ਨਵੀਂ ਦਿੱਲੀ: ਪੀਐਨਬੀ ਘੋਟਾਲੇ ਮਾਮਲੇ ‘ਚ ਮੁਲਜ਼ਮ ਨੀਰਵ ਮੋਦੀ ਨੇ ਲੰਦਨ ‘ਚ ਦੂਜੇ ਨਾਂਅ ਨਾਲ ਨਵੀਂ ਕੰਪਨੀ ਬਣਾ ਲਈ ਹੈ। ਸੂਤਰਾਂ ਮੁਤਾਬਕ ਕੰਪਨੀ ‘ਚ ਨੀਰਵ ਮੋਦੀ ਆਪਣੇ ਕਰੀਬੀਆਂ ਨੂੰ ਡਾਇਰੈਕਟਰ ਬਣਾਇਆ ਹੋਇਆ ਹੈ। ਪਿਛਲੇ ਦਿਨਾਂ ਦੌਰਾਨ ਹੋਈ ਜਾਂਚ ‘ਚ ਮੋਦੀ ਦੇ ਨਾਂਅ ‘ਤੇ ਇੱਕ ਬੈਂਕ ਖਾਤੇ ਦਾ ਪਤਾ ਲੱਗਿਆ ਸੀ।
ਭਗੌੜੇ ਨੀਰਵ ਨੇ ਲੰਦਨ ‘ਚ ਵਿਜੈ ਮਾਲਿਆ ਨਾਲ ਵੀ ਮੁਲਾਕਾਤ ਕੀਤੀ ਹੈ। ਦੋਵੇਂ 10 ਮਹੀਨੇ ‘ਚ ਕਈ ਵਾਰ ਇੱਕ ਦੂਜੇ ਨੂੰ ਮਿਲ ਚੁੱਕੇ ਹਨ। ਵਿਜੈ ਨੇ ਹੀ ਨੀਰਵ ਨੂੰ ਡਿਪੋਰਟ ਤੋਂ ਬਚਣ ਲਈ ਵਕੀਲਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ।
ਹਾਲ ਹੀ ‘ਚ ਨੀਰਵ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਉਹ ਆਪਣੇ ਬਦਲੇ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ ਅਤੇ ਇੱਕ ਪੱਤਰਕਾਰ ਵੱਲੋਂ ਪੁੱਛੇ ਜਾਣ ‘ਤੇ ਉਹ ਨੋ ਕੁਮੈਂਟ ਕਹਿੰਦੇ ਨਜ਼ਰ ਆ ਰਹੇ ਹਨ।
ਇੰਨਾ ਹੀ ਨਹੀਂ ਨੀਰਵ ਨੇ ਲੰਦਨ ‘ਚ ਹੀਰੇ ਦਾ ਵਪਾਰ ਸ਼ੁਰੂ ਕੀਤਾ ਹੈ ਅਤੇ ਕਰੋੜਾਂ ਦਾ ਬੰਗਲਾ ਖਰੀਦਿਆ ਹੋਇਆ ਹੈ। ਇਸ ਦੇ ਨਾਲ ਹੀ ਵੀਡੀਓ ‘ਚ ਉਨ੍ਹਾਂ ਨੇ ਜੋ ਜੈਕੇਟ ਪਾਈ ਹੈ ਉਸ ਦੀ ਕੀਮਤ 9 ਲੱਖ ਰੁਪਏ ਦੱਸੀ ਜਾ ਰਹੀ ਹੈ।