New Parliament Inauguration Full Details: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਐਤਵਾਰ (28 ਮਈ) ਨੂੰ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕਰਨਗੇ। ਉਦਘਾਟਨ ਸਮਾਰੋਹ ਸਵੇਰੇ ਹਵਨ ਅਤੇ ਪੂਜਾ ਨਾਲ ਸ਼ੁਰੂ ਹੋਵੇਗਾ ਅਤੇ ਪ੍ਰੋਗਰਾਮ ਦੀ ਸਮਾਪਤੀ ਪੀਐਮ ਮੋਦੀ ਦੇ ਸੰਬੋਧਨ ਨਾਲ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਉਦਘਾਟਨ ਸਮਾਰੋਹ ਦਾ ਪੂਰਾ ਸ਼ਡਿਊਲ ਕੀ ਹੈ।


ਸਮਾਗਮ ਦੀ ਸ਼ੁਰੂਆਤ ਸਵੇਰੇ 7.30 ਵਜੇ ਹਵਨ ਨਾਲ ਹੋਵੇਗੀ। ਇਸ ਦੇ ਲਈ ਗਾਂਧੀ ਜੀ ਦੇ ਬੁੱਤ ਨੇੜੇ ਪੰਡਾਲ ਬਣਾਇਆ ਜਾਵੇਗਾ। ਇਸ ਪੂਜਾ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਕਈ ਮੰਤਰੀ ਮੌਜੂਦ ਰਹਿਣਗੇ। ਇਸ ਤੋਂ ਬਾਅਦ ਸਵੇਰੇ 8.30 ਤੋਂ 9.00 ਵਜੇ ਦੇ ਵਿਚਕਾਰ ਤਾਮਿਲਨਾਡੂ ਨਾਲ ਸਬੰਧਤ ਅਤੇ ਚਾਂਦੀ ਅਤੇ ਸੋਨੇ ਦੀ ਪਲੇਟ ਨਾਲ ਬਣੀ ਇਤਿਹਾਸਕ ਸੇਂਗੋਲ ਲੋਕ ਸਭਾ ਦੇ ਸਪੀਕਰ ਦੀ ਸੀਟ ਦੇ ਨੇੜੇ ਸਥਾਪਿਤ ਕੀਤੀ ਜਾਵੇਗੀ। ਅਗਸਤ 1947 ਵਿੱਚ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਿੱਤਾ ਗਿਆ ਇਹ ਰਸਮੀ ਰਾਜਦੰਡ ਇਲਾਹਾਬਾਦ ਮਿਊਜ਼ੀਅਮ ਦੀ ਨਹਿਰੂ ਗੈਲਰੀ ਵਿੱਚ ਰੱਖਿਆ ਗਿਆ ਸੀ।


ਉਦਘਾਟਨ ਸਮਾਗਮ ਦਾ ਪ੍ਰੋਗਰਾਮ


ਸਵੇਰੇ 9-9.30 ਵਜੇ ਪ੍ਰਾਰਥਨਾ ਸਭਾ ਹੋਵੇਗੀ। ਇਸ ਪ੍ਰਾਰਥਨਾ ਸਭਾ ਵਿੱਚ ਸ਼ੰਕਰਾਚਾਰੀਆ ਸਮੇਤ ਕਈ ਮਹਾਨ ਵਿਦਵਾਨ, ਪੰਡਿਤ ਅਤੇ ਸੰਤ ਮੌਜੂਦ ਰਹਿਣਗੇ। ਸਮਾਗਮ ਦਾ ਦੂਜਾ ਪੜਾਅ ਦੁਪਹਿਰ 12 ਵਜੇ ਰਾਸ਼ਟਰੀ ਗੀਤ ਨਾਲ ਸ਼ੁਰੂ ਹੋਵੇਗਾ। ਇਸ ਮੌਕੇ ਦੋ ਸ਼ਾਰਟ ਮੂਵੀਜ਼ ਵੀ ਦਿਖਾਈਆਂ ਜਾਣਗੀਆਂ। ਇਸ ਤੋਂ ਬਾਅਦ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੰਦੇਸ਼ ਰਾਜ ਸਭਾ ਦੇ ਉਪ ਚੇਅਰਮੈਨ ਪੜ੍ਹ ਕੇ ਸੁਣਾਉਗੇ। ਫਿਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੇ ਭਾਸ਼ਣ ਦੀ ਵਿਵਸਥਾ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਨੇ ਸਮਾਰੋਹ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਲੋਕ ਸਭਾ ਸਪੀਕਰ ਵੀ ਸੰਬੋਧਨ ਕਰਨਗੇ।


ਸਮਾਰਕ ਸਿੱਕਾ ਕੀਤਾ ਜਾਵੇਗਾ ਜਾਰੀ


ਇਸ ਮੌਕੇ 75 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ। 35 ਗ੍ਰਾਮ ਵਜ਼ਨ ਵਾਲਾ ਇਹ ਸਿੱਕਾ ਚਾਰ ਧਾਤਾਂ ਨਾਲ ਬਣਿਆ ਹੈ। ਇਸ ਦੇ ਇੱਕ ਪਾਸੇ ਅਸ਼ੋਕ ਪਿੱਲਰ ਦਾ ਸ਼ੇਰ ਹੈ, ਜਿਸ ਦੇ ਹੇਠਾਂ ਸਤਿਆਮੇਵ ਜਯਤੇ ਲਿਖਿਆ ਹੋਇਆ ਹੈ ਅਤੇ ਖੱਬੇ ਪਾਸੇ ਦੇਵਨਾਗਰੀ ਵਿੱਚ ਭਾਰਤ ਅਤੇ ਸੱਜੇ ਪਾਸੇ ਅੰਗਰੇਜ਼ੀ ਵਿੱਚ ਇੰਡੀਆ ਲਿਖਿਆ ਹੋਇਆ ਹੈ। ਇਸ ਦੇ ਨਾਲ ਹੀ ਰੁਪਏ ਦਾ ਪ੍ਰਤੀਕ ਵੀ ਮੌਜੂਦ ਹੈ। ਸਿੱਕੇ ਦੇ ਦੂਜੇ ਪਾਸੇ ਨਵੇਂ ਸੰਸਦ ਭਵਨ ਦੀ ਤਸਵੀਰ ਹੈ। ਇਸ ਪ੍ਰੋਗਰਾਮ ਦੇ ਅੰਤ 'ਚ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ। ਪ੍ਰੋਗਰਾਮ ਦੁਪਹਿਰ 2-2.30 ਵਜੇ ਦੇ ਕਰੀਬ ਸਮਾਪਤ ਹੋਵੇਗਾ।


ਇਹ ਵੀ ਪੜ੍ਹੋ: Veer Savarkar Jayanti: ਪਹਿਲਾਂ ਵੀਰ ਸਾਵਰਕਰ ਨੂੰ ਸ਼ਰਧਾਂਜਲੀ ਫਿਰ ਭਾਜਪਾ ਸੁਣੇਗੀ ਪੀਐਮ ਮੋਦੀ ਦੀ ‘ਮਨ ਕੀ ਬਾਤ’


ਨਵੇਂ ਸੰਸਦ ਭਵਨ ਦੀ ਖ਼ਾਸੀਅਤ


ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮੋਦੀ ਨੇ 10 ਦਸੰਬਰ, 2020 ਨੂੰ ਰੱਖਿਆ ਸੀ। ਨਵੀਂ ਇਮਾਰਤ ਨੂੰ ਗੁਜਰਾਤ ਦੀ ਕੰਪਨੀ ਐਚ.ਸੀ.ਪੀ. ਨੇ ਡਿਜ਼ਾਈਨ ਕੀਤਾ ਹੈ। ਇਸ ਵਿੱਚ ਲੋਕ ਸਭਾ ਚੈਂਬਰ ਵਿੱਚ 888 ਮੈਂਬਰਾਂ ਅਤੇ ਰਾਜ ਸਭਾ ਚੈਂਬਰ ਵਿੱਚ 384 ਮੈਂਬਰਾਂ ਦੀ ਬੈਠਣ ਦੀ ਸਮਰੱਥਾ ਹੈ। ਇੱਕ ਸਾਂਝੇ ਸੈਸ਼ਨ ਲਈ ਲੋਕ ਸਭਾ ਹਾਲ ਵਿੱਚ 1,272 ਮੈਂਬਰ ਬੈਠ ਸਕਦੇ ਹਨ। ਟਾਟਾ ਪ੍ਰੋਜੈਕਟਸ ਲਿਮਟਿਡ ਦੁਆਰਾ ਬਣਾਈ ਗਈ, ਨਵੀਂ ਇਮਾਰਤ ਵਿੱਚ ਇੱਕ ਵੱਡਾ ਸੰਵਿਧਾਨ ਹਾਲ, ਸੰਸਦ ਮੈਂਬਰਾਂ ਲਈ ਇੱਕ ਲੌਂਜ, ਇੱਕ ਲਾਇਬ੍ਰੇਰੀ, ਕੈਫੇ, ਡਾਈਨਿੰਗ ਏਰੀਆ, ਕਮੇਟੀ ਮੀਟਿੰਗ ਰੂਮ, ਵੱਡਾ ਪਾਰਕਿੰਗ ਏਰੀਏ ਦੇ ਨਾਲ-ਨਾਲ ਵੀਆਈਪੀ ਲੌਂਜ ਹਨ।


ਤਿਕੋਣੀ ਆਕਾਰ ਦੇ ਚਾਰ ਮੰਜ਼ਿਲਾ ਸੰਸਦ ਭਵਨ ਦਾ ਨਿਰਮਾਣ ਖੇਤਰ 64,500 ਵਰਗ ਮੀਟਰ ਹੈ। ਇਮਾਰਤ ਦੇ ਤਿੰਨ ਮੁੱਖ ਦਰਵਾਜ਼ੇ ਹਨ- ਗਿਆਨ ਦੁਆਰ, ਸ਼ਕਤੀ ਦੁਆਰ ਅਤੇ ਕਰਮ ਦੁਆਰ। ਇਸ ਵਿੱਚ ਵੀਆਈਪੀ, ਸੰਸਦ ਮੈਂਬਰਾਂ ਅਤੇ ਮਹਿਮਾਨਾਂ ਲਈ ਵੱਖਰੇ ਪ੍ਰਵੇਸ਼ ਦੁਆਰ ਹਨ। ਨਵਾਂ ਸੰਸਦ ਭਵਨ ਅਪਾਹਜਾਂ ਲਈ ਅਨੁਕੂਲ ਹੋਵੇਗਾ ਅਤੇ ਮੰਤਰੀ ਮੰਡਲ ਦੀ ਵਰਤੋਂ ਲਈ ਲਗਭਗ 92 ਕਮਰੇ ਹੋਣਗੇ। ਨਵੇਂ ਸੰਸਦ ਭਵਨ ਦੇ ਨਿਰਮਾਣ ਵਿੱਚ ਵਰਤੀ ਗਈ ਸਮੱਗਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਂਦੀ ਗਈ ਹੈ।


ਸਮਾਗਮ ਲਈ ਸੱਦਾ-ਪੱਤਰ ਕਿਸ ਨੂੰ ਭੇਜਿਆ ਗਿਆ?


ਇਮਾਰਤ ਦੇ ਉਦਘਾਟਨ ਸਮਾਰੋਹ ਲਈ ਸਾਰੇ ਸੰਸਦ ਮੈਂਬਰਾਂ ਅਤੇ ਪ੍ਰਮੁੱਖ ਨੇਤਾਵਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਸਾਰੇ ਮੰਤਰਾਲਿਆਂ ਦੇ ਸਕੱਤਰ ਬਿਮਲ ਪਟੇਲ, ਇਮਾਰਤ ਦੇ ਮੁੱਖ ਆਰਕੀਟੈਕਟ ਉਦਯੋਗਪਤੀ ਰਤਨ ਟਾਟਾ ਨੂੰ ਵੀ ਸੱਦਾ ਦਿੱਤਾ ਗਿਆ ਹੈ। ਖਿਡਾਰੀਆਂ ਅਤੇ ਫਿਲਮੀ ਸਿਤਾਰਿਆਂ ਸਮੇਤ ਕਈ ਪ੍ਰਮੁੱਖ ਹਸਤੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ।


ਕਿਉਂ ਬਣਾਇਆ ਗਿਆ ਨਵਾਂ ਸੰਸਦ ਭਵਨ?


ਸੈਂਟਰਲ ਵਿਸਟਾ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਰਾਣੀ ਇਮਾਰਤ ਸਹੂਲਤਾਂ ਅਤੇ ਤਕਨੀਕ ਦੇ ਮਾਮਲੇ 'ਚ ਮੌਜੂਦਾ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਨਹੀਂ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਸਭਾ ਅਤੇ ਰਾਜ ਸਭਾ ਨੇ ਮਤੇ ਪਾਸ ਕਰਕੇ ਸਰਕਾਰ ਨੂੰ ਸੰਸਦ ਲਈ ਨਵੀਂ ਇਮਾਰਤ ਬਣਾਉਣ ਦੀ ਅਪੀਲ ਕੀਤੀ ਸੀ।


ਇਹ ਵੀ ਪੜ੍ਹੋ: 9 Years Of Modi Government: ਸਰਕਾਰ ਦੇ 9 ਸਾਲ ਹੋਣ ‘ਤੇ ਬੋਲੇ ਪੀਐਮ ਮੋਦੀ, ‘ਅਸੀਂ ਲੋਕਾਂ ਦੀ ਜ਼ਿੰਦਗੀ...’