New PUC Rules : ਹੁਣ ਵਾਰ-ਵਾਰ ਨਹੀਂ ਬਣਵਾਉਣਾ ਪਵੇਗਾ PUC ਸਰਟੀਫਿਕੇਟ, ਜਾਣੋ ਕੀ ਹੈ ਨਵਾਂ ਨਿਯਮ!
New PUC Rules: ਦੇਸ਼ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਵਾਹਨਾਂ ਦੇ ਪ੍ਰਦੂਸ਼ਣ ਜਾਂਚ ਸਰਟੀਫਿਕੇਟ (PUC) ਨੂੰ ਲੈ ਕੇ ਨਵੇਂ ਨਿਯਮਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਨਿਯਮਾਂ ਤਹਿਤ ਵਾਹਨਾਂ ਦੀ ਉਮਰ ਅਤੇ
New PUC Rules: ਦੇਸ਼ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਵਾਹਨਾਂ ਦੇ ਪ੍ਰਦੂਸ਼ਣ ਜਾਂਚ ਸਰਟੀਫਿਕੇਟ (PUC) ਨੂੰ ਲੈ ਕੇ ਨਵੇਂ ਨਿਯਮਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ ਨਿਯਮਾਂ ਤਹਿਤ ਵਾਹਨਾਂ ਦੀ ਉਮਰ ਅਤੇ ਉਨ੍ਹਾਂ ਦੇ BS (ਭਾਰਤ ਸਟੇਜ) ਐਮਿਸ਼ਨ ਮਾਪਦੰਡਾਂ ਦੇ ਆਧਾਰ 'ਤੇ PUC ਸਰਟੀਫਿਕੇਟ ਦੀ ਵੈਧਤਾ ਤੈਅ ਕੀਤੀ ਗਈ ਹੈ।
ਇਸ ਨਾਲ ਨਵੀਆਂ ਅਤੇ ਘੱਟ ਪ੍ਰਦੂਸ਼ਣ ਫੈਲਾਉਣ ਵਾਲੀਆਂ ਗੱਡੀਆਂ ਦੇ ਮਾਲਕਾਂ ਨੂੰ ਵਾਰ-ਵਾਰ PUC ਸੈਂਟਰ ਜਾਣ ਤੋਂ ਰਾਹਤ ਮਿਲ ਸਕਦੀ ਹੈ। ਦੂਜੇ ਪਾਸੇ ਪੁਰਾਣੀਆਂ ਗੱਡੀਆਂ ਲਈ ਜਾਂਚ ਅਤੇ ਸਰਟੀਫਿਕੇਟ ਰੀਨਿਊ ਕਰਵਾਉਣ ਦੇ ਨਿਯਮ ਸਖ਼ਤ ਰੱਖੇ ਗਏ ਹਨ।
BS-VI ਨਿੱਜੀ ਅਤੇ ਕਮਰਸ਼ੀਅਲ ਵਾਹਨਾਂ ਲਈ ਨਿਯਮ
ਨਵੇਂ ਨਿਯਮਾਂ ਮੁਤਾਬਕ BS-VI ਮਾਪਦੰਡ ਵਾਲੀਆਂ ਨਿੱਜੀ ਗੱਡੀਆਂ ਲਈ ਉਮਰ ਦੇ ਹਿਸਾਬ ਨਾਲ PUC ਦੀ ਵੈਧਤਾ ਇਸ ਤਰ੍ਹਾਂ ਹੋਵੇਗੀ।
- 6 ਸਾਲ ਤੱਕ ਪੁਰਾਣੀਆਂ ਗੱਡੀਆਂ: PUC ਸਰਟੀਫਿਕੇਟ 3 ਸਾਲ ਲਈ ਵੈਧ।
- 6 ਤੋਂ 10 ਸਾਲ ਪੁਰਾਣੀਆਂ ਗੱਡੀਆਂ: ਹਰ ਸਾਲ ਰੀਨਿਊ ਕਰਵਾਉਣਾ ਪਵੇਗਾ।
- 10 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ: ਹਰ 6 ਮਹੀਨੇ ਬਾਅਦ PUC ਬਣਵਾਉਣਾ ਪਵੇਗਾ।
ਉੱਥੇ ਹੀ BS-VI ਮਾਪਦੰਡ ਵਾਲੇ ਟਰਾਂਸਪੋਰਟ ਵਾਹਨਾਂ ਲਈ 6 ਸਾਲ ਤੱਕ 2 ਸਾਲ ਦੀ ਵੈਧਤਾ ਹੋਵੇਗੀ। 6 ਤੋਂ 10 ਸਾਲ ਪੁਰਾਣੇ ਵਾਹਨਾਂ ਲਈ ਹਰ ਸਾਲ ਅਤੇ 10 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ ਹਰ 6 ਮਹੀਨੇ ਬਾਅਦ ਰੀਨਿਊਅਲ ਕਰਵਾਉਣਾ ਹੋਵੇਗਾ।
BS-I ਤੋਂ BS-IV ਵਾਹਨਾਂ ਲਈ ਸਖ਼ਤ ਨਿਯਮ
ਪੁਰਾਣੇ ਐਮਿਸ਼ਨ ਮਾਪਦੰਡਾਂ ਵਾਲੀਆਂ ਗੱਡੀਆਂ ਲਈ PUC ਸਰਟੀਫਿਕੇਟ ਦੀ ਵੈਧਤਾ ਘੱਟ ਰੱਖੀ ਗਈ ਹੈ।
- BS-IV ਵਾਹਨ: PUC ਸਰਟੀਫਿਕੇਟ 6 ਮਹੀਨੇ ਲਈ ਵੈਧ।
- BS-III ਵਾਹਨ: PUC ਸਰਟੀਫਿਕੇਟ 3 ਮਹੀਨੇ ਲਈ ਵੈਧ।
- BS-II ਵਾਹਨ: PUC ਸਰਟੀਫਿਕੇਟ 3 ਮਹੀਨੇ ਲਈ ਵੈਧ।
- BS-I ਵਾਹਨ: PUC ਸਰਟੀਫਿਕੇਟ 3 ਮਹੀਨੇ ਲਈ ਵੈਧ।
ਇਸ ਦਾ ਮਕਸਦ ਪੁਰਾਣੀਆਂ ਗੱਡੀਆਂ ਤੋਂ ਨਿਕਲਣ ਵਾਲੇ ਪ੍ਰਦੂਸ਼ਣ 'ਤੇ ਨਿਯਮਤ ਨਜ਼ਰ ਰੱਖਣਾ ਹੈ।
PUC ਰੀਨਿਊ ਕਰਵਾਉਣ ਦੀ ਤਰੀਕ ਬਾਰੇ ਵੀ ਨਿਯਮ
ਨਵੇਂ ਨਿਯਮਾਂ ਵਿੱਚ ਸਰਟੀਫਿਕੇਟ ਰੀਨਿਊ ਕਰਵਾਉਣ ਦੀ ਤਰੀਕ ਨੂੰ ਲੈ ਕੇ ਵੀ ਵਿਵਸਥਾ ਦੱਸੀ ਗਈ ਹੈ। ਜੇਕਰ ਕੋਈ ਵਾਹਨ ਮਾਲਕ ਆਪਣੇ ਮੌਜੂਦਾ PUC ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਆਖਰੀ 10 ਦਿਨਾਂ ਦੇ ਅੰਦਰ ਰੀਨਿਊਅਲ ਲਈ ਅਰਜ਼ੀ ਦਿੰਦਾ ਹੈ ਤਾਂ ਨਵਾਂ ਸਰਟੀਫਿਕੇਟ ਪੁਰਾਣੇ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਦੀ ਤਰੀਕ ਤੋਂ ਲਾਗੂ ਮੰਨਿਆ ਜਾਵੇਗਾ ਪਰ ਜੇਕਰ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਰੀਨਿਊ ਕਰਵਾਇਆ ਜਾਂਦਾ ਹੈ ਤਾਂ ਨਵੇਂ ਸਰਟੀਫਿਕੇਟ ਦੀ ਵੈਧਤਾ ਰੀਨਿਊਅਲ ਵਾਲੇ ਦਿਨ ਤੋਂ ਸ਼ੁਰੂ ਹੋਵੇਗੀ।
ਕਿਨ੍ਹਾਂ ਨੂੰ ਹੋਵੇਗਾ ਫਾਇਦਾ?
ਇਨ੍ਹਾਂ ਨਿਯਮਾਂ ਨਾਲ ਨਵੀਆਂ BS-VI ਗੱਡੀਆਂ ਦੇ ਮਾਲਕਾਂ ਨੂੰ ਵਾਰ-ਵਾਰ PUC ਬਣਵਾਉਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੋ ਸਕਦੀ ਹੈ। ਜਦਕਿ ਪੁਰਾਣੀਆਂ ਗੱਡੀਆਂ ਦੇ ਮਾਲਕਾਂ ਨੂੰ ਨਿਰਧਾਰਤ ਸਮੇਂ ਅਨੁਸਾਰ ਪ੍ਰਦੂਸ਼ਣ ਜਾਂਚ ਕਰਵਾਉਣੀ ਪਵੇਗੀ।
ਟ੍ਰੈਂਡਿੰਗ ਟੌਪਿਕ





















