ਪੜਚੋਲ ਕਰੋ
Advertisement
ਦਿੱਲੀ 'ਚ ਆਣ ਵੜੇ ISIS ਦੇ ਅੱਤਵਾਦੀ, ਸੁਰੱਖਿਆ ਏਜੰਸੀਆਂ ਨੂੰ ਭਾਜੜਾਂ, 5 ਹਿਰਾਸਤ ‘ਚ
ਨਵੀਂ ਦਿੱਲੀ: ਦਿੱਲੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ISIS ਅੱਤਵਾਦੀਆਂ ਦੇ ਨੈੱਟਵਰਕ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿੱਤੀਆਂ। ਇਸ ਖੁਫੀਆ ਜਾਣਕਾਰੀ ਮਗਰੋਂ ਰਾਸ਼ਟਰੀ ਸੁਰੱਖਿਆ ਏਜੰਸੀ ਨੇ ਬੁੱਧਵਾਰ ਨੂੰ ISIS ਦੇ ਨੈੱਟਵਰਕ ‘ਤੇ ਅਧਾਰਿਤ ‘ਹਰਕਤ ਉੱਲ ਹਰਬ ਏ ਇਸਲਾਮ’ ਦਾ ਪਰਦਾਫਾਸ਼ ਕੀਤਾ ਹੈ ਜੋ ਦਿੱਲੀ ਦੇ ਕਈ ਖੇਤਰਾਂ ‘ਚ ਚੱਲ ਰਿਹਾ ਸੀ। ਇਸ ਦੇ ਚੱਲਦਿਆਂ ਐਨਆਈਏ ਨੇ ਦਿੱਲੀ ਤੇ ਉੱਤਰ ਪ੍ਰਦੇਸ਼ ‘ਚ ਬੁੱਧਵਾਰ ਨੂੰ 16 ਥਾਂਵਾਂ ‘ਤੇ ਛਾਪੇਮਾਰੀ ਕੀਤੀ ਤੇ 5 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
NIA ਦੇ ਸੂਤਰਾਂ ਮੁਤਾਬਕ ਛਾਪੇਮਾਰੀ ‘ਚ ਹੋਰ ਵੀ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਨ੍ਹਾਂ ਕੋਲੋਂ ਹਥਿਆਰ ਤੇ ਬੰਬ ਬਣਾਉਣ ਦਾ ਸਾਮਾਨ ਮਿਲਿਆ ਹੈ। NIA ਮੁਤਾਬਕ ਇਹ ਕਾਫੀ ਵੱਡਾ ਮਾਡਿਊਲ ਸੀ, ਜਿਸ ਦੀ ਸਾਰੀ ਜਾਣਕਾਰੀ ਉਹ ਸ਼ਾਮ 4 ਵਜੇ ਪ੍ਰੈੱਸ ਕਾਨਫਰੰਸ ‘ਚ ਦੇਣਗੇ।
ਯੂਪੀ ਦੇ ਅਮਰੋਹਾ ਦੇ ਸੈਦਪੁਰਇੰਮਾ ਪਿੰਡ ’ਚ ਛਾਪੇਮਾਰੀ ਕਰਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। NIA ਨਾਲ ਮਿਲ ਕੇ ਦਿੱਲੀ ਤੇ ਯੂਪੀ ਪੁਲਿਸ ਸਰਚ ਅਭਿਆਨ ਚਲਾ ਰਹੀ ਹੈ। ਜਦਕਿ ਗ੍ਰਹਿ ਮੰਤਰਾਲੇ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕਰ ਚੁੱਕਿਆ ਹੈ।Visuals from Amroha where NIA is conducting searches in connection with a new ISIS module styled as 'Harkat ul Harb e Islam'. Searches are underway at 16 locations in Uttar Pradesh and Delhi. pic.twitter.com/aCp03AYRr6
— ANI UP (@ANINewsUP) December 26, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਕ੍ਰਿਕਟ
Advertisement