ਪੜਚੋਲ ਕਰੋ
Advertisement
ਸਿੱਧੂ ਦਾ ਸਿਰ ਵੱਢਣ ਵਾਲੇ ਨੂੰ ਕਰੋੜ ਦਾ ਇਨਾਮ, ਯੋਗੀ ਦੇ ਸੰਗਠਨ ਦਾ ਐਲਾਨ
ਨਵੀਂ ਦਿੱਲੀ: ਹਿੰਦੂ ਯੁਵਾ ਵਾਹਿਨੀ ਦੀ ਧਮਕੀ ’ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੰਗਠਨ ਹਿੰਦੂ ਯੁਵਾ ਵਾਹਿਨੀ ਨੇ ਟਵੀਟ ਜ਼ਰੀਏ ਨਵਜੋਤ ਸਿੰਘ ਸਿੱਧੂ ਦਾ ਸਿਰ ਕਲਮ ਕਰਨ ਵਾਲੇ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦੀ ਐਲਾਨ ਕੀਤਾ ਸੀ। ਸੰਗਠਨ ਨੇ ਸਿੱਧੂ ’ਤੇ ਯੋਗੀ ਨੂੰ ਮਾੜੇ ਸ਼ਬਦ ਕਹਿਣ ਦਾ ਇਲਜ਼ਾਮ ਲਾਇਆ ਹੈ। ਸੰਗਠਨ ਦੇ ਆਗਰਾ ਯੂਨਿਟ ਦੇ ਪ੍ਰਧਾਨ ਤਰੁਣ ਸਿੰਘ ਨੇ ਸਿੱਧੂ ਦੇ ਸ਼ਹਿਰ ਆਉਣ ’ਤੇ ਉਨ੍ਹਾਂ ਦੇ ਟੁਕੜੇ-ਟੁਕੜੇ ਕਰਨ ਦੀ ਵੀ ਚੇਤਾਵਨੀ ਦਿੱਤੀ।
ਹੁਣ ਸਿੱਧੂ ਨੇ ਵੀ ਟਵੀਟ ਕਰ ਕੇ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਲਿਖਿਆ, ‘ਡਰਪੋਕ ਅਪਨੀ ਮੌਤ ਸੇ ਪਹਿਲੇ ਕਈ ਬਾਰ ਮਰਤੇ ਹੈਂ, ਲੇਕਿਨ ਬਹਾਦੁਰ ਮੌਤ ਕਾ ਸਵਾਦ ਏਕ ਬਾਰ ਹੀ ਚਖਤੇ ਹੈਂ।’ ਉਨ੍ਹਾਂ ਲਿਖਿਆ ਕਿ ਮੈਂ ਉਸ ਜਗ੍ਹਾ ਰਹਿੰਦਾ ਹਾਂ ਜਿੱਥੇ ਮਨ ਵਿੱਚ ਕੋਈ ਡਰ ਨਹੀਂ ਹੁੰਦਾ ਤੇ ਸਿਰ ਉੱਚਾ ਰਹਿੰਦਾ ਹੈ। ਡਰ ਉਨ੍ਹਾਂ ਨੂੰ ਡਰਾਉਂਦਾ ਨਹੀਂ ਤੇ ਉਨ੍ਹਾਂ ਨੂੰ ਆਪਣੇ ਆਪ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਭਾਰਤ ਦੇ ਲੋਕਤੰਤਰ ਤੇ ਸੰਵਿਧਾਨ ਦੀ ਭਾਵਨਾ ’ਤੇ ਵੀ ਭਰੋਸਾ ਜਤਾਇਆ।This is how PM Modi &Co. are killing the spirit of democracy by threatening, intimidating, jailing people or silencing the voices like @gaurilankesh. Thwarting the legitimacy of questions by people like @kanhaiyakumar. Instead of Lok Tantar, it is Danda tantar and Gunda tantar. https://t.co/gMnPsO6Xga
— Navjot Singh Sidhu (@sherryontopp) December 7, 2018
ਧਮਕੀ ਮਿਲਣ ਬਾਅਦ ਸਿੱਧੂ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪੀਐਮ ਮੋਦੀ ਐਂਡ ਕੰਪਨੀ ਗੌਰੀ ਲੰਕੇਸ਼ ਵਰਗੇ ਲੋਕਾਂ ਦੀ ਆਵਾਜ਼ ਧਮਕਾ ਕੇ, ਡਰਾ ਕੇ ਜਾਂ ਜੇਲ੍ਹ ਭੇਜ ਕੇ ਲੋਕਤੰਤਰ ਦੀ ਭਾਵਨਾ ਦਾ ਕਤਲ ਕਰ ਰਹੀ ਹੈ। ਦਰਅਸਲ ਰਾਜਸਥਾਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਯੋਗੀ ’ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਚੌਕੀਦਾਰ ਤਾਂ ਚੋਰ ਸੀ, ਉਸ ਦਾ ਕੁੱਤਾ ਵੀ ਚੋਰ ਨਾਲ ਮਿਲ ਗਿਆ ਤੇ ਯੋਗੀ ਸਭ ਤੋਂ ਵੱਡਾ ਭੋਗੀ ਹੈ। ਇਸ ਬਿਆਨ ਤੋਂ ਬਾਅਦ ਹਿੰਦੂ ਯੁਵਾ ਵਾਹਿਨੀ ਨੇ ਸਿੱਧੂ ਦਾ ਸਿਰ ਕਲਮ ਕਰਨ ਵਾਲੇ ਨੂੰ ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਸੀ।Cowards die many times before their deaths, the valiant taste of death but once! I live in the space where the mind is without fear and the head is held high. Fear cloughs, Faith liberates- I have faith in the Indian democracy & belief in the invincible spirit of the Constitution
— Navjot Singh Sidhu (@sherryontopp) December 7, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਸਿਹਤ
Advertisement