ਪੜਚੋਲ ਕਰੋ
Advertisement
ਹੁਣ ਸਾਰੇ ਸਕੂਲਾਂ ’ਚ 8ਵੀਂ ਤਕ ਹਿੰਦੀ ਪੜ੍ਹਨੀ ਹੋਏਗੀ ਲਾਜ਼ਮੀ
ਚੰਡੀਗੜ੍ਹ: ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਤਹਿਤ ਹੁਣ ਸਾਰੇ ਸਕੂਲਾਂ ਵਿੱਚ ਅੱਠਵੀਂ ਜਮਾਤ ਤਕ ਬੱਚਿਆਂ ਨੂੰ ਹਿੰਦੀ ਵਿਸ਼ਾ ਪੜ੍ਹਨਾ ਲਾਜ਼ਮੀ ਹੋ ਸਕਦਾ ਹੈ। ਦਰਅਸਲ ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਨਵੀਂ ਸਿੱਖਿਆ ਨੀਤੀ ਤਹਿਤ ਬਣਾਈ ਗਈ ਕਸਤੂਰੀ ਰੰਗਨ ਕਮੇਟੀ ਨੇ ਪੂਰੇ ਦੇਸ਼ ਅੰਦਰ 8ਵੀਂ ਜਮਾਤ ਤਕ ਹਿੰਦੀ ਭਾਸ਼ਾ ਲਾਜ਼ਮੀ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਿੰਦੀ ਦੇ ਇਲਾਵਾ ਰਿਪੋਰਟਾਂ ਵਿੱਚ ਵਿਗਿਆਨ ਤੇ ਗਣਿਤ ਵਿਸ਼ਿਆਂ ਲਈ ਪੂਰੇ ਦੇਸ਼ ਅੰਦਰ ਇੱਕ ਸਮਾਨ ਪਾਠ ਰੱਖਣ, ਜਨਜਾਤੀ ਬੋਲੀਆਂ ਲਈ ਲਿਪੀ ਵਿਕਸਤ ਕਰਨ ਤੇ ‘ਹੁਨਰ’ ਦੇ ਆਧਾਰ ’ਤੇ ਸਿੱਖਿਆ ਦਾ ਪਸਾਰ ਕਰਨ ਵਰਗੀਆਂ ਹੋਰ ਸਿਫ਼ਾਰਸ਼ਾਂ ਵੀ ਸ਼ਾਮਲ ਹਨ।
ਇਸ ਸਿਫ਼ਾਰਸ਼ ਤੋਂ ਬਾਅਦ ਮਨੁੱਖੀ ਸਾਧਨ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਕੋਲੋਂ ਮੁਲਾਕਾਤ ਦਾ ਸਮਾਂ ਮੰਗਿਆ ਸੀ। ਉਨ੍ਹਾਂ ਨੂੰ ਸੰਸਦ ਸੈਸ਼ਨ ਦੇ ਬਾਅਦ ਇਸ ਸਬੰਧੀ ਰਿਪੋਰਟ ਮਿਲੇਗੀ। ਖ਼ਬਰਾਂ ਦੀ ਮੰਨੀਏ ਤਾਂ ਸਰਕਾਰ ਇਸ ਪਾਲਿਸੀ ਨੂੰ ਜਨਤਕ ਕਰਕੇ ਇਸ ਸਬੰਧੀ ਸੁਝਾਅ ਮੰਗ ਸਕਦੀ ਹੈ। ਹਾਲਾਂਕਿ ਜਾਵੇੜਕਰ ਨੇ ਹਿੰਦੀ ਨੂੰ ਲਾਜ਼ਮੀ ਕਰਨ ਦੀਆਂ ਖ਼ਬਰਾਂ ਦਾ ਫਿਲਹਾਲ ਖੰਡਨ ਕੀਤਾ ਹੈ।The Committee on New Education Policy in its draft report has not recommended making any language compulsory. This clarification is necessitated in the wake of mischievous and misleading report in a section of the media.@narendramodi @PMOIndia
— Prakash Javadekar (@PrakashJavdekar) January 10, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement