕਰ ਵਾਲਵ ਦੇ ਲੀਕ ਹੋਣ ਕਾਰਨ ਵੱਡੀ ਮਾਤਰਾ ਵਿੱਚ ਆਕਸੀਜਨ ਲੀਕ ਹੋ ਗਈ। ਇਹ ਨਿਸ਼ਚਤ ਰੂਪ ਤੋਂ ਹਸਪਤਾਲ ਨੂੰ ਪ੍ਰਭਾਵਤ ਕਰਨ ਵਾਲਾ ਸੀ।ਜਿਵੇਂ ਹੀ ਸਾਨੂੰ ਵਧੇਰੇ ਜਾਣਕਾਰੀ ਮਿਲੇਗੀ ਅਸੀਂ ਪ੍ਰੈਸ ਨੋਟ ਜਾਰੀ ਕਰਾਂਗੇ।"


 


 


ਇਸ ਘਟਨਾ ਮਗਰੋਂ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਵੀ ਟਵੀਟ ਕਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਲਿਖਿਆ-