Niti Aayog on Fuel Price: ਦੇਸ਼ ਭਰ 'ਚ ਪੈਟਰੋਲ-ਡੀਜ਼ਲ ਤੇ ਹੋਰ ਬਾਲਣ ਦੇ ਭਾਅ ਲਗਾਤਾਰ ਤੇਜ਼ੀ ਨਾਲ ਵਧ ਰਹੇ ਹਨ। ਬਾਲਣ ਦੇ ਭਾਅ 'ਚ ਕਟੌਤੀ ਲਿਆਂਦੀ ਜਾਵੇ। ਇਸ ਨੂੰ ਲੈਕੇ ਮਾਹਿਰਾਂ ਦੀ ਵੱਖ-ਵੱਖ ਰਾਏ ਹੈ। ਹੁਣ ਇਸ ਮਾਮਲੇ 'ਚ ਨੀਤੀ ਆਯੋਗ ਦੇ CEO ਅਮਿਤਾਬ ਕਾਂਤ ਨੇ ਵੀ ਵੱਡੀ ਗੱਲ ਕਹੀ ਹੈ।
ਅਮਿਤਾਬ ਕਾਂਤ ਨੇ ਕਿਹਾ ਕਿ ਦੇਸ਼ 'ਚ ਈਂਧਨ ਦੇ ਵਧਦੇ ਭਾਅ ਨੂੰ ਲੈਕੇ ਸਰਕਾਰ ਸ਼ਸ਼ੋਪੰਜ 'ਚ ਹੈ। ਇਸ ਦੌਰਾਨ ਸਭ ਤੋਂ ਵੱਡਾ ਚੈਲੰਜ ਗ੍ਰੋਥ ਨੂੰ ਲੈਕੇ ਹੈ ਜਿਸ ਲਈ ਭਾਰੀ ਮਾਤਰਾ 'ਚ ਨਿਵੇਸ਼ ਦਾ ਲੋੜ ਹੈ। ਇਸ ਦੇ ਨਾਲ ਹੀ ਕੋਰੋਨਾ ਮਹਾਂਮਰੀ ਦੇ ਚੱਲਦਿਆਂ ਪਹਿਲਾਂ ਦੀ ਦੇਸ਼ ਦੀ ਅਰਥ-ਵਿਵਸਥਾ 'ਚ ਸੁਧਾਰ ਦੀ ਲੋੜ ਹੈ। ਇਨ੍ਹਾਂ ਸਭ ਕਾਰਨਾਂ ਨਾਲ ਕੇਂਦਰ ਸਰਕਾਰ ਈਂਧਨ ਦੀਆਂ ਕੀਮਤਾਂ 'ਚ ਕਟੌਤੀ ਕਰਨ ਲੈਕੇ ਕੋਈ ਫੈਸਲਾ ਨਹੀਂ ਕਰ ਪਾ ਰਹੀ।
ਅਮਿਤਾਬ ਕਾਂਤ ਨੇ ਕਿਹਾ, 'ਸਰਕਾਰ ਦੇ ਸਾਹਮਣੇ ਇਹ ਬੇਹੱਦ ਹੀ ਮੁਸ਼ਕਿਲ ਸਵਾਲ ਖੜਾ ਹੋ ਗਿਆ ਹੈ। ਇਨ੍ਹਾਂ 'ਚੋਂ ਇਕ ਮੁੱਖ ਚੁਣੌਤੀ ਦੇਸ਼ ਦੀ ਗ੍ਰੋਥ ਨੂੰ ਲੈਕੇ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਮੌਜੂਦਾ ਅਰਥ-ਵਿਵਸਥਾ 'ਚ ਸੁਧਾਰ ਲਿਆਉਣਾ ਚਾਹੁੰਦੇ ਹੋ ਤਾਂ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕਰਕੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਗਤੀ ਨੂੰ ਤੇਜ਼ ਕਰਨਾ ਬੇਹੱਦ ਅਹਿਮ ਹੈ।
ਟੌਪ ਕਲਾਸ ਇੰਫ੍ਰਾਸਟ੍ਰਕਚਰ ਨਾਲ ਵਧਣਗੇ ਰੋਜ਼ਗਾਰ ਦੇ ਮੌਕੇ
ਅਮਿਤਾਬ ਕਾਂਤ ਨੇ ਨਾਲ ਹੀ ਕਿਹਾ ਕਿ ਇਸ ਸਮੇਂ ਟੌਪ ਕਲਾਸ ਇੰਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਲੋੜ ਹੈ। ਇਸ ਨਾਲ ਦੇਸ਼ 'ਚ ਨਵੇਂ ਰੋਜ਼ਗਾਰ ਦੇ ਮੌਕਿਆਂ ਦਾ ਵੀ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਮੇਰੇ ਵਿਚਾਰ ਨਾਲ ਭਾਰਤ ਦੀ ਅਰਥ-ਵਿਵਸਥਾ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਜ਼ਿਆਦਾ ਤੋਂ ਜ਼ਿਆਦਾ ਸਾਧਨਾਂ ਨੂੰ ਬੁਨਿਆਦੀ ਢਾਂਚੇ ਦੇ ਨਿਰਮਾਣ 'ਚ ਲਾਉਣਾ ਹੋਵੇਗਾ। ਇਸ ਨਾਲ ਦੇਸ਼ 'ਚ ਇਕ ਟੌਪ ਕਲਾਸ ਇੰਫ੍ਰਾਸਟ੍ਰਕਚਰ ਦਾ ਨਿਰਮਾਣ ਕਰਨ 'ਚ ਮਦਦ ਮਿਲੇਗੀ। ਜਿਸ ਨਾਲ ਰੋਜ਼ਗਾਰ ਲਈ ਨਵੇਂ ਮੌਕੇ ਵੀ ਤਿਆਰ ਹੋਣਗੇ।