ਨਵੀਂ ਦਿੱਲੀ: ਦੇਸ਼ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਈ ਐਲਾਨ ਕੀਤੇ ਗਏ ਹਨ। ਇਨ੍ਹਾਂ ਤੋਂ ਬਾਅਦ ਵੀ ਕੋਈ ਖਾਸ ਪ੍ਰਭਾਵ ਪੈਂਦਾ ਨਜ਼ਰ ਨਹੀਂ ਆ ਰਿਹਾ। ਇਸੇ ਦੌਰਾਨ ਅਰਥਵਿਵਸਥਾ ਨੂੰ ਲੈ ਕੇ ਸੀਤਾਰਮਨ ਦੇ ਪਤੀ ਤੇ ਬੁੱਧੀਜੀਵੀ ਪਰਕਲਾ ਪ੍ਰਭਾਕਰ ਨੇ ਇੱਕ ਲੇਖ ਲਿਖਿਆ ਹੈ।
ਪਰਕਲਾ ਪ੍ਰਭਾਕਰ ਨੇ ਅੰਗਰੇਜ਼ੀ ਅਖ਼ਬਾਰ ਦੇ ਲੇਖ ‘ਚ ਮੋਦੀ ਸਰਕਾਰ ਨੂੰ ਸਾਬਕਾ ਪੀਵੀ ਨਰਸਿਮ੍ਹਾ ਰਾਓ ਤੇ ਡਾ. ਮਨਮੋਹਨ ਸਿੰਘ ਸਰਕਾਰ ਵੱਲੋਂ ਅਪਣਾਏ ਆਰਥਿਕ ਮਾਡਲ ਨੂੰ ਅਪਨਾਉਣ ਦੀ ਸਲਾਹ ਦਿੱਤੀ ਹੈ। ਪ੍ਰਭਾਕਰ ਨੇ ਆਪਣੇ ਲੇਖ ‘ਚ ਸਾਲ 1991 ‘ਚ ਵਿਗੜੀ ਅਰਥਵਿਵਸਥਾ ਦਾ ਵੀ ਲੇਖ ‘ਚ ਜ਼ਿਕਰ ਕੀਤਾ ਹੈ। ਨਰਸਿਮ੍ਹਾ ਸਰਕਾਰ ‘ਚ ਡਾ. ਮਨਮੋਹਨ ਸਿੰਘ ਵਿੱਤ ਮੰਤਰੀ ਸੀ।
ਪ੍ਰਭਾਕਰ ਨੇ ਕਿਹਾ, “ਬੀਜੇਪੀ ਦੀ ਵਰਤਮਾਨ ਨੁਮਾਇੰਦਗੀ ਸ਼ਾਇਦ ਇਸ ਤੋਂ ਜਾਣੂ ਹੈ। ਇਸੇ ਲਈ ਚੋਣਾਂ ਦੌਰਾਨ ਪਾਰਟੀ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਉਹ ਅਰਥਵਿਵਸਥਾ ਨੂੰ ਲੈ ਕੇ ਜਨਤਾ ਸਾਹਮਣੇ ਕੁਝ ਵੀ ਪੇਸ਼ ਨਾ ਕਰਨ।” ਪ੍ਰਭਾਕਰ ਨੇ ਅੱਗੇ ਕਿਹਾ ਕਿ ਬੀਜੇਪੀ ਸਰਕਾਰ ਨੇ ਨਰਸਿਮ੍ਹਾ ਰਾਓ ਸਰਕਾਰ ਦੀ ਨੀਤੀਆਂ ਨੂੰ ਨਾ ਤਾਂ ਕਦੇ ਖਾਰਜ ਕੀਤਾ ਤੇ ਨਾ ਉਨ੍ਹਾਂ ਨੂੰ ਚੁਣੌਤੀ ਦਿੱਤੀ।
ਬੀਜੇਪੀ ਦੀ ਵਿੱਤ ਮੰਤਰੀ ਦੇ ਪਤੀ ਦੀ ਸਲਾਹ, ਰਾਓ ਤੇ ਮਨਮੋਹਨ ਸਿੰਘ ਤੋਂ ਕੁਝ ਸਿੱਖੋ
ਏਬੀਪੀ ਸਾਂਝਾ
Updated at:
14 Oct 2019 04:05 PM (IST)
ਦੇਸ਼ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਅਜਿਹੇ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਕਈ ਐਲਾਨ ਕੀਤੇ ਗਏ ਹਨ। ਇਨ੍ਹਾਂ ਤੋਂ ਬਾਅਦ ਵੀ ਕੋਈ ਖਾਸ ਪ੍ਰਭਾਵ ਪੈਂਦਾ ਨਜ਼ਰ ਨਹੀਂ ਆ ਰਿਹਾ। ਇਸੇ ਦੌਰਾਨ ਅਰਥਵਿਵਸਥਾ ਨੂੰ ਲੈ ਕੇ ਸੀਤਾਰਮਨ ਦੇ ਪਤੀ ਤੇ ਬੁੱਧੀਜੀਵੀ ਪਰਕਲਾ ਪ੍ਰਭਾਕਰ ਨੇ ਇੱਕ ਲੇਖ ਲਿਖਿਆ ਹੈ।
- - - - - - - - - Advertisement - - - - - - - - -