ਪੜਚੋਲ ਕਰੋ
Advertisement
(Source: ECI/ABP News/ABP Majha)
Mumbai Cruise Drugs Case: ਐਨਸੀਬੀ ਨੇ ਨਾਈਜੀਰੀਆਈ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
ਨਾਈਜੀਰੀਆਈ ਨਾਗਰਿਕ ਚਿਨੇਦੂ ਇਗਵੇ ਨੂੰ ਅੰਧੇਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਦੇ ਕੋਲੋਂ ਐਕਸਟਸੀ ਦੀਆਂ 40 ਗੋਲ਼ੀਆਂ ਮਿਲੀਆਂ।
Mumbai Cruise Drugs Case: ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਇਕ ਕ੍ਰੂਜ਼ 'ਤੇ ਰੇਵ ਪਾਰਟੀ ਦਾ ਪਰਦਾਫਾਸ਼ ਕਰਨ ਦੇ ਮਾਮਲੇ 'ਚ ਇਕ ਨਾਈਜੀਰੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਗ੍ਰਿਫ਼ਤਾਰ ਲੋਕਾਂ ਦੀ ਸੰਖਿਆਂ ਹੁਣ 18 ਹੋ ਗਈ ਹੈ। ਜਿਸ 'ਚ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਖਾਨ ਸ਼ਾਮਿਲ ਹੈ। ਨਾਈਜੀਰੀਆਈ ਨਾਗਰਿਕ ਚਿਨੇਦੂ ਇਗਵੇ ਨੂੰ ਅੰਧੇਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਦੇ ਕੋਲੋਂ ਐਕਸਟਸੀ ਦੀਆਂ 40 ਗੋਲ਼ੀਆਂ ਮਿਲੀਆਂ।
ਇਸ ਤੋਂ ਪਹਿਲਾਂ ਉਸ ਦਿਨ ਏਜੰਸੀ ਨੇ ਪਵਈ ਤੋਂ ਉਚਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਕੋਲੋਂ ਥੋੜੀ ਮਾਤਰਾ 'ਚ ਹਾਈਡ੍ਰੋਪੋਨਿਕ ਵੀਡ ਜਾਂ ਮਲਟੀ-ਸਟ੍ਰੇਨ ਕੈਨਬਿਸ ਜ਼ਬਤ ਹੋਈ ਸੀ।
14 ਦਿਨ ਦੀ ਨਿਆਂਇਕ ਹਿਰਾਸਤ 'ਚ 8 ਮੁਲਜ਼ਮ
ਐਨਸੀਬੀ ਦੀ ਇਕ ਟੀਮ ਨੇ ਸ਼ਨੀਵਾਰ ਮੁੰਬਈ ਦੇ ਕੋਲ ਸਮੁੰਦਰ ਦੇ ਵਿਚ ਇਕ ਕਰੂਜ਼ 'ਤੇ ਛਾਪੇਮਾਰੀ ਕੀਤੀ ਸੀ। ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਕ੍ਰੂਜ਼ ਤੇ ਚੱਲ ਰਹੀ ਇਕ ਪਾਰਟੀ 'ਚ ਡ੍ਰਗਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਏਜੰਸੀ ਨੇ ਛਾਪੇਮਾਰੀ ਦੌਰਾਨ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ, ਐਮਡੀਐਮਏ ਦੀਆਂ 22 ਗੋਲ਼ੀਆਂ, 5 ਗ੍ਰਾਮ ਐਮਡੀ ਤੇ 1.33 ਲੱਖ ਰੁਪਏ ਨਕਦ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਵੀਰਵਾਰ ਇਕ ਅਦਾਲਤ ਨੇ ਆਰਿਅਨ ਖਾਨ ਤੇ ਸੱਤ ਹੋਰ ਲੋਕਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ।
ਐਨਸੀਬੀ ਦੇ ਅਧਿਕਾਰੀਆਂ ਨੇ 2 ਅਕਤੂਬਰ ਨੂੰ ਲਗਜ਼ਰੀ ਜਹਾਜ਼ ਕਾਰਡੇਲਿਆ ਕਰੂਜ਼ ਤੇ ਇਕ ਰੇਵ ਪਾਰਟੀ 'ਚ ਛਾਪਾ ਮਾਰਿਆ ਸੀ ਤੇ ਆਰਿਅਨ ਤੇ 7 ਹੋਰਾਂ ਨੂੰ ਹਿਰਾਸਤ 'ਚ ਲਿਆ ਸੀ। ਇਸ ਛਾਪੇਮਾਰੀ ਨੇ ਬਾਲੀਵੁੱਡ ਦੇ ਨਾਲ ਹੀ ਸਿਆਸੀ ਹਲਕਿਆਂ 'ਚ ਇਕ ਸਨਸਨੀ ਪੈਦਾ ਕਰ ਦਿੱਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement