Coronavirus Cases Today: ਦੇਸ਼ ‘ਚ ਲਗਾਤਾਰ ਦੂਜੇ ਦਿਨ ਕੋਰੋਨਾ ਮਾਮਲਿਆਂ ਦਾ ਅੰਕੜਾ 40 ਹਜ਼ਾਰ ਤੋਂ ਘੱਟ ਦਰਜ ਹੋਇਆ ਹੈ। ਸ਼ਨੀਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ 39, 097 ਨਵੇਂ ਕੋਰੋਨਾ ਕੇਸ ਆਏ ਤੇ 546 ਇਨਫੈਕਟਡਾਂ ਦੀ ਜਾਨ ਚਲੀ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 35,342 ਨਵੇਂ ਮਾਮਲੇ ਆਏ ਸਨ। ਉੱਥੇ ਹੀ ਪਿਛਲੇ 24 ਘੰਟਿਆਂ ‘ਚ 35, 087 ਲੋਕ ਕੋਰੋਨਾ ਤੋਂ ਵੀ ਠੀਕ ਹੋਏ ਹਨ ਯਾਨੀ ਕਿ ਕੱਲ੍ਹ 3464 ਐਕਟਿਵ ਵਧ ਗਏ।
ਕੋਰੋਨਾ ਇਨਫੈਕਸ਼ਨ ਦੇ ਕੁੱਲ ਮਾਮਲੇ
ਦੇਸ਼ ‘ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆ ਚਾਰ ਲੱਖ ਤੋਂ ਜ਼ਿਆਦਾ ਹੈ। ਕੁੱਲ ਚਾਰ ਲੱਖ, ਅੱਠ ਹਜ਼ਾਰ ਲੋਕ ਅਜੇ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਜਿੰਨਾ ਦਾ ਇਲਾਜ ਚੱਲ ਰਿਹਾ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਤਿੰਨ ਕਰੋੜ 13 ਲੱਖ, 32 ਹਜ਼ਾਰ ਲੋਕ ਇਨਫੈਕਟਡ ਹੋਏ ਹਨ। ਇਨ੍ਹਾਂ ‘ਚੋਂ ਚਾਰ ਲੱਖ, 20 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਤਿੰਨ ਕਰੋੜ, 5 ਲੱਖ, 3 ਹਜ਼ਾਰ ਲੋਕ ਠੀਕ ਵੀ ਹੋਏ ਹਨ।
42 ਕਰੋੜ ਤੋਂ ਜ਼ਿਆਦਾ ਵੈਕਸੀਨ ਦੇ ਡੋਜ਼ ਦਿੱਤੇ ਗਏ
ਸਿਹਤ ਮੰਤਰਾਲੇ ਦੇ ਮੁਤਾਬਕ, 23 ਜੁਲਾਈ ਤਕ ਦੇਸ਼ਭਰ ਚ 42 ਕਰੋੜ, 78 ਲੱਖ ਕੋਰੋਨਾ ਵੈਕਸੀਨ ਦੇ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 42 ਲੱਖ, 67 ਹਜ਼ਾਰ ਟੀਕੇ ਲਾਏ ਗਏ। ਉੱਥੇ ਹੀ ICMR ਦੇ ਮੁਤਾਬਕ ਹੁਣ ਤਕ 45 ਕਰੋੜ, 45 ਲੱਖ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਕਰੀਬ 17 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ। ਜਿਸ ਦਾ ਪੌਜ਼ਿਟੀਵਿਟੀ ਰੇਟ ਤਿੰਨ ਸੰਸਦ ਤੋਂ ਘੱਟ ਹੈ।
ਦੇਸ਼ ‘ਚ ਕੋਰੋਨਾ ਨਾਲ ਮੌਤ ਦਰ 1.34 ਸੰਸਦ ਹੈ। ਜਦਕਿ ਰਿਕਵਰੀ ਰੇਟ 97 ਫੀਸਦ ਤੋਂ ਜ਼ਿਆਦਾ ਹੈ। ਐਕਟਿਵ ਕੇਸ 1.30 ਫੀਸਦ ਹਨ। ਕੋਰੋਨਾ ਐਕਟਿਵ ਕੇਸ ਮਾਮਲੇ ‘ਚ ਦੁਨੀਆਂ ‘ਚ ਭਾਰਤ ਸਤਵੇਂ ਸਥਾਨ ‘ਤੇ ਹੈ। ਕੁੱਲ ਇਨਫੈਕਟਡ ਮਰੀਜ਼ਾਂ ਦੀ ਸੰਖਿਆ ਦੇ ਮਾਮਲੇ ‘ਚ ਭਾਰਤ ਦੂਜੇ ਨੰਬਰ ‘ਤੇ ਹੈ। ਜਦਕਿ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਜ਼ਿਆਦਾ ਮੌਤਾਂ ਭਾਰਤ ‘ਚ ਹੋਈਆਂ ਹਨ।
ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਵਾਲਿਆਂ ਲਈ ਸਪਸ਼ਟ ਨਿਯਮ
ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਦੁਨੀਆ ਭਰ ‘ਚ ਵੈਕਸੀਨੇਸ਼ਨ ਅਭਿਆਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ‘ਚ ਕਰੀਬ 44 ਕਰੋੜ ਲੋਕਾਂ ਨੂੰ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਮਿਲ ਚੁੱਕੀ ਹੈ। ਪਰ ਸਭ ਤੋਂ ਵੱਡੀ ਚਿੰਤਾਂ ਇਹ ਹੈ ਕਿ ਵੈਕਸੀਨ ਅਭਿਆਨ ਤੇਜ਼ ਕਰਨ ਦੇ ਬਾਵਜੂਦ ਕੋਰੋਨਾ ਦੀ ਲਾਗ ਰੁਕ ਨਹੀਂ ਰਹੀ। ਅਜਿਹੇ ‘ਚ ਦੁਨੀਆਂ ਭਰ ਦੇ ਮਾਹਿਰ ਲੋਕਾਂ ਨੂੰ ਯਾਦ ਕਰਵਾ ਰਹੇ ਹਨ ਕਿ ਮਾਸਕ ਲਾਕੇ ਬਾਹਰ ਨਿੱਕਲੋ।
ਪਰ ਕਈ ਮਾਹਿਰ ਇਸ ਗੱਲ ਨੂੰ ਲੈਕੇ ਵੰਡੇ ਹੋਏ ਹਨ ਕਿ ਕੋਰੋਨਾ ਵੈਕਸੀਨ ਦੀ ਪੂਰੀ ਖੁਰਾਕ ਲੈਣ ਤੋਂ ਬਾਅਦ ਮਾਲਕ ਲਾਉਣਾ ਚਾਹੀਦਾ ਸੀ ਜਾਂ ਨਹੀਂ। ਵਿਸ਼ਵ ਸਿਹਤ ਸੰਗਠਨ ਨੇ ਜੂਨ 2021 ਦੇ ਅੰਤ ‘ਚ ਲੋਕਾਂ ਨੂੰ ਫਿਰ ਤੋਂ ਘਰ ਦੇ ਅੰਦਰ ਵੀ ਮਾਸਕ ਨਹਿਣਨ ਦੀ ਅਪੀਲ ਕੀਤੀ ਹੈ। WHO ਨੇ ਇਹ ਵੀ ਕਿਹਾ ਹੈ ਕਿ ਜੋ ਲੋਕ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਉਹ ਵੀ ਬਾਹਰ ਨਿਕਲਦਿਆਂ ਸਮੇਂ ਮਾਸਕ ਜ਼ਰੂਰ ਲਾਓ। ਹਾਲਾਂਕਿ ਇਸ ਸਲਾਹ ‘ਤੇ ਕਈ ਦੇਸ਼ਾਂ ਨੇ ਕੋਈ ਫੈਸਲਾ ਨਹੀਂ ਲਿਆ।
ਦੋਵੇਂ ਖੁਰਾਕ ਲੈਣ ਵਾਲਿਆਂ ਲਈ ਮਾਸਕ ‘ਤੇ ਸਪਸ਼ਟ ਨਿਯਮ
ਅਮਰੀਕਾ ਦੇ ਕਈ ਹਿੱਸਿਆਂ ‘ਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਤੋਂ ਬਾਅਦ ਮਾਸਕ ਨਾ ਲਾਉਣ ਦੀ ਛੋਟ ਦੇ ਦਿੱਤੀ ਗਈ ਹੈ। ਲੋਕਾਂ ਵੱਲੋਂ ਵੱਡੇ ਪੈਮਾਨੇ ‘ਤੇ ਅਜਿਹਾ ਕਰਨ ਦੇ ਕਾਰਨ ਕੈਲੇਫੋਰਨੀਆ ਨੇ ਫਿਰ ਤੋਂ ਮਾਸਕ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ। ਹਾਲਾਂਕਿ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਅਜੇ ਤਕ ਕਿਸੇ ਤਰ੍ਹਾਂ ਦਾ ਰੁਖ਼ ਨਹੀਂ ਅਪਣਾਇਆ। ਨੈਸ਼ਨਲ ਨਰਸਿਸ ਯੂਨਾਈਟਡ ਨੇ ਸੀਡੀਸੀ ਨਾਲ ਇਸ ਸਬੰਧੀ ਪੁਨਰਵਿਚਾਰ ਕਰਨ ਦੀ ਅਪੀਲ ਕੀਤੀ ਹੈ।