ਪੜਚੋਲ ਕਰੋ
Advertisement
ਮੋਦੀ ਦਾ ਆਲੀਸ਼ਨ ਬੰਗਲਾ ਬੰਬ ਨਾਲ ਉਡਾਇਆ
ਮੁੰਬਈ: ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦਾ ਸਮੁੰਦਰ ਦੇ ਤਟ ’ਤੇ ਬਣਿਆ ਆਲੀਸ਼ਾਨ ਬੰਗਲਾ ਵਿਸਫੋਟਕ ਦਾ ਧਮਾਕਾ ਕਰ ਕੇ ਡੇਗ ਦਿੱਤਾ ਗਿਆ ਹੈ। ਰਾਏਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਵਿਜੈ ਸੂਰੀਆਵੰਸ਼ੀ ਨੇ ਕਿਹਾ ਕਿ ਇਹ ਨਿਯੰਤ੍ਰਿਤ ਧਮਾਕਾ ਸੀ। ਦੱਸ ਦੇਈਏ ਕਿ ਸੀਨੀਅਰ ਆਈਏਐਸ ਅਧਿਕਾਰੀ ਨੇ ਇਸ ਬੰਗਲੇ ਨੂੰ ਡੇਗਣ ਦੇ ਹੁਕਮ ਦਿੱਤੇ ਸੀ। ਬੰਗਲਾ ਵੱਡਾ ਹੋਣ ਕਰਕੇ ਇਸ ਨੂੰ ਧਮਾਕੇ ਰਾਹੀਂ ਡੇਗਣ ਦਾ ਫੈਸਲਾ ਕੀਤਾ ਗਿਆ ਸੀ।
ਮੰਗਲਵਾਰ ਨੂੰ ਬੰਗਲੇ ਵਿੱਚ ਧਮਾਕਾ ਲਾਉਣ ਲਈ ਪਿੱਲਰ ਵਿੱਚ ਥਾਂ ਬਣਾਉਣ ਲਈ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ। ਇਸ ਲਈ ਵਿਸ਼ੇਸ਼ ਤਕਨੀਕੀ ਮਾਹਰ ਬੁਲਾਇਆ ਗਿਆ ਸੀ। ਯਾਦ ਰਹੇ ਕਿ ਸੂਬਾ ਸਰਕਾਰ ਨੇ ਪਿਛਲੇ ਸਾਲ ਈਡੀ ਨੂੰ ਚਿੱਠੀ ਲਿਖ ਕੇ ਅਲੀਬਾਗ ਨੇੜੇ ਕਿਹਿਮ ਸਮੁੰਦਰੀ ਤਟ ’ਤੇ ਬਣਿਆ ਨੀਰਵ ਮੋਦੀ ਦਾ ਬੰਗਲਾ ਡੇਗਣ ਦੀ ਮਨਜ਼ੂਰੀ ਮੰਗੀ ਸੀ। ਈਡੀ ਨੇ ਇਸ ਜਾਇਦਾਦ ਨੂੰ ਕੁਰਕ ਕੀਤਾ ਸੀ।#WATCH Maharashtra: PNB Scam accused Nirav Modi's bungalow in Alibag, Raigad district demolished by authorities. pic.twitter.com/ngrJstNjoa
— ANI (@ANI) March 8, 2019
ਸੂਰੀਆਵੰਸ਼ੀ ਮੁਤਾਬਕ ਬੰਗਲੇ ਦੇ ਅੰਦਰਲੇ ਸਾਮਾਨ ਦੀ ਨਿਲਾਮੀ ਕਰਵਾਈ ਜਾਏਗੀ। ਕੁਝ ਸਾਮਾਨ ਵੱਖਰਾ ਰੱਖਿਆ ਗਿਆ ਹੈ ਜੋ ਈਡੀ ਦੇ ਹਵਾਲੇ ਕੀਤਾ ਜਾਏਗਾ। ਦੱਸ ਦੇਈਏ ਕਿ 25 ਜਨਵਰੀ ਨੂੰ ਬੁਲਡੋਜ਼ਰ ਦੀ ਮਦਦ ਨਾਲ ਇਹ ਬੰਗਲਾ ਡੇਗਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਪਰ ਆਰਸੀਸੀ ਨਿਰਮਾਣ ਦੀ ਵਜ੍ਹਾ ਕਰਕੇ ਇਸ ਨੂੰ ਡੇਗਣ ਵਿੱਚ ਕਾਫੀ ਸਮਾਂ ਲੱਗ ਰਿਹਾ ਸੀ। ਫਿਰ ਇੰਜਨੀਅਰਾਂ ਨੇ ਬੰਗਲੇ ਨੂੰ ਵਿਸਫੋਟਕ ਧਮਾਕੇ ਨਾਲ ਡੇਗਣ ਦੀ ਸਲਾਹ ਦਿੱਤੀ ਸੀ।महाराष्ट्र के रायगढ़ जिले में अलीबाग समुद्र किनारे बना नीरव मोदी का आलीशान अवैध बंगला आज ढहा दिया गया ।30kg विस्फोटक का इस्तेमाल कर धमाका किया गया जिससे नींव अब कमजोर हो गई है,पूरा ढांचा JCB से गिराया जाएगा।जमीन ED के कब्जे में होगा । @abpnewshindi @sansaniABP #niravmodi #ED pic.twitter.com/g60FNBE2hv
— Kunwar Mrityunjay Singh ???????? (@kunwarmritunjay) March 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਤਕਨਾਲੌਜੀ
Advertisement