ਉੱਤਰ ਪ੍ਰਦੇਸ਼ ਦੀ ਜਨਰਲ ਸਕੱਤਰ ਬਣਨ ਮਗਰੋਂ ਪਹਿਲੇ ਰੋਡ ਸ਼ੋਅ ਲਈ ਪਹੁੰਚੀ ਪ੍ਰਿਅੰਕਾ ਨੂੰ ਨਵਜੋਤ ਸਿੰਘ ਸਿੱਧੂ ਨੇ ਕੋਹਿਨੂਰ ਹੀਰਾ ਦੱਸਿਆ। ਸ਼ਬਦਾਂ ਦੀ ਜਾਦੂਈ ਵਰਤੋਂ ਕਰਨ ਵਾਲੇ ਆਪਣੇ ਲਹਿਜ਼ੇ ਵਿੱਚ ਸਿੱਧੂ ਨੇ ਕਿਹਾ ਕਿ ਪ੍ਰਿਅੰਕਾ ਕਾਂਗਰਸ ਲਈ ਬਿਲਕੁਲ ਉਵੇਂ ਹੈ ਜਿਵੇਂ ਨਦੀਆਂ ਲਈ ਝਰਨੇ ਤੇ ਇਮਾਰਤਾਂ ਲਈ ਨੀਹਾਂ ਹੁੰਦੀਆਂ ਹਨ।
ਸਿੱਧੂ ਨੇ ਯੂਪੀ ਵਿੱਚ ਰਾਹੁਲ, ਪ੍ਰਿਅੰਕਾ ਤੇ ਜਯੋਤੀਰਾਦਿੱਤਿਆ ਸਿੰਧੀਆ ਦੀ ਤਿੱਕੜੀ ਵੱਲੋਂ ਚੋਣ ਮੁਹਿੰਮ ਦੇ ਆਗ਼ਾਜ਼ 'ਤੇ ਵੀ ਟਿੱਪਣੀ ਕਰਦਿਆਂ ਕਿਹਾ ਕਿ ਇਸ ਜਿੱਤਣ ਵਾਲੀ ਟੀਮ ਨੇ ਸ਼ੁਰੂਆਤ ਵੀ ਛੱਕੇ ਨਾਲ ਹੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਰਿਵਾਰ ਨਾਲ ਵੀ ਸਿੱਧੂ ਦੇ ਨੇੜਲੇ ਸਬੰਧ ਹਨ। ਦੋ ਦਿਨ ਪਹਿਲਾਂ ਉਨ੍ਹਾਂ ਪ੍ਰਿਅੰਕਾ ਦੇ ਪਤੀ ਰਾਬਰਟ ਵਾਡਰਾ ਨਾਲ ਵੀ ਮੁਲਾਕਾਤ ਕੀਤੀ ਸੀ ਜਿਨ੍ਹਾਂ ਤੋਂ ਈਡੀ ਨੇ ਪੁੱਛਗਿੱਛ ਕੀਤੀ ਹੈ।
ਇਹ ਵੀ ਪੜ੍ਹੋ- ਵਾਡਰਾ ਨਾਲ ਹਮਦਰਦੀ ਜਤਾ ਕੇ ਸਿੱਧੂ ਨੇ ਇੱਕ ਤੀਰ ਨਾਲ ਲਾਏ ਦੋ ਨਿਸ਼ਾਨੇ