ਨਵੀਂ ਦਿੱਲੀ: ਕੀ ਤੁਹਾਨੂੰ ਵੀ ਬਿਜਲੀ ਦਾ ਵੱਡਾ ਬਿੱਲ ਵੇਖ ਕੇ ਲੱਗਦਾ ਹੈ ਕਿ ਤੁਹਾਡੇ ਘਰੇਲੂ ਬਜਟ ਵਿਗੜ ਰਿਹਾ ਹੈ। ਬਿਜਲੀ ਦੀ ਖਪਤ ਘਟਾਉਣਾ ਨਾ ਸਿਰਫ਼ ਸਾਡੀ ਸਗੋਂ ਪੂਰੇ ਵਿਸ਼ਵ ਦੀ ਲੋੜ ਹੈ ਕਿਉਂਕਿ ਊਰਜਾ ਦੀ ਸੰਭਾਲ ਇੱਕ ਬਹੁਤ ਮਹੱਤਵਪੂਰਨ ਕਦਮ ਹੈ। ਜੇਕਰ ਅਸੀਂ ਕੁਦਰਤੀ ਊਰਜਾ ਜਿਵੇਂ ਕਿ ਪੌਣ ਜਾਂ ਸੂਰਜੀ ਊਰਜਾ ਦੀ ਵਰਤੋਂ ਕਰ ਰਹੇ ਹਾਂ ਤਾਂ ਇਹ ਚਿੰਤਾ ਦੀ ਗੱਲ ਨਹੀਂ, ਪਰ ਬਿਜਲੀ, ਪੈਟਰੋਲ, ਗੈਸ ਤੇ ਹੋਰ ਅਜਿਹੇ ਈਂਧਨ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਜਾਣੋ ਬਿਜਲੀ ਬਿੱਲ ਘਟਾਉਣ ਦਾ ਤਰੀਕੇ- ਸਵਿੱਚ ਬੰਦ ਕਰੋਪੰਜਾਬ ਇਲੈਕਟ੍ਰਿਸਿਟੀ ਵਿਕਾਸ ਏਜੰਸੀ (PEDA) ਨੇ ਇਸ ਲਈ ਕੁਝ ਅਹਿਮ ਸੁਝਾਅ ਦਿੱਤੇ ਹਨ। ਪੰਜਾਬ ਇਲੈਕਟ੍ਰੀਸਿਟੀ ਡਿਵੈਲਪਮੈਂਟ ਏਜੰਸੀ ਨੇ ਕਿਹਾ ਹੈ ਕਿ ਜਦੋਂ ਤੁਹਾਨੂੰ ਲੋੜ ਨਾ ਹੋਵੇ ਤਾਂ ਲਾਈਟਾਂ, ਪੱਖੇ, ਏਸੀ ਤੇ ਹੋਰ ਬਿਜਲੀ ਯੰਤਰਾਂ ਨੂੰ ਸਵਿੱਚ ਆਫ ਕਰ ਦੇਣਾ ਚਾਹੀਦਾ ਹੈ, ਇਸ ਨਾਲ ਬਿਜਲੀ ਦੀ ਬੱਚਤ ਵਿੱਚ ਕਾਫੀ ਮਦਦ ਮਿਲ ਸਕਦੀ ਹੈ। LED ਲਗਾਓ, ਬਿਜਲੀ ਬਚਾਓ।ਜੇਕਰ ਤੁਸੀਂ ਇਸ ਸਮੇਂ ਆਪਣੇ ਘਰ ਵਿੱਚ ਪੀਲੇ ਬਿਜਲੀ ਦੇ ਬਲੱਬ ਜਾਂ CFL ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਊਰਜਾ ਸੰਭਾਲ ਏਜੰਸੀ ਨੇ ਸਲਾਹ ਦਿੱਤੀ ਹੈ ਕਿ ਤੁਸੀਂ ਇਸ ਦੀ ਥਾਂ LED ਬਲੱਬਾਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ 80 ਫੀਸਦੀ ਤੱਕ ਘੱਟ ਜਾਂਦਾ ਹੈ। ਫਰਿੱਜ-ਏਸੀ ਦੀ ਰੇਟਿੰਗ ਵੇਖੋਭਾਰਤ ਦੀਆਂ ਊਰਜਾ ਸੰਭਾਲ ਏਜੰਸੀਆਂ ਸਲਾਹ ਦਿੰਦੀਆਂ ਹਨ ਕਿ ਤੁਹਾਨੂੰ ਕਿਸੇ ਵੀ ਨਵੇਂ ਇਲੈਕਟ੍ਰਾਨਿਕ ਯੰਤਰ ਨੂੰ ਖਰੀਦਣ ਵੇਲੇ ਉਨ੍ਹਾਂ ਦੀ ਊਰਜਾ ਕੁਸ਼ਲਤਾ ਦੇ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ। ਫਰਿੱਜ, ਟੀਵੀ, ਏਸੀ, ਵਾਸ਼ਿੰਗ ਮਸ਼ੀਨ, ਗੀਜ਼ਰ, ਹੀਟਰ ਆਦਿ ਖਰੀਦਣ ਵੇਲੇ, ਤੁਹਾਨੂੰ ਸਿਰਫ 4 ਜਾਂ 5 ਸਟਾਰ ਰੇਟਿੰਗ ਵਾਲੇ ਉਪਕਰਣ ਹੀ ਖਰੀਦਣੇ ਚਾਹੀਦੇ ਹਨ। ਇਸ ਨਾਲ ਤੁਹਾਡਾ ਬਿਜਲੀ ਦਾ ਬਿੱਲ ਘਟੇਗਾ ਤੇ ਬਿਜਲੀ ਦੀ ਖਪਤ ਵੀ ਘੱਟ ਜਾਵੇਗੀ। ਫਰਿੱਜ ਖੋਲ੍ਹਣ ਤੋਂ ਪ੍ਰਹੇਜ਼ ਕਰੋਭਾਰਤ ਦੀਆਂ ਊਰਜਾ ਸੰਭਾਲ ਏਜੰਸੀਆਂ ਸਿਫ਼ਾਰਸ਼ ਕਰਦੀਆਂ ਹਨ ਕਿ ਤੁਹਾਨੂੰ ਆਪਣੇ ਫਰਿੱਜ ਦੇ ਦਰਵਾਜ਼ੇ ਨੂੰ ਅਕਸਰ ਵਾਰ-ਵਾਰ ਖੋਲ੍ਹਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਹੁਤ ਜ਼ਿਆਦਾ ਊਰਜਾ ਦਾ ਨੁਕਸਾਨ ਹੁੰਦਾ ਹੈ ਅਤੇ ਬਿਜਲੀ ਦੀ ਖਪਤ ਵਧਦੀ ਹੈ।
ਹੁਣ ਨਹੀਂ ਆਏਗਾ ਬਿਜਲੀ ਦਾ ਜਿਆਦਾ ਬਿੱਲ! PEDA ਨੇ ਦੱਸੇ ਬਿਜਲੀ ਬਚਾਉਣ ਦੇ ਖਾਸ ਤਰੀਕੇ
abp sanjha | ravneetk | 01 May 2022 01:01 PM (IST)
ਪੰਜਾਬ ਇਲੈਕਟ੍ਰਿਸਿਟੀ ਵਿਕਾਸ ਏਜੰਸੀ (PEDA) ਨੇ ਇਸ ਲਈ ਕੁਝ ਅਹਿਮ ਸੁਝਾਅ ਦਿੱਤੇ ਹਨ। ਪੰਜਾਬ ਇਲੈਕਟ੍ਰੀਸਿਟੀ ਡਿਵੈਲਪਮੈਂਟ ਏਜੰਸੀ ਨੇ ਕਿਹਾ ਹੈ ਕਿ ਜਦੋਂ ਤੁਹਾਨੂੰ ਲੋੜ ਨਾ ਹੋਵੇ ਤਾਂ ਲਾਈਟਾਂ...
Electricity Bills