ਪੜਚੋਲ ਕਰੋ
Advertisement
ਨਹੀਂ ਮੁੜੇ 'ਗੁਰੂ'! ਹੁਣ ਸ੍ਰਮਿਤੀ ਇਰਾਨੀ ਨੂੰ ਜਾ ਛੇੜਿਆ
ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ਨੂੰ ਲੈ ਕੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ਕਰ ਇਰਾਨੀ ‘ਤੇ ਤਨਜ਼ ਕੀਤਾ।
ਨਵੀਂ ਦਿੱਲੀ: ਕਾਂਗਰਸ ਨੇਤਾ ਨਵਜੋਤ ਸਿੱਧੂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ਨੂੰ ਲੈ ਕੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਟਵੀਟ ਕਰ ਇਰਾਨੀ ‘ਤੇ ਤਨਜ਼ ਕੀਤਾ ਤੇ ਕਿਹਾ, “ਸਮ੍ਰਿਤੀ ਇਰਾਨੀ ਜੀ 2014 ‘ਚ ਬੀਏ ਪਾਸ ਸੀ। 2019 ‘ਚ 12ਵੀਂ ਪਾਸ ਹੋ ਗਈ। ਮੈਨੂੰ ਲੱਗਦਾ ਹੈ 2024 ਦੀ ਚੋਣਾਂ ਤੋਂ ਪਹਿਲਾਂ ਕੇਜੀ ਕਲਾਸ ‘ਚ ਐਡਮਿਸ਼ਨ ਲੈ ਹੀ ਲਵੇਗੀ।”
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਡਿਗਰੀ ‘ਤੇ 2004 ਦੀ ਲੋਕ ਸਭਾ ਚੋਣਾਂ ਦੌਰਾਨ ਵਿਵਾਦ ਹੋਇਆ ਸੀ ਜਦੋਂ ਉਨ੍ਹਾਂ ਨੇ ਹਲਫਨਾਮੇ ‘ਚ ਆਪਣੀ ਵਿਦਿਅਕ ਯੋਗਤਾ ਬੀਏ ਦੱਸੀ ਸੀ। ਬਾਅਦ ‘ਚ ਹਲਫਨਾਮੇ ‘ਚ ਉਨ੍ਹਾਂ ਨੇ ਖੁਦ ਨੂੰ 12ਵੀਂ ਪਾਸ ਦੱਸਿਆ ਸੀ। ਇਸ ‘ਤੇ ਵਿਰੋਧੀ ਧਿਰ ਨੇ ਸਮ੍ਰਿਤੀ ‘ਤੇ ਖੂਬ ਹੰਗਾਮਾ ਕੀਤਾ ਸੀ। ਵੀਰਵਾਰ ਨੂੰ ਨਵਜੋਤ ਨੇ ਪੀਐਮ ਮੋਦੀ ‘ਤੇ ਵੀ ਹਮਲਾ ਕੀਤਾ। ਸਿੱਧੂ ਨੇ ਇੱਕ ਚੋਣ ਰੈਲੀ ‘ਚ ਕਿਹਾ ਮੋਦੀ ਲੋਕਾਂ ਨੂੰ ਵੰਡ ਰਹੇ ਹਨ, ਉਹ ਮੰਦਰ-ਮਸਜ਼ਿਦ ਦੀ ਗੱਲਾਂ ਕਰ ਰਹੇ ਹਨ। ਉਨ੍ਹਾਂ ਨੂੰ ਜਨਤਾ ਦੀ ਗੱਲ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਪਹਿਲੀ ਗਰਾਹੀ ਦੀ ਗੱਲ ਕਰਨੀ ਚਾਹੀਦੀ ਹੈ। ਨਵਜੋਤ ਸਿੱਧੂ ਨੇ ਅੱਗੇ ਕਿਹਾ ਸੀ, “ਮੇਕ ਇੰਨ ਇੰਡੀਆ ਦੀ ਗੱਲ ਕਰੀਏ ਤਾਂ ਮੋਦੀ ਜੀ, ਸਰਦਾਰ ਪਟੇਲ ਦਾ ਬੁੱਤ ਚੀਨ ਤੋਂ ਆਇਆ, ਰਾਫੇਲ ਫਰਾਂਸ ਤੋਂ, ਬੁਲੇਟ ਟ੍ਰੇਨ ਜਾਪਾਨ ਤੋਂ ਤਾਂ ਕੀ ਭਾਰਤ ਦੀ ਜਨਤਾ ਤੋਂ ਕੀ ਕੰਮ ਕਰਾਓਗੇ ਮੋਦੀ ਜੀ ਕੀ ਪਕੌੜੇ ਤਲਵਾਉਗੇ।”स्मृति ईरानी जी 2014 में BA पास थी, 2019 के चुनाव में बारहवीं पास हो गई। मुझे लगता है 2024 के चुनाव से पहले केजी (KG) क्लास में एडमिशन ले ही लेंगी।
— Navjot Singh Sidhu (@sherryontopp) 3 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement