ਪੜਚੋਲ ਕਰੋ
Advertisement
ਹਵਾਲਾਤ 'ਚ ਕੈਦ ਰਹੇਗਾ ਨੀਰਵ ਮੋਦੀ, ਜ਼ਮਾਨਤ ਮੰਗਣ 'ਤੇ ਜੱਜ ਨੇ ਦਿੱਤਾ ਇਹ ਜਵਾਬ
ਨਵੀਂ ਦਿੱਲੀ: 14,000 ਕਰੋੜ ਰੁਪਏ ਦਾ ਬੈਂਕ ਘਪਲਾ ਕਰ ਭਗੌੜੇ ਹੋਏ ਹੀਰਾ ਨੀਰਵ ਮੋਦੀ ਕਾਰੋਬਾਰੀ ਦੇ ਲੰਡਨ 'ਚ ਪੰਜਾਲੀ ਪੈ ਗਈ ਹੈ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਜੱਜ ਨੇ ਨੀਰਵ ਮੋਦੀ ਨੂੰ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਤੇ ਸਬੂਤ ਵੀ ਹਨ ਕਿ ਜੇਕਰ ਜ਼ਮਾਨਤ ਦਿੱਤੀ ਤਾਂ ਉਹ ਮੁੜ ਸਮਰਪਣ ਨਹੀਂ ਕਰੇਗਾ। ਮੋਦੀ ਨੂੰ ਵੈਂਡਜ਼ਵਰਥ ਦੀ ਐਚਐਮ ਜੇਲ੍ਹ ਵਿੱਚ ਭੇਜਿਆ ਗਿਆ ਹੈ।
ਜ਼ਰੂਰ ਪੜ੍ਹੋ- ਭਾਰਤ ਦਾ ਭਗੌੜਾ ਮੋਦੀ ਲੰਦਨ 'ਚ ਗ੍ਰਿਫ਼ਤਾਰ
ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ 19 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਮਗਰੋਂ ਨੀਰਵ ਮੋਦੀ ਨੇ ਵੈਸਟਮਿੰਸਟਰ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਿੱਤੀ ਸੀ। ਅਦਾਲਤ ਨੇ ਇਸ ਅਰਜ਼ੀ ਨੂੰ ਖਾਰਜ ਕਰਦਿਆਂ ਅਗਲੀ ਸੁਣਵਾਈ 29 ਮਾਰਚ ਨੂੰ ਤੈਅ ਕੀਤੀ ਹੈ।
14 ਹਜ਼ਾਰ ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਵਿੱਚ ਲੋੜੀਂਦੇ ਕਾਰੋਬਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਲਈ ਲੰਡਨ ਦੀ ਅਦਾਲਤ ਵਿੱਚ ਅਪੀਲ ਕੀਤੀ ਹੋਈ ਹੈ। ਅਦਾਲਤ ਨੇ ਉਸੇ ਅਪੀਲ 'ਤੇ ਸੁਣਵਾਈ ਕਰਦਿਆਂ ਮੰਗਲਵਾਰ ਨੂੰ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਉੱਧਰ, ਧੋਖਾਧੜੀ ਤੇ ਕਾਲਾ ਧਨ ਇਕੱਠਾ ਕਰਨ ਦੇ ਮਾਮਲੇ ਵਿੱਚ ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਜਾਰੀ ਹੈ। ਮਾਲਿਆ ਵੀ ਗ੍ਰਿਫ਼ਤਾਰ ਹੋਇਆ ਸੀ ਅਤੇ ਉਦੋਂ ਤੋਂ ਜ਼ਮਾਨਤ 'ਤੇ ਹੈ।Nirav Modi's bail plea rejected by London Court, to remain in custody till March 29 pic.twitter.com/1KmWUqnfr5
— ANI (@ANI) March 20, 2019
Nirav Modi has been sent to HM Prison Wandsworth after his bail plea rejected by London Court. Nirav Modi to be in custody till March 29 pic.twitter.com/uFSoXI7NbT
— ANI (@ANI) March 20, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement