ਨਵੀਂ ਦਿੱਲੀ: ਆਪਣੇ ਕੰਮ 'ਤੇ ਅਧਿਕਾਰੀਆਂ ਨੂੰ ਡਾਂਟ ਲਾਉਣ ਕਾਰਨ ਚਰਚਾ 'ਚ ਰਹਿਣ ਵਾਲੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਕ ਦਿਲਚਸਪ ਕਿੱਸਾ ਸੁਣਾਇਆ। ਗਡਕਰੀ ਨੇ ਕੱਲ੍ਹ ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੀ ਸਮੀਖਿਆ ਕੀਤੀ ਤੇ ਪ੍ਰੋਗਰਾਮ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮੈਂ ਇਕ ਵਾਰ ਪਤਨੀ ਨੂੰ ਬਿਨਾਂ ਦੱਸੇ ਸਹੁਰਿਆਂ ਦੇ ਘਰ ਬੁਲਡੋਜ਼ਰ ਚਲਵਾ ਦਿੱਤਾ ਸੀ।
ਸਹੁਰੇ ਘਰ ਬੁਲਡੋਜ਼ਰ ਚਲਵਾ ਕੇ ਬਣਵਾਈ ਸੀ ਸੜਕ- ਗਡਕਰੀ
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਨਿਤਿਨ ਗਡਕਰੀ ਨੇ ਦੱਸਿਆ, 'ਜਦੋਂ ਮੇਰਾ ਨਵਾਂ-ਨਵਾਂ ਵਿਆਹ ਹੋਇਆ ਸੀ, ਉਦੋਂ ਮੇਰੇ ਸਹੁਰਿਆਂ ਦਾ ਘਰ ਸੜਕ ਦੇ ਵਿਚ ਆ ਰਿਹਾ ਸੀ। ਮੈਂ ਪਤਨੀ ਨੂੰ ਬਿਨਾਂ ਦੱਸੇ ਸਹੁਰੇ ਘਰ ਬੁਲਡੋਜ਼ਰ ਚਲਵਾ ਦਿੱਤਾ ਸੀ ਤੇ ਸੜਕ ਬਣਵਾਈ ਸੀ।' ਗਡਕਰੀ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਦੱਸ ਰਹੇ ਸਨ ਕਿ ਕੰਮ ਦੇ ਪ੍ਰਤੀ ਉਨ੍ਹਾਂ ਦੀਆਂ ਕੀ-ਕੀ ਜ਼ਿੰਮੇਵਾਰੀਆਂ ਹਨ।
12 ਘੰਟੇ 'ਚ ਪੂਰਾ ਹੋਵੇਗਾ ਦਿੱਲੀ-ਮੁੰਬਈ ਦਾ ਸਫ਼ਰ
ਦਿੱਲੀ-ਮੁੰਬਈ ਐਕਸਪ੍ਰੈਸਵੇਅ (DME) ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਤੇ ਮੁੰਬਈ ਦੇ ਵਿਚ ਯਾਤਰਾ 'ਚ ਲੱਗਣ ਵਾਲਾ ਸਮਾਂ 24 ਘੰਟੇ ਤੋਂ ਘੱਟ ਹੋਕੇ ਕਰੀਬ 12 ਘੰਟੇ ਰਹਿ ਜਾਵੇਗਾ। ਅੱਠ ਲੇਨ ਦਾ ਇਹ ਐਕਸਪ੍ਰੈਸਵੇਅ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ਤੋਂ ਹੋਕੇ ਲੰਘੇਗਾ।
ਗਡਕਰੀ ਨੇ ਇਹ ਵੀ ਦੱਸਿਆ ਕਿ ਸੜਕ ਮੰਤਰਾਲਾ ਰਾਸ਼ਟਰੀ ਰਾਜਧਾਨੀ ਖੇਤਰ-ਦਿੱਲੀ 'ਚ ਆਵਾਜਾਈ ਜਾਮ ਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਘੱਟ ਕਰਨ ਲਈ 53,000 ਕਰੋੜ ਰੁਪਏ ਦੀ 15 ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ। ਦਿੱਲੀ-ਮੁੰਬਈ ਐਕਸਪ੍ਰੈਸਵੇਅ ਦੇਸ਼ ਦਾ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੋਵੇਗਾ। ਐਕਸਪ੍ਰੈਸ ਵੇਅ 'ਤੇ ਵਾਹਨਾਂ ਦੀ ਘੱਟੋ ਘੱਟ ਗਤੀ ਸੀਮਾ 100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਸੜਕ ਮੰਤਰਾਲਾ ਇਸ ਨੂੰ ਵਧਾ ਕੇ 120 ਕਿਲੋਮੀਟਰ ਪ੍ਰਤੀ ਘੰਟਾ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਚੰਗੀਆਂ ਸੇਵਾਵਾਂ ਚਾਹੀਦੀਆਂ ਤਾਂ ਖਰਚ ਕਰਨਾ ਹੋਵੇਗਾ- ਗਡਕਰੀ
ਇਕ ਸਵਾਲ ਦੇ ਜਵਾਬ 'ਚ ਗਡਕਰੀ ਨੇ ਕਿਹਾ, 'ਜੇਕਰ ਤੁਸੀਂ ਚੰਗੀਆਂ ਸੇਵਾਵਾਂ ਚਾਹੁੰਦੇ ਹੋ, ਤਹਾਨੂੰ ਉਸ ਲਈ ਭੁਗਤਾਨ ਕਰਨਾ ਪਵੇਗਾ। ਜੇਕਰ ਤੁਸੀਂ ਏਅਰ ਕੰਡੀਸ਼ਨ ਯੁਕਤ ਹਾਲ ਹੀ 'ਚ ਪ੍ਰੋਗਰਾਮ ਕਰਨਾ ਚਾਹੁੰਦੇ ਹਨ। ਉਸ ਦੇ ਲਈ ਤਹਾਨੂੰ ਕਿਰਾਇਆ ਦੇਣਾ ਪੈਂਦਾ ਹੈ। ਨਹੀਂ ਤਾਂ ਤੁਸੀਂ ਖੁੱਲ੍ਹੇ ਮੈਦਾਨ 'ਚ ਵੀ ਵਿਆਹ ਦਾ ਆਯੋਜਨ ਕਰ ਸਕਦੇ ਹੋ।