ਨਵੀਂ ਦਿੱਲੀ- ਰੇਲਵੇ ਦੇਸ਼ ਭਰ 'ਚ ਮੌਜੂਦ ਆਪਣੇ ਲਗਪਗ ਸਾਰੇ 8500 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਸੁਵਿਧਾ ਉਪਲਬਧ ਕਰਵਾਉਣ ਦੀ ਤਿਆਰੀ 'ਚ ਹੈ। ਇਸ ਕੰਮ 'ਤੇ 700 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ।


ਸਰਕਾਰ ਦੀ ਮਹੱਤਵਪੂਰਨ 'ਡਿਜੀਟਲ ਇੰਡੀਆ' ਪਹਿਲ ਦੇ ਹਿੱਸੇ ਦੇ ਰੂਪ 'ਚ ਰੇਲਵੇ ਨੇ 216 ਵੱਡੇ ਸਟੇਸ਼ਨਾਂ 'ਤੇ ਵਾਈ-ਫਾਈ ਸੁਵਿਧਾ ਆਰੰਭ ਕਰ ਦਿੱਤੀ ਹੈ, ਜਿਸ ਨਾਲ ਕਰੀਬ 70 ਲੱਖ ਰੇਲ ਯਾਤਰੀ ਮੁਫ਼ਤ ਇੰਟਰਨੈੱਟ ਸੁਵਿਧਾ ਹਾਸਲ ਕਰ ਸਕਣਗੇ।