ਪੜਚੋਲ ਕਰੋ

ਖਬਰ ਦੇਸ਼ ਭਰ ਦੀ, ਸਿਰਫ ਦੋ ਮਿੰਟ 'ਚ

1...ਨੋਟਬੰਦੀ ਦਾ ਅੱਜ 23ਵਾਂ ਦਿਨ ਹੈ ਪਰ ਦੇਸ਼ ਦੀ ਜਨਤਾ ਕੈਸ਼ ਦੀ ਕਿੱਲਤ ਨਾਲ ਲਗਾਤਾਰ ਜੂਝ ਰਹੀ ਹੈ। ਲੋਕ ਬੈਂਕਾਂ ‘ਚ ਪਿਆ ਆਪਣਾ ਪੈਸਾ ਲਈ ਹੀ ਸਖਤ ਮੁਸ਼ੱਕਤ ਕਰ ਰਹੇ ਹਨ। ਦੇਸ਼ ਦੀ ਅਬਾਦੀ ਦਾ ਇੱਕ ਵੱਡਾ ਹਿੱਸਾ ਲਾਈਨਾਂ ‘ਚ ਖੜ੍ਹਾ ਹੈ। ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਹਾਲਾਤ ਪਹਿਲਾਂ ਤੋਂ ਬੇਹਤਰ ਹੋਏ ਹਨ। 2…ਸਰਕਾਰ ਵੱਲੋਂ ਨੋਟਬੰਦੀ ਨੂੰ ਲੈ ਕੇ ਬਣਾਏ ਨਿਯਮਾਂ ‘ਚ ਲਗਾਤਾਰ ਬਦਲਾਅ ਦਾ ਸਿਲਸਲਾ ਜਾਰੀ ਹੈ। ਅੱਜ ਨਵੇਂ ਬਦਲਾਅ ਮੁਤਾਬਕ ਹੁਣ ਪੈਟਰੋਲ ਪੰਪਾਂ ‘ਤੇ ਤੇਲ ਪਵਾਉਣ ਤੇ ਹਵਾਈ ਟਿਕਟਾਂ ਦੀ ਖਰੀਦ ਲਈ ਪੁਰਾਣੇ ਨੋਟਾਂ ਦੀ ਵਰਤੋਂ ਲਈ ਦਿੱਤੀ ਗਈ ਛੋਟ ਵੀ ਖਤਮ ਕਰ ਦਿੱਤੀ ਗਈ ਹੈ। ਹੁਣ ਤੁਸੀਂ ਸਿਰਫ ਕੱਲ੍ਹ ਤੱਕ ਹੀ ਇਸ ਛੋਟ ਦਾ ਲਾਭ ਲੈ ਸਕੋਗੇ। ਇਸ ਤੋਂ ਪਹਿਲਾਂ ਸਰਕਾਰ ਨੇ ਇਹ ਛੋਟ 15 ਦਸੰਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਸੀ। ਹਾਲਾਂਕਿ ਰੇਲਵੇ ਟਿਕਟ ਲੈਣ, ਦਵਾਈਆਂ ਦੀਆਂ ਦੁਕਾਨਾਂ, ਸਰਕਾਰੀ ਹਸਪਤਾਲਾਂ, ਸਰਕਾਰੀ ਬੀਜ ਕੇਂਦਰ ਤੇ ਹਾਈਵੇ ਦੇ ਟੋਲ ਨਾਕਿਆਂ ‘ਤੇ ਛੋਟ ਅਜੇ ਜਾਰੀ ਰਹੇਗੀ। 3...ਨੋਟਬੰਦੀ ਵਿਚਾਲੇ ਮਹਿੰਗਾਈ ਦੀ ਇੱਕ ਹੋਰ ਮਾਰ ਪੈਣ ਜਾ ਰਹੀ ਹੈ। ਦੁਨੀਆ ਭਰ ਵਿੱਚ ਤੇਲ ਮਹਿੰਗਾ ਹੋ ਰਿਹਾ ਹੈ। ਇਸ ਦੀ ਸ਼ੁਰੂਆਤ ਅਮਰੀਕਾ ਤੋਂ ਹੋ ਚੁੱਕੀ ਹੈ। ਭਾਰਤ ਵਿੱਚ ਵੀ ਬੀਤੀ ਰਾਤ ਤੋਂ ਪੈਟਰੋਲ 13 ਪੈਸੇ ਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਤੇਲ ਉਤਪਾਦਕ ਦੇਸ਼ਾਂ ਦੇ ਸਭ ਤੋਂ ਵੱਡੇ ਸਮੂਹ ਓਪੇਕ ਨੇ ਉਤਪਾਦਨ ਘੱਟ ਕਰਨ ਦਾ ਫੈਸਲਾ ਕੀਤਾ ਹੈ। 4….ਸੂਤਰਾਂ ਮੁਤਾਬਕ ਕੁਝ ਨਿੱਜੀ ਹਸਪਤਾਲ ਤੇ ਹੋਟਲ ਕਾਲੇ ਧਨ ਨੂੰ ਸਫੇਦ ਕਰਨ ਵਿੱਚ ਜੁਟੇ ਹਨ। ਅਜਿਹੇ ਵਿੱਚ ਇਨਕਮ ਟੈਕਸ ਵਿਭਾਗ ਅਜਿਹੇ ਹਸਪਤਾਲਾਂ ਤੇ ਹੋਟਲਾਂ ਦੀ ਜਾਂਚ ਵਿੱਚ ਜੁਟਿਆ ਹੈ ਤੇ ਕਾਰਵਾਈ ਦੀ ਤਿਆਰੀ ਵਿੱਚ ਹੈ। 5….ਦਿੱਲੀ-ਐਨ.ਸੀ.ਆਰ. ਸਮੇਤ ਪੂਰੇ ਉੱਤਰੀ ਭਾਰਤ ਵਿੱਚ ਅੱਜ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਧੁੰਦ ਕਾਰਨ ਫਲਾਈਟ ਤੇ ਰੇਲ ਸੇਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸੰਘਣੀ ਧੁੰਦ ਕਾਰਨ ਦਿੱਲੀ ਹਵਾਈ ਅੱਡੇ ‘ਤੇ ਕੁਝ ਸਮੇਂ ਲਈ ਉਡਾਣ ਤੇ ਲੈਡਿੰਗ ਰੋਕੀ ਗਈ ਹੈ। ਹਵਾਈ ਅੱਡੇ ‘ਤੇ ਦ੍ਰਿਸ਼ਟੀ 50 ਮੀਟਰ ਤੋਂ ਘੱਟ ਰਹਿ ਗਈ ਹੈ। 6...ਕਾਂਗਰਸ ਪਾਰਟੀ ਦਾ ਟਵਿਟਰ ਹੈਕ ਹੋ ਗਿਆ ਹੈ। ਇਸ ਤੋਂ ਪਹਿਲਾਂ ਕੱਲ੍ਹ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਸੀ। ਇਸ 'ਤੇ ਇਤਰਾਜ਼ਯੋਗ ਸਮਗਰੀ ਪੋਸਟ ਕੀਤੀ ਗਈ ਸੀ ਜਿਸ ਨੂੰ ਕਾਂਗਰਸ ਨੇ ਸਾਜਿਸ਼ ਦੱਸਿਆ ਸੀ। 7….ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਦਾ ਮਾਮਲਾ ਵੀਰਵਾਰ ਨੂੰ ਸੰਸਦ ਵਿੱਚ ਗੂੰਜਿਆ। ਲੋਕ ਸਭਾ ਵਿੱਚ ਕਾਂਗਰਸ ਤੇ ਟੀ.ਐਮ.ਸੀ. ਨੇ ਇਹ ਮੁੱਦਿਆਂ ਚੁੱਕਿਆ। ਜਿਨ੍ਹਾਂ ਇਲਜ਼ਾਮ ਲਾਇਆ ਹੈ ਕਿ ਇਸ ਪਿੱਛੇ ਸਾਜਿਸ਼ ਸੀ। ਇਸ ਨਾਲ ਮਮਤਾ ਬੈਨਰਜੀ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਮੁੱਦਾ ਰਾਜ ਸਭਾ ਵਿੱਚ ਚੁੱਕਿਆ ਗਿਆ। ਦਰਅਸਲ ਮਮਤਾ ਬੈਨਰਜੀ ਬੁੱਧਵਾਰ ਨੂੰ ਇੰਡੀਗੋ ਦੀ ਫਲਾਈਟ ਵਿੱਚ ਪਟਨਾ ਤੋਂ ਕੋਲਕਾਤਾ ਜਾ ਰਹੀ ਸੀ ਕਿ ਰਸਤੇ ਵਿੱਚ ਜਹਾਜ਼ ਦਾ ਤੇਲ ਖ਼ਤਮ ਹੋਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਵਾਈ ਗਈ ਸੀ। 8...ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਸਭ ਦੀ ਸੁਰੱਖਿਆ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਇਸ ਘਟਨਾ ਦੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਇਸ ਮੁੱਦੇ ਤੋਂ ਇਲਾਵਾ ਨੋਟਬੰਦੀ ਨੂੰ ਲੈ ਕੇ ਵੀ ਸੰਸਦ ਵਿੱਚ ਹੰਗਾਮਾ ਹੋਇਆ। ਇਸ ਕਾਰਨ ਸੰਸਦ ਦਾ ਕੰਮਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। 9...ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੰਮੂ-ਕਸ਼ਮੀਰ ਵਿੱਚ ਨਗਰੋਟਾ ਵਿੱਚ ਸੈਨਾ ਦੀ ਯੁਨਿਟ ਤੇ ਹਮਲਾ ਕਰਨ ਵਾਲੇ ਅੱਤਵਾਦੀ ਜੈਸ਼ ਏ ਮੁਹੰਮਦ ਦੇ ਸਨ। ਅੱਤਵਾਦੀਆਂ ਤੋਂ ਬਰਾਮਦ ਹੋਏ ਕਾਗਜ਼ ਤੋਂ ਇਹ ਖੁਲਾਸਾ ਹੋਇਆ ਹੈ। ਉਥੇ ਹੀ ਖੁਲਾਸਾ ਹੋਇਆ ਹੈ ਕਿ ਸਾਂਬਾ ਵਿੱਚ ਪਾਕਿਸਤਾਨੀ ਅੱਤਵਾਦੀਆਂ ਨੇ ਸੁਰੰਗ ਰਾਹੀਂ ਘੁਸਪੈਠ ਕੀਤੀ ਸੀ। ਤਿੰਨੇ ਅੱਤਵਾਦੀ 80 ਮੀਟਰ ਲੰਬੀ ਸੁਰੰਗ ਰਾਂਹੀ ਦਾਖਲ ਹੋਏ ਸਨ।

ਟਾਪ ਹੈਡਲਾਈਨ

Big News: ਵੱਡੀ ਵਾਰਦਾਤ, ਫਾਰਮ ਹਾਊਸ ਮਾਲਕ ਦੇ ਭਰਾ ਅਤੇ ਉਸਦੇ ਦੋਸਤ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ-ਚਿਹਾੜਾ; ਲਗਭਗ 14 ਰਾਉਂਡ ਫਾਇਰ...
ਵੱਡੀ ਵਾਰਦਾਤ, ਫਾਰਮ ਹਾਊਸ ਮਾਲਕ ਦੇ ਭਰਾ ਅਤੇ ਉਸਦੇ ਦੋਸਤ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ-ਚਿਹਾੜਾ; ਲਗਭਗ 14 ਰਾਉਂਡ ਫਾਇਰ...
'500 ਦੇ ਨੋਟ ਬੰਦ ਕਰ ਦਿਓ, 100 ਅਤੇ 200 ਦੇ ਨੋਟ ਚੱਲਣੇ ਚਾਹੀਦੇ, CM ਦਾ ਵੱਡਾ ਬਿਆਨ
'500 ਦੇ ਨੋਟ ਬੰਦ ਕਰ ਦਿਓ, 100 ਅਤੇ 200 ਦੇ ਨੋਟ ਚੱਲਣੇ ਚਾਹੀਦੇ, CM ਦਾ ਵੱਡਾ ਬਿਆਨ
School Holidays: ਨਵੰਬਰ 'ਚ 21 ਦਿਨ ਤਾਂ ਕਿਤੇ 11 ਦਿਨ ਸਕੂਲ ਰਹਿਣਗੇ ਬੰਦ, ਜਾਣੋ ਛੁੱਟੀ ਦਾ ਸ਼ਡਿਊਲ
School Holidays: ਨਵੰਬਰ 'ਚ 21 ਦਿਨ ਤਾਂ ਕਿਤੇ 11 ਦਿਨ ਸਕੂਲ ਰਹਿਣਗੇ ਬੰਦ, ਜਾਣੋ ਛੁੱਟੀ ਦਾ ਸ਼ਡਿਊਲ
ਰੇਪ ਦੇ ਦੋਸ਼ 'ਚ TMC ਵਿਧਾਇਕ ਏਅਰਪੋਰਟ ਤੋਂ ਗ੍ਰਿਫਤਾਰ, ਮੁੰਬਈ ਭੱਜਣ ਦੇ ਫਿਰਾਕ 'ਚ ਸੀ
ਰੇਪ ਦੇ ਦੋਸ਼ 'ਚ TMC ਵਿਧਾਇਕ ਏਅਰਪੋਰਟ ਤੋਂ ਗ੍ਰਿਫਤਾਰ, ਮੁੰਬਈ ਭੱਜਣ ਦੇ ਫਿਰਾਕ 'ਚ ਸੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਵਿੱਚ ਧੁੰਦ ਦਾ ਕਹਿਰ, 6 ਵਾਹਨਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, ਪੈ ਗਿਆ ਚੀਕ-ਚਿਹਾੜਾ, 9 ਲੋਕ ਬੁਰੀ ਤਰ੍ਹਾਂ ਜ਼ਖਮੀ...
ਪੰਜਾਬ ਵਿੱਚ ਧੁੰਦ ਦਾ ਕਹਿਰ, 6 ਵਾਹਨਾਂ ਦੀ ਆਪਸ 'ਚ ਹੋਈ ਜ਼ਬਰਦਸਤ ਟੱਕਰ, ਪੈ ਗਿਆ ਚੀਕ-ਚਿਹਾੜਾ, 9 ਲੋਕ ਬੁਰੀ ਤਰ੍ਹਾਂ ਜ਼ਖਮੀ...
Big News: ਵੱਡੀ ਵਾਰਦਾਤ, ਫਾਰਮ ਹਾਊਸ ਮਾਲਕ ਦੇ ਭਰਾ ਅਤੇ ਉਸਦੇ ਦੋਸਤ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ-ਚਿਹਾੜਾ; ਲਗਭਗ 14 ਰਾਉਂਡ ਫਾਇਰ...
ਵੱਡੀ ਵਾਰਦਾਤ, ਫਾਰਮ ਹਾਊਸ ਮਾਲਕ ਦੇ ਭਰਾ ਅਤੇ ਉਸਦੇ ਦੋਸਤ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ-ਚਿਹਾੜਾ; ਲਗਭਗ 14 ਰਾਉਂਡ ਫਾਇਰ...
Punjab News: ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧਿਆਂ ਤੇਜ਼, 'ਆਪ' ਸਣੇ 'ਕਾਂਗਰਸ' ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂਆਂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ; ਜਾਣੋ ਕਿਸਦਾ ਬਣੇ ਹਿੱਸਾ...
ਚੋਣਾਂ ਤੋਂ ਪਹਿਲਾਂ ਸਿਆਸੀ ਗਤੀਵਿਧਿਆਂ ਤੇਜ਼, 'ਆਪ' ਸਣੇ 'ਕਾਂਗਰਸ' ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂਆਂ ਨੇ ਸਾਥੀਆਂ ਸਣੇ ਛੱਡਿਆ ਪਾਰਟੀ ਦਾ ਸਾਥ; ਜਾਣੋ ਕਿਸਦਾ ਬਣੇ ਹਿੱਸਾ...
Punjab News: ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ...
ਪੰਜਾਬ ਪੁਲਿਸ ਮੁਲਾਜ਼ਮਾਂ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਦੋਸ਼ੀ ਨੇ ਗਲੇ ਤੋਂ ਫੜ ਵਰਦੀ ਪਾੜੀ; ਫਿਰ...
Punjab News: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਜਾਰੀ, ਸੇਵਾਮੁਕਤ SP ਕਾਂਗਰਸ 'ਚ ਸ਼ਾਮਲ; ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਚਰਚਾ ਤੇਜ਼...
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦੇ ਆਸਾਰ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਵਾਪਰੀ ਵੱਡੀ ਵਾਰਦਾਤ, ਲੁਧਿਆਣਾ 'ਚ ਸਬਜ਼ੀ ਮੰਡੀ ਦੇ ਪ੍ਰਧਾਨ 'ਤੇ ਹਮਲਾ, 15-20 ਬਦਮਾਸ਼ਾਂ ਨੇ ਕੀਤੀ ਕੁੱਟਮਾਰ; ਜਾਣੋ ਪੂਰਾ ਮਾਮਲਾ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
ਇਸ ਦਿਨ ਹੋਵੇਗਾ ਅਕਾਲੀ+ਭਾਜਪਾ ਗੱਠਜੋੜ ਦਾ ਐਲਾਨ, ਕੌਣ ਹੋਵੇਗਾ CM ਚਿਹਰੇ ਦਾ ਉਮੀਦਵਾਰ? ਸਾਹਮਣੇ ਆਈ ਵੱਡੀ ਅਪਡੇਟ
Embed widget