ਪੜਚੋਲ ਕਰੋ
ਕੁਰੂਕਸ਼ੇਤਰ ਨਿਰਭੈ ਕਾਂਡ 'ਚ ਨਵਾਂ ਮੋੜ, ਸ਼ੱਕੀ ਨੌਜਵਾਨ ਦੀ ਮਿਲੀ ਲਾਸ਼

ਚੰਡੀਗੜ੍ਹ: ਕੁਰੂਕਸ਼ੇਤਰ ਦੇ ਨਿਰਭੈ ਕਾਂਡ ਵਿੱਚ ਨਵਾਂ ਮੋੜ ਆ ਗਿਆ ਹੈ। ਪੁਲਿਸ ਨੂੰ ਮੰਗਲਵਾਰ ਦੇਰ ਰਾਤ ਕਿਰਮਿਚ ਪਿੰਡ ਨੇੜੇ ਬਟੇਡਾ ਹੈੱਡ ਕੋਲੋਂ ਭਾਖੜਾ ਨਹਿਰ ਵਿੱਚੋਂ ਇਸ ਮਾਮਲੇ ਵਿੱਚ ਲੋੜੀਂਦੇ ਨੌਜਵਾਨ ਗੁਲਸ਼ਨ ਦੀ ਲਾਸ਼ ਮਿਲੀ ਹੈ। ਨਿਰਵਸਤਰ ਲਾਸ਼ ਦੀ ਹਾਲਤ ਕਾਫ਼ੀ ਖ਼ਰਾਬ ਹੈ। ਰਿਸ਼ਤੇਦਾਰਾਂ ਵੱਲ਼ੋਂ ਸ਼ਨਾਖ਼ਤ ਮਗਰੋਂ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲਈ ਹੈ, ਜਿਸ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
ਕਾਬਲੇਗੌਰ ਹੈ ਕਿ ਕੁਰੂਕਸ਼ੇਤਰ ਦੇ ਝਾਂਸਾ ਪਿੰਡ ਵਿੱਚ ਬੀਤੀ 12 ਜਨਵਰੀ ਨੂੰ ਲੜਕੀ ਨਾਲ ਰੇਪ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਮਾਮਲੇ ਵਿੱਚ ਇਸ ਨੌਜਵਾਨ ਉੱਤੇ ਵੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ। ਇਸ ਨੌਜਵਾਨ ਦੀ ਲਾਸ਼ ਮਿਲਣ ਮਗਰੋਂ ਇਹ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਹੈ। ਇਸ ਵਿੱਚ ਆਨਰ ਕਿਲਿੰਗ ਦੀ ਵੀ ਸੰਭਾਵਨਾ ਹੋ ਸਕਦੀ ਹੈ।
ਝਾਂਸਾ ਥਾਣਾ ਦੇ ਐਸਐਚਓ ਦਲੀਪ ਸਿੰਘ ਨੇ ਗੁਲਸ਼ਨ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਲਾਸ਼ ਮਿਲਣ ਮਗਰੋਂ ਪੁਲਿਸ ਅਧਿਕਾਰੀਆਂ ਨੇ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਮਗਰੋਂ ਹੀ ਅਗਲੀ ਜਾਣਕਾਰੀ ਦਿੱਤੀ ਜਾਵੇਗੀ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















