Nipah virus: ਕੋਝੀਕੋਡ (Kozhikode ) ਜ਼ਿਲ੍ਹੇ ਵਿੱਚ ਨਿਪਾਹ ਵਾਇਰਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਨਿੱਜੀ ਹਸਪਤਾਲ ਵਿੱਚ ਇੱਕ 24 ਸਾਲਾ ਸਿਹਤ ਕਰਮਚਾਰੀ ਦੇ ਨਮੂਨੇ ਸਕਾਰਾਤਮਕ ਆਉਣ ਤੋਂ ਬਾਅਦ ਨਿਪਾਹ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਇਸ ਨਾਲ ਕੇਸਾਂ ਦੀ ਕੁੱਲ ਗਿਣਤੀ ਪੰਜ ਹੋ ਗਈ ਹੈ।
ICMR ਤੋਂ ਮੋਨੋਕਲੋਨਲ ਐਂਟੀਬਾਡੀਜ਼ ਮੰਗਵਾਏ
ਸਰਕਾਰ ਨੇ ਇਕੋ-ਇਕ ਐਂਟੀ-ਵਾਇਰਲ ਇਲਾਜ ਦਾ ਆਦੇਸ਼ ਦੇ ਕੇ ਘਾਤਕ ਲਾਗ ਤੋਂ ਪੀੜਤ 9 ਸਾਲਾ ਲੜਕੇ ਨੂੰ ਠੀਕ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।ਸਰਕਾਰ ਨੇ ਬੱਚੇ ਦੇ ਇਲਾਜ ਲਈ ICMR ਤੋਂ ਮੋਨੋਕਲੋਨਲ ਐਂਟੀਬਾਡੀਜ਼ ਮੰਗਵਾਏ ਹਨ। ਨਿਪਾਹ ਵਾਇਰਸ ਦੀ ਲਾਗ ਲਈ ਇਹ ਇੱਕੋ ਇੱਕ ਉਪਲਬਧ ਐਂਟੀ-ਵਾਇਰਲ ਇਲਾਜ ਹੈ, ਹਾਲਾਂਕਿ ਇਹ ਅਜੇ ਤੱਕ ਡਾਕਟਰੀ ਤੌਰ 'ਤੇ ਸਾਬਤ ਨਹੀਂ ਹੋਇਆ ਹੈ। ਸਰਕਾਰ ਨੇ ਕਿਹਾ ਕਿ ਰਾਜ ਵਿੱਚ ਦੇਖੇ ਗਏ ਵਾਇਰਸ ਦਾ ਰੂਪ ਬੰਗਲਾਦੇਸ਼ ਰੂਪ ਸੀ ਜੋ ਮਨੁੱਖ ਤੋਂ ਮਨੁੱਖ ਵਿੱਚ ਫੈਲਦਾ ਹੈ ਅਤੇ ਮੌਤ ਦਰ ਉੱਚੀ ਹੈ, ਹਾਲਾਂਕਿ ਇਹ ਘੱਟ ਛੂਤਕਾਰੀ ਹੈ। ਜਾਰਜ ਨੇ ਅੱਗੇ ਦੱਸਿਆ ਕਿ 9 ਸਾਲਾ ਲੜਕਾ ਕੋਝੀਕੋਡ ਦੇ ਇਕ ਹਸਪਤਾਲ ਵਿਚ ਵੈਂਟੀਲੇਟਰ ਸਪੋਰਟ 'ਤੇ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਨਿਪਾਹ ਵਾਇਰਸ ਦੇ ਲੱਛਣ
ਕੁਝ ਲੋਕਾਂ ਨੂੰ ਇਸ ਸੰਕ੍ਰਮਣ ਦੇ ਨਾਲ-ਨਾਲ ਦੌਰੇ, ਬੇਹੋਸ਼ੀ, ਅਤੇ ਸਾਹ ਦੀਆਂ ਸਮੱਸਿਆਵਾਂ ਦੇ ਕਾਰਨ ਉਲਝਣ ਅਤੇ ਭਟਕਣ ਦਾ ਖਤਰਾ ਵੀ ਹੋ ਸਕਦਾ ਹੈ। ਵਾਇਰਸ ਦੇ ਸੰਪਰਕ ਵਿੱਚ ਆਉਣ ਦੇ 14 ਦਿਨਾਂ ਦੇ ਅੰਦਰ ਇਸ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਸ਼ੁਰੂਆਤੀ ਦਿਨਾਂ ਵਿੱਚ, ਬੁਖਾਰ ਅਤੇ ਸਿਰ ਦਰਦ ਦੇ ਨਾਲ ਆਮ ਫਲੂ ਵਰਗੇ ਲੱਛਣ ਦਿਖਾਈ ਦਿੰਦੇ ਹਨ, ਸਮੇਂ ਦੇ ਨਾਲ ਇਸ ਦੇ ਲੱਛਣਾਂ ਦਾ ਖ਼ਤਰਾ ਗੰਭੀਰ ਰੂਪ ਵਿੱਚ ਵਧਦਾ ਜਾਂਦਾ ਹੈ। ਇਸ ਦੇ ਲੱਛਣ ਬੁਖਾਰ, ਸਿਰਦਰਦ, ਸਾਹ ਲੈਣ ਵਿੱਚ ਤਕਲੀਫ਼ ਸਮੇਤ ਗੰਭੀਰ ਹੋ ਸਕਦੇ ਹਨ ਜਿਸ ਨਾਲ ਬ੍ਰੇਨ ਇਨਫੈਕਸ਼ਨ (ਇਨਸੇਫਲਾਈਟਿਸ) ਹੋ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।