ਬਰੇਲੀ-ਉੱਤਰ ਪ੍ਰਦੇਸ਼ ਵਿੱਚ ਦੋ ਵੱਖ ਵੱਖ ਘਟਨਾਵਾਂ ਵਿੱਚ ਚਾਰ ਲੋਕਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਜਗਪਾਲ ਸਿੰਘ ਅਨੁਸਾਰ ਇੱਕ 34 ਸਾਲਾ ਵਿਅਕਤੀ ਜ਼ਿਲ੍ਹੇ ਦੇ ਫਰੀਦਪੁਰ ਇਲਾਕੇ ਵਿੱਚ ਹਾਈਟੈਨਸ਼ਨ ਤਾਰ ਦੀ ਲਪੇਟ ਵਿੱਚ ਆ ਗਿਆ ਤੇ ਜਦੋਂ ਉਸਦੀ ਭਤੀਜੀ ਨੇਹਾ ਉਸ ਨੂੰ ਬਚਾਉਣ ਗਈ ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਈ।
ਦੋਵਾਂ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਡਿਫੈਂਸ ਕਲੋਨੀ ਵਿੱਚ ਦੋ ਬੱਚਿਆਂ ਸੁਹਾਨੀ 9 ਅਤੇ ਅਮਨ 15 ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।