ਪੜਚੋਲ ਕਰੋ

ਤੂਫ਼ਾਨ-ਬਾਰਿਸ਼ ਨੇ ਮਚਾਈ ਭਾਰੀ ਤਬਾਹੀ, 10 ਲੋਕ ਦੀ ਮੌਤ, CM ਨੇ ਦਿੱਤੇ ਮੁਆਵਜ਼ੇ ਦੇ ਹੁਕਮ

ਇੱਕ ਵਾਰ ਮੁੜ ਤੋਂ ਉੱਤਰ ਭਾਰਤ 'ਚ ਮੌਸਮ ਬਦਲ ਰਿਹਾ ਹੈ। ਜਿਸ ਕਰਕੇ ਭਾਰੀ ਮੀਂਹ ਸਣੇ ਤੂਫਾਨ ਨੇ ਲੋਕਾਂ ਨੂੰ ਡਰਾ ਕੇ ਰੱਖ ਦਿੱਤਾ ਹੈ। ਇਸ ਸੂਬੇ ਦੇ ਵਿੱਚ ਸ਼ਨੀਵਾਰ ਨੂੰ ਮੌਸਮ ਨੇ ਅਚਾਨਕ ਘਾਤਕ ਰੂਪ ਧਾਰਨ ਕਰ ਲਿਆ। ਤੇਜ਼ ਹਵਾ, ਮੂਸਲਾਧਾਰ ਬਾਰਿਸ਼

ਬਿਹਾਰ ਵਿੱਚ ਸ਼ਨੀਵਾਰ ਨੂੰ ਮੌਸਮ ਨੇ ਅਚਾਨਕ ਘਾਤਕ ਰੂਪ ਧਾਰਨ ਕਰ ਲਿਆ। ਤੇਜ਼ ਹਵਾ, ਮੂਸਲਾਧਾਰ ਬਾਰਿਸ਼ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਨੇ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਤਾਂਡਵ ਮਚਾ ਦਿੱਤਾ। ਹੁਣ ਤੱਕ 10 ਲੋਕਾਂ ਦੀ ਮੌਤ ਅਤੇ 13 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਕਿਸਾਨ ਅਤੇ ਗ੍ਰਾਮੀਣ ਹਨ ਜੋ ਖੇਤਾਂ ਜਾਂ ਖੁੱਲ੍ਹੀ ਜਗ੍ਹਾਵਾਂ ਤੇ ਮੌਜੂਦ ਸਨ।

ਲੋਕ ਵਰਤਣ ਸਾਵਧਾਨੀ

ਆਫਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 7 ਲੋਕ ਬਿਜਲੀ ਡਿੱਗਣ ਅਤੇ 3 ਲੋਕ ਹਵਾ-ਤੂਫ਼ਾਨ ਅਤੇ ਭਾਰੀ ਬਾਰਿਸ਼ ਕਾਰਨ ਮਾਰੇ ਗਏ ਹਨ। ਮੌਸਮ ਵਿਭਾਗ ਨੇ ਰਾਜ ਦੇ ਕਈ ਹਿੱਸਿਆਂ ਵਿੱਚ ਅਗਲੇ 24 ਘੰਟਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਕਿਹੜੇ ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਹੋਈ

ਵਿਭਾਗ ਦੇ ਸਾਂਝੇ ਸਕੱਤਰ ਮੁਤਾਬਕ, ਬਿਜਲੀ ਡਿੱਗਣ ਦੀਆਂ ਘਟਨਾਵਾਂ ਪੱਛਮ ਚੰਪਾਰਣ, ਭੋਜਪੁਰ, ਜਹਾਨਾਬਾਦ, ਕਿਸ਼ਨਗੰਜ ਅਤੇ ਅਰਵਲ ਜ਼ਿਲ੍ਹਿਆਂ ਵਿੱਚ ਦਰਜ ਕੀਤੀਆਂ ਗਈਆਂ।

ਪੱਛਮ ਚੰਪਾਰਣ ਵਿੱਚ ਦੋ ਲੋਕਾਂ ਦੀ ਮੌਤ, ਭੋਜਪੁਰ ਵਿੱਚ ਇੱਕ, ਜਹਾਨਾਬਾਦ ਵਿੱਚ ਇੱਕ, ਕਿਸ਼ਨਗੰਜ ਵਿੱਚ ਇੱਕ ਅਤੇ ਅਰਵਲ ਵਿੱਚ ਦੋ ਲੋਕਾਂ ਦੀ ਮੌਤ ਹੋਈ

ਇਸ ਦੇ ਨਾਲ ਹੀ, ਤੂਫ਼ਾਨ-ਹਵਾ ਅਤੇ ਬਾਰਿਸ਼ ਕਾਰਨ ਵੈਸ਼ਾਲੀ, ਰੋਹਤਾਸ ਅਤੇ ਮੁਜਫ਼ਫਰਪੁਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਹੋਈ ਹੈ।

ਇਨ੍ਹਾਂ ਘਟਨਾਵਾਂ ਵਿੱਚ ਜ਼ਖਮੀ ਹੋਏ 13 ਲੋਕਾਂ ਨੂੰ ਸਥਾਨਕ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਹੈ। ਕਈ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਖੇਤਾਂ ਵਿੱਚ ਕੰਮ ਕਰਦੇ ਸਮੇਂ ਬਿਜਲੀ ਡਿੱਗੀ, ਦਰੱਖਤ ਉਖੜੇ

ਰਿਪੋਰਟਾਂ ਮੁਤਾਬਕ, ਸ਼ਨੀਵਾਰ ਦੁਪਹਿਰ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾ ਦੇ ਨਾਲ ਅਚਾਨਕ ਮੌਸਮ ਖ਼ਰਾਬ ਹੋ ਗਿਆ। ਕੁਝ ਹੀ ਮਿੰਟਾਂ ਵਿੱਚ ਤੇਜ਼ ਗਰਜਨਾ ਅਤੇ ਬਿਜਲੀ ਗਿਰਣ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ। ਪਿੰਡਾਂ ਵਿੱਚ ਕਈ ਥਾਵਾਂ ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਨਾਲ ਬਿਜਲੀ ਸਪਲਾਈ ਬੰਦ ਹੋ ਗਈਵੈਸ਼ਾਲੀ, ਸਮਸਤੀਪੁਰ ਅਤੇ ਦਰਭੰਗਾ ਜ਼ਿਲ੍ਹਿਆਂ ਵਿੱਚ ਝੋਪੜੀਆਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਹਨ। ਕਈ ਕਿਸਾਨ ਖੇਤਾਂ ਵਿੱਚ ਝੋਨੇ ਦੀ ਕੱਟਾਈ ਕਰ ਰਹੇ ਸਨ, ਇਸ ਦੌਰਾਨ ਉਹ ਬਿਜਲੀ ਡਿੱਗਣ ਕਰਕੇ ਚਪੇਟ ਵਿੱਚ ਆ ਗਏ। ਸਥਾਨਕ ਪ੍ਰਸ਼ਾਸਨ ਨੇ ਤੁਰੰਤ ਰਾਹਤ ਟੀਮਾਂ ਭੇਜ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ੋਕ ਪ੍ਰਗਟ ਕੀਤਾ, ਮੁਆਵਜ਼ੇ ਦੇ ਹੁਕਮ ਦਿੱਤੇ

ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸਾਰੇ ਮਰਨ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ ਅਤੇ ਅਧਿਕਾਰੀਆਂ ਨੂੰ 4-4 ਲੱਖ ਰੁਪਏ ਅਨੁਗ੍ਰਹਿ ਅਨੁਦਾਨ ਦੇਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਮੁਆਵਜ਼ਾ ਪ੍ਰਾਪਤ ਕਰਨ ਵਿੱਚ ਦੇਰੀ ਨਹੀਂ ਹੋਣੀ ਚਾਹੀਦੀ। ਸਰਕਾਰ ਮੁਤਾਬਕ, ਭੋਜਪੁਰ ਜ਼ਿਲ੍ਹੇ ਵਿੱਚ ਇੱਕ ਮਰਨ ਵਾਲੇ ਪਰਿਵਾਰ ਨੂੰ 12 ਘੰਟਿਆਂ ਦੇ ਅੰਦਰ ਮੁਆਵਜ਼ਾ ਰਕਮ ਦਿੱਤੀ ਜਾ ਚੁੱਕੀ ਹੈ, ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਭੁਗਤਾਨ ਦੀ ਪ੍ਰਕਿਰਿਆ ਜਾਰੀ ਹੈ। ਨੀਤੀਸ਼ ਕੁਮਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਕਿ ਜ਼ਖਮੀ ਹੋਏ ਲੋਕਾਂ ਦੇ ਇਲਾਜ ਵਿੱਚ ਕੋਈ ਕੋਤਾਹੀ ਨਾ ਹੋਵੇ ਅਤੇ ਮੌਸਮ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾਵੇ।

ਮੌਸਮ ਵਿਭਾਗ ਨੇ ਜਾਰੀ ਕੀਤਾ ਨਵਾਂ ਅਲਰਟ

ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 24 ਤੋਂ 36 ਘੰਟਿਆਂ ਵਿੱਚ ਸੂਬੇ ਦੇ ਉੱਤਰੀ ਅਤੇ ਮੱਧ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਬਣੀ ਹੋਈ ਹੈ। ਬਿਹਾਰ ਵਿੱਚ ਮਾਨਸੂਨ ਦੇ ਆਖਰੀ ਪੜਾਅ ਵਿੱਚ ਬਿਜਲੀ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।

ਟਾਪ ਹੈਡਲਾਈਨ

Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Sugar Price : ਰਾਸ਼ਨ ਕਾਰਡ ਹੈ ਤਾਂ ਮਿਲੇਗੀ ਸਬਸਿਡੀ ਵਾਲੀ ਬੇਹੱਦ ਸਸਤੀ ਚੀਨੀ, ਕਿਵੇਂ ਮਿਲੇਗਾ ਲਾਭ?
Sugar Price : ਰਾਸ਼ਨ ਕਾਰਡ ਹੈ ਤਾਂ ਮਿਲੇਗੀ ਸਬਸਿਡੀ ਵਾਲੀ ਬੇਹੱਦ ਸਸਤੀ ਚੀਨੀ, ਕਿਵੇਂ ਮਿਲੇਗਾ ਲਾਭ?
Power Tariff Increase: ਆਮ ਜਨਤਾ ਨੂੰ ਲੱਗੇਗਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀ ਹੋਵੇਗੀ ਬਿਜਲੀ, ਜਾਣੋ 200 ਅਤੇ 400 ਯੂਨਿਟਾਂ ਦਾ ਕਿੰਨਾ ਵਧੇਗਾ ਬਿੱਲ? ਬੀਪੀਐਲ ਘਰਾਂ ਲਈ...
ਆਮ ਜਨਤਾ ਨੂੰ ਲੱਗੇਗਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀ ਹੋਵੇਗੀ ਬਿਜਲੀ, ਜਾਣੋ 200 ਅਤੇ 400 ਯੂਨਿਟਾਂ ਦਾ ਕਿੰਨਾ ਵਧੇਗਾ ਬਿੱਲ? ਬੀਪੀਐਲ ਘਰਾਂ ਲਈ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Vaani Kapoor Birthday : ਹੋਟਲ 'ਚ ਕੰਮ ਕਰਨ ਵਾਲੀ ਵਾਣੀ ਕਿਵੇਂ ਬਣੀ ਅਦਾਕਾਰਾ? ਅਕਸ਼ੈ-ਅਜੇ ਅਤੇ ਰਣਵੀਰ ਵਰਗੇ ਸੁਪਰਸਟਾਰਾਂ ਨਾਲ ਕੀਤਾ ਕੰਮ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Mumbai News : ਮੁੰਬਈ 'ਚ 22 ਫੁੱਟ ਉੱਚੀ ਗਣੇਸ਼ ਮੂਰਤੀ ਡਿੱਗੀ, ਹਾਦਸੇ 'ਚ 2 ਲੋਕਾਂ ਦੀ ਮੌਤ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
Jio ਦਾ 11 ਰੁਪਏ ਵਾਲਾ ਧਮਾਕੇਦਾਰ ਡਾਟਾ ਪੈਕ,  ਮਿਲੇਗਾ ਅਨਲਿਮਿਟਡ ਡਾਟਾ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
ਕੀ LPG e-KYC ਦੀ ਡੈੱਡਲਾਈਨ ਵਧਾਈ ਜਾਵੇਗੀ ? ਅੱਜ ਖਤਮ ਹੋ ਰਹੀ ਮਿਆਦ, 5 ਮਿੰਟਾਂ 'ਚ ਇੰਝ ਕਰੋ ਵੈਰੀਫਿਕੇਸ਼ਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 23 IAS ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਜਿਲ੍ਹਿਆਂ ਦੇ DC ਬਦਲੇ, ਇੱਥੇ ਵੇਖੋ ਲਿਸਟ...
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
LPG Supply : ਭਾਰਤ ਨੇ ਸਾਲਾਂ ਬਾਅਦ ਖਰੀਦੀ ਸਭ ਤੋਂ ਮਹਿੰਗੀ ਗੈਸ, ਹੁਣ LPG ਸਿਲੰਡਰ ਦੇ ਭਾਅ ਵਧਣ ਦਾ ਖਦਸ਼ਾ !
Child Aadhaar :ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Child Aadhaar : ਬੱਚਿਆਂ ਦੇ ਆਧਾਰ ਵਿੱਚ ਹੁਣੇ ਕਰਵਾਓ ਮੁਫ਼ਤ ਬਾਇਓਮੈਟ੍ਰਿਕ ਅਪਡੇਟ, ਇਸ ਤਾਰੀਖ ਤੋਂ ਬਾਅਦ ਲੱਗੇਗਾ ਚਾਰਜ
Embed widget