ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਰਕਾਰ ‘ਤੇ ਸਸਪੈਂਸ ਬਰਕਰਾਰ, ਕੀ ਪਵਾਰ, ਸ਼ਿਵਸੈਨਾ ਨੂੰ ਕਰ ਰਹੇ ਨੇ ਡਬਲ ਕਰੋਸ !
ਮਹਾਰਾਸ਼ਟਰ ‘ਚ ਕਿਸਦੀ ਸਰਕਾਰ ਹੋਵੇਗੀ, ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਇਸ ਦੌਰਾਨ ਵੱਡੀ ਖ਼ਬਰ ਆਈ ਹੈ ਕਿ ਅੇਨਸੀਪੀ ਮੁਖੀ ਸ਼ਰਦ ਪਵਾਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੋਵਾਂ ਨੇਤਾਵਾਂ ‘ਚ ਇਹ ਮੁਲਾਕਾਤ ਸੰਸਦ ਭਵਨ ‘ਚ ਹੋਣੀ ਹੈ।
![ਸਰਕਾਰ ‘ਤੇ ਸਸਪੈਂਸ ਬਰਕਰਾਰ, ਕੀ ਪਵਾਰ, ਸ਼ਿਵਸੈਨਾ ਨੂੰ ਕਰ ਰਹੇ ਨੇ ਡਬਲ ਕਰੋਸ ! ncp chief sharad pawar will meet pm narendra modi today in parliament ਸਰਕਾਰ ‘ਤੇ ਸਸਪੈਂਸ ਬਰਕਰਾਰ, ਕੀ ਪਵਾਰ, ਸ਼ਿਵਸੈਨਾ ਨੂੰ ਕਰ ਰਹੇ ਨੇ ਡਬਲ ਕਰੋਸ !](https://static.abplive.com/wp-content/uploads/sites/5/2019/11/20104934/modi-pawar.jpg?impolicy=abp_cdn&imwidth=1200&height=675)
ਮੁੰਬਈ: ਮਹਾਰਾਸ਼ਟਰ ‘ਚ ਕਿਸਦੀ ਸਰਕਾਰ ਹੋਵੇਗੀ, ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਇਸ ਦੌਰਾਨ ਵੱਡੀ ਖ਼ਬਰ ਆਈ ਹੈ ਕਿ ਅੇਨਸੀਪੀ ਮੁਖੀ ਸ਼ਰਦ ਪਵਾਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੋਵਾਂ ਨੇਤਾਵਾਂ ‘ਚ ਇਹ ਮੁਲਾਕਾਤ ਸੰਸਦ ਭਵਨ ‘ਚ ਹੋਣੀ ਹੈ। ਜਿਸ ਨੂੰ ਲੈ ਕੇ ਸ਼ਿਵਸੈਨਾ ਨੇ ਕਿਹਾ ਕਿ ਦੋ ਵੱਡੇ ਨੇਤਾ ਮਿਲ ਰਹੇ ਹਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਦੋਵਾਂ ‘ਚ ਕੋਈ ਖਿਚੜੀ ਪੱਕ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਨਾਲ ਇਸ ਮੁਲਾਕਾਤ ‘ਚ ਸ਼ਰਦ ਪਵਾਰ ਮਹਾਰਾਸ਼ਟਰ ‘ਚ ਕਿਸਾਨਾਂ ਦੇ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਅੱਜ ਸ਼ਿਵਸੇਨਾ ਬੁਲਾਰੇ ਅਤੇ ਰਾਜ ਸਭਾ ਸੰਸਦ ਸੰਜੈ ਰਾਉਤ ਤੋਂ ਮੋਦੀ-ਪਵਾਰ ਦੀ ਮੁਲਾਕਾਤ ਬਾਰੇ ਗੱਲ ਕਤਿੀ ਤਾਂ ਉਨ੍ਹਾਂ ਕਿਹਾ, “ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੀ ਮਿਲਦਾ ਹੈ ਤਾਂ ਕੋਈ ਖਿਚੜੀ ਪੱਕਦੀ ਹੈ? ਮੋਦੀ ਦੇਸ਼ ਦੇ ਪੀਐਮ ਹਨ ਉਨ੍ਹਾਂ ਨੂੰ ਕੋਈ ਵੀ ਮਿਲ ਸਕਦਾ ਹੈ”।
ਉਧਰ ਸੂਬੇ ‘ਚ ਸਰਕਾਰ ਬਣਾਉਨ ਨੂੰ ਲੈ ਕੇ ਕੀਤੇ ਗਏ ਸਵਾਲ ‘ਤੇ ਸੰਜੈ ਰਾਉਤ ਨੇ ਕਿਹਾ, “ਕੱਲ੍ਹ ਦੁਪਹਿਰ ਤਕ ਪਤਾ ਲੱਗ ਜਾਵੇਗਾ ਕਿ ਸਰਕਾਰ ਕਿਸਦੀ ਹੋਵੇਗੀ”। ਸੰਜੈ ਨੇ ਕਿਹਾ ਕਿ ਦਸੰਬਰ ਤੋਂ ਪਹਿਲਾਂ ਸੂਬੇ ‘ਚ ਸਰਕਾਰ ਬਣ ਜਾਵੇਗੀ। ਅਸੀਂ ਜਲਦ ਰਾਜਪਾਲ ਕੋਲ ਬਹੁਮਤ ਦਾ ਅੰਕੜਾ ਲੈ ਕੇ ਜਾਵਾਂਗੇ। ਇਸ ਦੇ ਨਾਲ ਹੀ ਮੋਦੀ-ਪਵਾਰ ਦੀ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਮੋਦੀ ਨੇ ਦੋ ਦਿਨ ਪਹਿਲਾਂ ਹੀ ਅੇਨਸੀਪੀ ਨੇਤਾਵਾਂ ਦੀ ਤਾਰੀਫ ਕੀਤੀ ਸੀ। ਸੋਮਵਾਰ ਨੂੰ ਪਵਾਰ ਨੇ ਵੀ ਚਾਰ ਬੀਜੇਪੀ ਸੰਸਦਾਂ ਨਾਲ ਤਸਵੀਰ ਕਲਿਕ ਕਰਵਾਈ ਸੀ। ਇਨ੍ਹਾਂ ਸਭ ਨੂੰ ਵੇਖ ਕੇ ਸਵਾਲ ਉੱਠਦਾ ਹੈ ਕਿ ਕੀ ਪਵਾਰ, ਸ਼ਿਵਸੈਨਾ ਨੂੰ ਡੱਬਲ ਕਰੋਸ ਕਰ ਰਹੇ ਹਨ?Sanjay Raut, Shiv Sena: The process to form the government will complete in next 5-6 days and a popular & strong government will be formed in Maharashtra before December. The process is going on. pic.twitter.com/cyQKTL85Fm
— ANI (@ANI) November 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)