ਪੜਚੋਲ ਕਰੋ

ਅੰਮ੍ਰਿਤਸਰੋਂ ਫੜੀ 532 ਕਿੱਲੋ ਹੈਰੋਇਨ ਦੀ ਕੇਂਦਰ ਤੱਕ ਗੂੰਜ, ਕਸਟਮ ਤੇ ਪੰਜਾਬ ਪੁਲਿਸ ਮਗਰੋਂ ਹੁਣ NIA ਵੀ ਜੁਟੀ

ਅਟਾਰੀ ਤੋਂ ਬਰਾਮਦ ਹੋਈ 532 ਕਿੱਲੋ ਹੈਰੋਇਨ ਦੀ ਖੇਪ ਦੇ ਮਾਮਲੇ ਵਿੱਚ ਕੌਮੀ ਏਜੰਸੀ ਐਨਆਈਏ ਦੀ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਪਾਕਿਸਤਾਨ ਤੋਂ ਆਏ ਕਾਲੇ ਲੂਣ ਵਿੱਚੋਂ ਕਸਟਮ ਵਿਭਾਗ ਨੂੰ ਜਾਂਚ ਦੌਰਾਨ 532 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਸੀ।

ਅੰਮ੍ਰਿਤਸਰ: ਅਟਾਰੀ ਤੋਂ ਬਰਾਮਦ ਹੋਈ 532 ਕਿੱਲੋ ਹੈਰੋਇਨ ਦੀ ਖੇਪ ਦੇ ਮਾਮਲੇ ਵਿੱਚ ਕੌਮੀ ਏਜੰਸੀ ਐਨਆਈਏ ਦੀ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਦਿਨੀਂ ਪਾਕਿਸਤਾਨ ਤੋਂ ਆਏ ਕਾਲੇ ਲੂਣ ਵਿੱਚੋਂ ਕਸਟਮ ਵਿਭਾਗ ਨੂੰ ਜਾਂਚ ਦੌਰਾਨ 532 ਕਿੱਲੋ ਹੈਰੋਇਨ ਦੀ ਖੇਪ ਬਰਾਮਦ ਹੋਈ ਸੀ। ਕਸਟਮ ਵਿਭਾਗ ਨੇ ਇਸ ਮਾਮਲੇ ਵਿੱਚ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਖਿਲਾਫ ਮਾਮਲੇ ਵੀ ਦਰਜ ਹੋਏ ਸੀ। ਕਸਟਮ ਦੀ ਜਾਂਚ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਵੱਖਰਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਗਈ। ਕਸਟਮ ਵਿਭਾਗ ਨੇ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਨ੍ਹਾਂ ਸਾਰਿਆਂ ਤੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਖ-ਵੱਖ ਤੌਰ 'ਤੇ ਰਿਮਾਂਡ ਲੈ ਕੇ ਪੁੱਛਗਿਛ ਕੀਤੀ। ਇਨ੍ਹਾਂ ਦੋਵਾਂ ਤੋਂ ਬਾਅਦ ਹੁਣ ਇਸ ਮਾਮਲੇ ਨੂੰ ਐਨਆਈਏ ਨੂੰ ਸੌਂਪ ਦਿੱਤਾ ਗਿਆ ਹੈ ਤੇ ਐਨਆਈਏ ਦੀ ਟੀਮ ਨੇ ਵੀ ਇਸ ਮਾਮਲੇ 'ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਨਆਈਏ ਦੇ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਐਨਆਈਏ ਦੀ ਟੀਮ ਛੇਤੀ ਹੀ ਅੰਮ੍ਰਿਤਸਰ ਪਹੁੰਚ ਕੇ ਇਸ ਸਾਰੇ ਕੇਸ ਦੀ ਛਾਣਬੀਣ ਕਰੇਗੀ ਤੇ ਇਸ ਕੇਸ ਨਾਲ ਜੁੜੇ ਤੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰੇਗੀ। ਇਸ ਦੇ ਨਾਲ ਹੀ ਕਸਟਮ ਵਿਭਾਗ ਦੇ ਅਧਿਕਾਰੀ, ਜੋ ਇਸ ਮਾਮਲੇ ਦੀ ਜਾਂਚ ਨਾਲ ਜੁੜੇ ਹਨ ਤੇ ਪੰਜਾਬ ਪੁਲਸ ਦੇ ਅਧਿਕਾਰੀ, ਜੋ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ, ਉਨ੍ਹਾਂ ਨਾਲ ਵੀ ਚਰਚਾ ਕੀਤੀ ਜਾਵੇਗੀ। ਦੱਸ ਦੇਈਏ ਦੋ ਦਿਨ ਪਹਿਲਾਂ ਹੀ ਇਸ ਕੇਸ ਦੇ ਵਿੱਚ ਗ੍ਰਿਫ਼ਤਾਰ ਕੀਤੇ ਅੰਮ੍ਰਿਤਸਰ ਦੇ ਟਰੇਡਰ ਗੁਰਪਿੰਦਰ ਸਿੰਘ ਦੀ ਕੇਂਦਰੀ ਜੇਲ੍ਹ ਵਿੱਚ ਮੌਤ ਹੋ ਗਈ ਸੀ। ਹੁਣ ਇਸ ਕੇਸ ਦੇ ਵਿੱਚ ਐੱਨਆਈਏ ਵੱਲੋਂ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਸ ਮਾਮਲੇ ਦੀ ਤਿਕੋਣੀ ਜਾਂਚ ਅੱਗੇ ਵਧੇਗੀ। ਕਸਟਮ ਵਿਭਾਗ ਨੇ ਮਾਮਲੇ ਵਿੱਚ ਭਾਰਤ ਦੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋ ਇਸ ਮਾਮਲੇ ਬਾਰੇ ਜੋ ਪਰਚਾ ਦਰਜ ਕੀਤਾ ਗਿਆ ਹੈ, ਉਸ ਵਿੱਚ ਤਿੰਨ ਪਾਕਿਸਤਾਨੀ ਨਾਗਰਿਕਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ। ਇਨ੍ਹਾਂ 'ਤੇ ਭਾਰਤ ਵਿੱਚ ਤਸਕਰੀ ਕਰਨ ਦੇ ਇਲਜ਼ਾਮ ਸਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Petrol Pump 'ਤੇ ਇਹ 5 ਚੀਜ਼ਾਂ ਬਿਲਕੁਲ ਮੁਫ਼ਤ , ਪੈਸੇ ਮੰਗੇ ਤਾਂ ਤੁਰੰਤ ਕਰੋ ਸ਼ਿਕਾਇਤ
Petrol Pump 'ਤੇ ਇਹ 5 ਚੀਜ਼ਾਂ ਬਿਲਕੁਲ ਮੁਫ਼ਤ , ਪੈਸੇ ਮੰਗੇ ਤਾਂ ਤੁਰੰਤ ਕਰੋ ਸ਼ਿਕਾਇਤ
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Big News: ਵੱਡੀ ਖਬਰ, 2 ਵੱਡੇ ਅਧਿਕਾਰੀਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਜਾਣੋ ਕੌਣ?
Big News: ਵੱਡੀ ਖਬਰ, 2 ਵੱਡੇ ਅਧਿਕਾਰੀਆਂ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ; ਜਾਣੋ ਕੌਣ?

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Loan ਲੈ ਕੇ ਕਰਵਾਇਆ ਵਿਆਹ, ਸੁਹਾਗਰਾਤ ਤੋਂ ਪਹਿਲਾਂ ਹੀ ਦੂਲਹਨ ਪ੍ਰੇਮੀ ਨਾਲ ਫਰਾਰ ,ਜਾਣੋ ਪੂਰਾ ਮਾਮਲਾ 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja” 
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
TRENDING : ਵਿਆਹ 'ਚ ਦੁਲਹਣ ਨੇ ਕੀਤਾ ਅਜਿਹਾ ਕੰਮ , ਲਾੜਾ ਸਦਮੇ 'ਚ , ਵੀਡੀਓ ਵਾਇਰਲ
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Sports News: ਆਈਪੀਐੱਲ ਵਿਚਾਲੇ ਪਸਰਿਆ ਮਾਤਮ, ਦਿੱਗਜ ਖਿਡਾਰੀ ਦਾ ਅਚਾਨਕ ਦੇਹਾਂਤ; ਖੇਡ ਜਗਤ 'ਚ ਸੋਗ ਦਾ ਮਾਹੌਲ...
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
Canada 'ਚ ਕਿਰਪਾਨ ਪਹਿਨਣ ਕਾਰਨ ਸਿੱਖ ਨੌਜਵਾਨ ਨੂੰ ਪੁਲਿਸ ਭਰਤੀ ਪ੍ਰੀਖਿਆ ਦੇਣ ਤੋਂ ਗਿਆ ਰੋਕਿਆ
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
Big News: ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
Embed widget