ਪੜਚੋਲ ਕਰੋ
Advertisement
ਮੋਦੀ ਦੇ ਮੰਤਰੀ ਦਾ ਦਰਦ! ਬੋਲੇ 9,000 ਕਰੋੜ ਡਕਾਰਨ ਵਾਲੇ 'ਮਾਲਿਆ ਜੀ' ਨੂੰ ਚੋਰ ਨਾ ਕਹੋ
ਮੁੰਬਈ: ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਇੱਕ ਵਾਰ ਕਰਜ਼ਾ ਨਹੀਂ ਅਦਾ ਕਰਨ ਵਾਲੇ 'ਵਿਜੈ ਮਾਲਿਆ ਜੀ' ਨੂੰ ਚੋਰ ਕਰਨਾ ਸਹੀ ਨਹੀਂ। ਉਨ੍ਹਾਂ ਕਿਹਾ ਕਿ ਸੰਕਟ ਨਾਲ ਜੂਝ ਰਹੇ ਕਾਰੋਬਾਰੀ ਦਾ ਚਾਰ ਦਹਾਕਿਆਂ ਤਕ ਪੂਰਾ ਕਰਜ਼ ਚੁਕਾਉਣ ਦਾ ਰਿਕਾਰਡ ਵੀ ਰਿਹਾ ਹੈ।
ਹਾਲ ਹੀ ਵਿੱਚ ਲੰਡਨ ਦੀ ਅਦਾਲਤ ਵੱਲੋਂ ਭਾਰਤ ਹਵਾਲੇ ਕਰਨ ਦੇ ਹੁਕਮਾਂ ਤੋਂ ਬਾਅਦ ਮੁਸ਼ਕਲ ਵਿੱਚ ਫਸੇ ਮਾਲਿਆ ਨੂੰ ਗਡਕਰੀ ਦੇ ਅਜਿਹੇ ਬੋਲਾਂ ਨਾਲ ਖਾਸੀ ਠੰਢਕ ਪਹੁੰਚੀ ਹੈ, ਇਸ ਲਈ ਉਸ ਨੇ ਇਸ ਸਬੰਧਤ ਖ਼ਬਰ ਨੂੰ ਵੀ ਰੀ-ਟਵੀਟ ਕੀਤਾ ਹੈ।
ਹਾਲਾਂਕਿ, ਗਡਕਰੀ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਮਾਲਿਆ ਨਾਲ ਕੋਈ ਸਿੱਧਾ ਲੈਣਦੇਣ ਨਹੀਂ ਹੈ। ਗਡਕਰੀ ਨੇ ਜਿਸ ਕਰਜ਼ੇ ਦਾ ਜ਼ਿਕਰ ਕੀਤਾ ਉਹ ਮਹਾਰਾਸ਼ਟਰ ਸਰਕਾਰ ਦੀ ਇਕਾਈ ਸਿਕਾਮ ਵੱਲੋਂ ਮਾਲਿਆ ਨੂੰ 40 ਸਾਲ ਪਹਿਲਾਂ ਦਿੱਤਾ ਸੀ, ਜਿਸ ਨੂੰ ਮਾਲਿਆ ਨੇ ਬਗ਼ੈਰ ਕਿਸੇ ਰੁਕਾਵਟ ਤੋਂ ਮੁੜ ਅਦਾ ਕਰ ਦਿੱਤਾ ਸੀ। ਗਡਕਰੀ ਨੇ ਕਾਰੋਬਾਰ ਦੇ ਉਤਾਰ-ਚੜ੍ਹਾਅ ਨੂੰ ਸਿਆਸਤ ਨਾਲ ਮੇਲਦਿਆਂ ਕਿਹਾ ਕਿ 26 ਸਾਲ ਦੀ ਉਮਰ ਵਿੱਚ ਉਹ ਚੋਣਾਂ ਹਾਰ ਗਏ ਸਨ, ਪਰ ਇਸ ਹਾਰ ਦਾ ਮਤਲਬ ਇਹ ਤਾਂ ਨਹੀਂ ਸੀ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਨੀਰਵ ਮੋਦੀ ਜਾਂ ਵਿਜੈ ਮਾਲਿਆ ਜੀ ਨੇ ਵਿੱਤੀ ਧੋਖਾਧੜੀ ਕੀਤੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਅਤੇ ਅਸੀਂ ਉਸ 'ਤੇ ਧੋਖੇਬਾਜ਼ ਦਾ ਠੱਪਾ ਲਾ ਦਿੰਦੇ ਹਾਂ ਤਾਂ ਸਾਡੀ ਅਰਥਵਿਵਸਥਾ ਅੱਗੇ ਨਹੀਂ ਵਧ ਸਕਦੀ। ਬਾਅਦ ਵਿੱਚ ਗਡਕਰੀ ਨੇ ਆਪਣੇ ਬਿਆਨ 'ਤੇ ਟਵੀਟ ਕਰ ਕੇ ਸਫਾਈ ਵੀ ਪੇਸ਼ ਕੀਤੀ ਹੈ।Gadkari said that ups and downs are part and parcel of any business, and said if someone goes through a downward cycle, then he or she has to be supported.https://t.co/RG2efCxpB1
— News18 (@CNNnews18) December 13, 2018
There is a clear difference between business cycle downturns and financial fraud. My statement is about support during downturns to protect jobs. FRAUD is completely UNACCEPTABLE.
— Nitin Gadkari (@nitin_gadkari) December 14, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement