ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਨਤੀਜੇ ਹੁਣ ਪੂਰੀ ਤਰ੍ਹਾਂ ਸਾਫ ਹੋ ਗਏ ਹਨ। ਇਸ ਚੋਣਾਂ ਬੀਜੇਪੀ ਤੇ ਐਨਡੀਏ ਨੇ ਉਹ ਕਰ ਦਿਖਾਇਆ ਹੈ, ਜੋ ਅੱਜ ਤੋਂ ਪਹਿਲਾਂ ਕੋਈ ਵੀ ਨਹੀਂ ਕਰ ਪਾਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ ਵਿੱਚ ਭਾਜਪਾ ਨੇ ਸਾਲ 2014 ਦਾ ਰਿਕਾਰਡ ਤੋੜਦਿਆਂ ਹੋਇਆਂ 303 ਸੀਟਾਂ ਜਿੱਤ ਲਈਆਂ ਹਨ ਤੇ ਐਨਡੀਏ ਨੇ 352 ਸੀਟਾਂ ਜਿੱਤੀਆਂ ਹਨ।
ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ 52 ਸੀਟਾਂ ਜਿੱਤੀਆਂ ਹਨ ਜਦਕਿ ਯੂਪੀਏ 87 ਸੀਟਾਂ 'ਤੇ ਹੀ ਸੁੰਗੜ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਹੋਰਾਂ ਨੂੰ 103 ਸੀਟਾਂ ਮਿਲੀਆਂ ਹਨ। ਬੇਸ਼ੱਕ ਪੂਰੇ ਦੇਸ਼ ਵਿੱਚ ਮੋਦੀ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਸੀ, ਪਰ ਕਈ ਸੂਬੇ ਅਜਿਹੇ ਹਨ, ਜਿੱਥੇ ਭਾਜਪਾ ਫਾਡੀ ਵੀ ਰਹੀ ਹੈ। ਜਿੱਥੇ 20 ਲੋਕ ਸਭਾ ਸੀਟਾਂ ਵਾਲੇ ਕੇਰਲ, 25 ਵਾਲੇ ਆਂਧਰ ਪ੍ਰਦੇਸ਼, 39 ਸੀਟਾਂ ਵਾਲੇ ਤਾਮਿਲਨਾਡੂ ਵਿੱਚ ਭਾਜਪਾ ਖਾਤਾ ਵੀ ਨਹੀਂ ਖੋਲ੍ਹ ਸਕੀ। ਉੱਥੇ ਹੀ 13 ਸੀਟਾਂ ਵਾਲੇ ਪੰਜਾਬ ਤੇ 17 ਸੀਟਾਂ ਵਾਲੇ ਤੇਲੰਗਾਨਾ ਵਿੱਚ ਭਾਜਪਾ ਨੇ ਚਾਰ-ਚਾਰ ਸੀਟਾਂ ਜਿੱਤੀਆਂ। ਪੰਜਾਬ ਦੀਆਂ ਚਾਰ ਸੀਟਾਂ ਵਿੱਚੋਂ ਦੋ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਹਨ।
ਉੱਧਰ, ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਸੱਤ ਸੂਬਿਆਂ ਵਿੱਚ ਭਾਜਪਾ ਨੇ ਕਲੀਨ ਸਵੀਪ ਭਾਵ ਸਾਰੀਆਂ ਲੋਕ ਸਭਾ ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। ਇਨ੍ਹਾਂ ਵਿੱਚ ਚੰਡੀਗੜ੍ਹ, ਦਮਨ ਐਂਡ ਦਿਊ, ਅਰੁਣਾਚਲ ਪ੍ਰਦੇਸ਼, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਤ੍ਰਿਪੁਰਾ ਅਤੇ ਉੱਤਰਾਖੰਡ ਸ਼ਾਮਲ ਹਨ। ਦੂਜੇ ਪਾਸੇ ਕਾਂਗਰਸ ਦੀਆਂ ਸੂਬਾ ਸਰਕਾਰਾਂ ਹੋਣ ਦੇ ਬਾਵਜੂਦ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪਾਰਟੀ ਨੇ ਸਿਰਫ ਇੱਕ-ਇੱਕ ਸੀਟ ਹੀ ਗਵਾਈ ਹੈ। ਡੂੰਘੇ ਸਿਆਸੀ ਸੰਕਟ ਨਾਲ ਜੂਝ ਰਹੀ ਕਾਂਗਰ ਨੇ 17 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ।
ਇਸ ਤਰ੍ਹਾਂ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਵਿੱਚ 30 ਤੋਂ ਵੀ ਵੱਧ ਛੋਟੀਆਂ-ਵੱਡੀਆਂ ਪਾਰਟੀਆਂ ਹਨ, ਪਰ 352 ਦੇ ਅੰਕੜੇ ਤਕ ਪਹੁੰਚਣ ਲਈ ਸਿਰਫ 11 ਪਾਰਟੀ ਦਾ ਹੀ ਸਹਿਯੋਗ ਹੈ। ਉੱਧਰ, ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਦੇ ਹਿੱਸੇ 87 ਸੀਟਾਂ ਹੀ ਆਈਆਂ ਹਨ। ਗਠਜੋੜ ਦੀ ਪਾਰਟੀ ਡੀਐਮਕੇ ਨੇ 23, ਐਨਸੀਪੀ ਨੇ ਪੰਜ, ਆਈਯੂਐਮਐਲ ਤੇ ਐਨਸੀਪੀ ਨੇ ਤਿੰਨ-ਤਿੰਨ ਤੇ ਜੇਐਮਐਮ-ਜੇਡੀਐਸ ਨੇ ਇੱਕ-ਇੱਕ ਸੀਟ 'ਤੇ ਕਬਜ਼ਾ ਕੀਤਾ ਹੈ।
ਲੋਕ ਸਭਾ ਚੋਣਾਂ ਦਾ ਪੂਰਾ ਲੇਖਾ-ਜੋਖਾ ਆਇਆ ਸਾਹਮਣੇ, ਜਾਣੋ ਕੌਣ ਰਿਹਾ ਕਿੰਨੇ ਪਾਣੀ 'ਚ?
ਏਬੀਪੀ ਸਾਂਝਾ
Updated at:
24 May 2019 03:28 PM (IST)
ਕਾਂਗਰਸ ਨੇ ਇਨ੍ਹਾਂ ਚੋਣਾਂ ਵਿੱਚ 52 ਸੀਟਾਂ ਜਿੱਤੀਆਂ ਹਨ ਜਦਕਿ ਯੂਪੀਏ 87 ਸੀਟਾਂ 'ਤੇ ਹੀ ਸੁੰਗੜ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਹੋਰਾਂ ਨੂੰ 103 ਸੀਟਾਂ ਮਿਲੀਆਂ ਹਨ। ਬੇਸ਼ੱਕ ਪੂਰੇ ਦੇਸ਼ ਵਿੱਚ ਮੋਦੀ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਸੀ, ਪਰ ਕਈ ਸੂਬੇ ਅਜਿਹੇ ਹਨ, ਜਿੱਥੇ ਭਾਜਪਾ ਫਾਡੀ ਵੀ ਰਹੀ ਹੈ।
- - - - - - - - - Advertisement - - - - - - - - -