ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ 26/11 ਦੇ ਹਮਲੇ ਵਿੱਚ ਹਾਫਿਜ਼ ਸਾਈਦ ਖਿਲਾਫ ਪਾਕਿਸਤਾਨ ਵਿੱਚ ਕੋਈ ਕੇਸ ਨਹੀਂ। ਇਸ ਲਈ ਉਸ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ। ਪਾਕਿ ਪੀਐਮ ਨੇ ਇਹ ਗੱਲ ਪਾਕਿਸਤਾਨ ਦੇ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਹੀ ਹੈ।
ਭਾਰਤ-ਪਾਕਿ ਸਰਹੱਦ ਉੱਤੇ ਤਣਾਅ ਬਾਰੇ ਸ਼ਾਹਿਦ ਖਾਕਾਨ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਕਿਸੇ ਤਰ੍ਹਾਂ ਦੇ ਯੁੱਧ ਦੀ ਸੰਭਵਾਨਾ ਤੋਂ ਸਾਫ ਇਨਕਾਰ ਕੀਤਾ। ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਨਾਲ ਗੱਲਬਾਤ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ।
ਅਮਰੀਕਾ ਤੇ ਪਾਕਿਸਤਾਨ ਵਿਚਾਲੇ ਰਿਸ਼ਤਿਆਂ ਵਿੱਚ ਆਈ ਖਟਾਸ ਬਾਰੇ ਅੱਬਾਸੀ ਨੇ ਕਿਹਾ ਕਿ ਅਮਰੀਕੀ ਮਿਲਟਰੀ ਨਾਲ ਗੱਲਬਾਤ ਹਾਲੇ ਵੀ ਜਾਰੀ ਹੈ। ਅੱਤਵਾਦ ਖਿਲਾਫ ਲੜਾਈ ਤਹਿਤ ਜਨਵਰੀ ਵਿੱਚ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ 26/11 ਦੇ ਮਾਟਰਮਾਈਂਡ ਹਾਫਿਜ ਸਾਈਦ ਦੇ ਸੰਗਠਨ ਜਮਾਤ-ਉੱਲ-ਦਵਾ ਤੇ ਕਈ ਹੋਰ ਅੱਤਵਾਦੀ ਸੰਗਠਨਾਂ ਨੂੰ ਬਲੈਕਲਿਸਟ ਕਰ ਦਿੱਤਾ ਸੀ।