ਪੜਚੋਲ ਕਰੋ
Advertisement
ਪਾਕਿ ਸਥਿਤ ਅੱਤਵਾਦੀ ਕੈਂਪਾਂ ’ਤੇ ਕਾਰਵਾਈ ਬਾਰੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ
ਨਵੀਂ ਦਿੱਲੀ: ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨ ਦੇ ਬਾਲਾਕੋਟ ਵਿੱਚ ਹਵਾਈ ਫੌਜ ਦੀ ਕਾਰਵਾਈ ਤੇ ਪੁਲਵਾਮਾ ਹਮਲੇ ਬਾਰੇ ਬਿਆਨ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰਾ ਰਵੀਸ਼ ਕੁਮਾਰ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਤਵਾਦੀਆਂ ’ਤੇ ਕਾਰਵਾਈ ਕਰਨ ਬਾਰੇ ਪਾਕਿਸਤਾਨ ਝੂਠੇ ਦਾਅਵੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਧਰਤੀ ’ਤੇ ਅੱਤਵਾਦ ਦੇ ਖਿਲਾਫ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕਰ ਰਿਹਾ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਵਿੱਚ ਹੋਏ ਹਮਲੇ ਦੀ ਗੱਲ ਕਬੂਲੀ ਹੈ ਪਰ ਪਾਕਿਸਤਾਨ ਇਸ ਨੂੰ ਮੰਨਣੋਂ ਇਨਕਾਰ ਕਰ ਰਿਹਾ ਹੈ। ਸਬੂਤ ਦੇਣ ਦੇ ਬਾਅਦ ਵੀ ਪਾਕਿਸਤਾਨ ਨੇ ਅੱਤਵਾਦੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀ ਸੰਗਠਨ ਬਿਨ੍ਹਾ ਕਿਸੇ ਅੜਿੱਕੇ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਪਾਕਿਸਤਾਨ ਨੂੰ ਇਸ ਤਰ੍ਹਾਂ ਦੇ ਸੰਗਠਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹਾਲੇ ਵੀ ਪੁਲਵਾਮਾ ਹਮਲੇ ਨੂੰ ਜੈਸ਼ ਵੱਲੋਂ ਕਰਵਾਏ ਜਾਣ ਦੀ ਗੱਲ ਨਕਾਰ ਰਿਹਾ ਹੈ ਜਦਕਿ ਜਦਕਿ ਜੈਸ਼ ਨੇ ਖ਼ੁਦ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤ ਅੱਤਵਾਦ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖੇਗਾ। ਭਾਰਤੀ ਫੌਜ ਵੀ ਚੌਕੰਨੀ ਰਹੇਗੀ। ਜੇ ਪਾਕਿਸਤਾਨ ਨਵੀਂ ਸੋਚ ਨਾਲ ਨਵਾਂ ਪਾਕਿਸਤਾਨ ਹੋਣ ਦੇ ਦਾਅਵੇ ਕਰਦਾ ਹੈ ਤਾਂ ਉਸ ਨੂੰ ਅੱਤਵਾਦੀ ਸੰਗਠਨਾਂ ਤੇ ਸਰਹੱਦ ’ਤੇ ਡਟੇ ਅੱਤਵਾਦ ਖਿਲਾਫ ਵੀ ਨਵਾਂ ਐਕਸ਼ਨ ਲੈਣਾ ਚਾਹੀਦਾ ਹੈ।Raveesh Kumar,MEA: If as Pakistan claims it has a video recording of the downing of a second Indian aircraft then why have they not shared the video with international media? pic.twitter.com/XwpTdckyUs
— ANI (@ANI) March 9, 2019
ਇਸ ਦੇ ਨਾਲ ਹੀ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਜੈਸ਼ ਦੇ ਟਿਕਾਣਿਆਂ ’ਤੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਸਫ਼ਲ ਰਹੀ। ਪੁਲਵਾਮਾ ਹਮਲੇ ਦੇ ਬਾਅਦ ਤੋਂ ਆਲਮੀ ਤਾਕਤਾਂ ਵੀ ਭਾਰਤ ਦਾ ਸਮਰਥਨ ਕਰ ਰਹੀਆਂ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਪਾਕਿਸਤਾਨ ਦੀ ਕੋਸ਼ਿਸ਼ ਦੌਰਾਨ ਅਸੀਂ ਸਿਰਫ ਇੱਕ ਜਹਾਜ਼ ਗਵਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਸ ਦੇ F-16 ਜਹਾਜ਼ ਨੂੰ ਕਿਉਂ ਡੇਗਿਆ ਗਿਆ।Raveesh Kumar,MEA: If Pakistan claims to be a 'Naya Pakistan' with 'nayi soch' then it should show 'naya action' against terrorist groups and cross border terrorism pic.twitter.com/VlSPSfLQRq
— ANI (@ANI) March 9, 2019
Raveesh Kumar, MEA: All members of the UNSC are aware about JeM training camps in Pakistan and about the chief of JeM Masood Azhar & his presence in Pakistan. We call upon all members of UNSC to list Masood Azhar as a designated terrorist under UN sanction committee pic.twitter.com/zpZfxAInaM
— ANI (@ANI) March 9, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement