Presidential Election: ਭਾਰਤ ਵਿੱਚ 17ਵੇਂ ਰਾਸ਼ਟਰਪਤੀ ਲਈ ਜੁਲਾਈ ਮਹੀਨੇ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ। ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 25 ਜੁਲਾਈ 2022 ਨੂੰ ਖਤਮ ਹੋਣ ਜਾ ਰਿਹਾ ਹੈ। ਰਾਮ ਨਾਥ ਕੋਵਿੰਦ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ 17ਵੇਂ ਰਾਸ਼ਟਰਪਤੀ ਦੀ ਚੋਣ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਇਸ ਚੋਣ ਨੂੰ ਲੈ ਕੇ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ।



ਦੇਸ਼ ਦੇ 17 ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਰਾਸ਼ਟਰਪਤੀ ਚੋਣ ਲਈ ਬਹੁਮਤ ਦਾ ਅੰਕੜਾ 5 ਲੱਖ 46 ਹਜ਼ਾਰ 320 ਹੈ। ਭਾਜਪਾ ਕੋਲ 4 ਲੱਖ 65 ਹਜ਼ਾਰ 797 ਤੇ ਸਹਿਯੋਗੀ ਪਾਰਟੀ ਕੋਲ 71 ਹਜ਼ਾਰ 329 ਵੋਟਾਂ ਹਨ। ਜੇਕਰ ਇਨ੍ਹਾਂ ਦੋਵਾਂ ਅੰਕੜਿਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਐਨਡੀਏ ਕੋਲ 5 ਲੱਖ 37 ਹਜ਼ਾਰ 126 ਵੋਟਾਂ ਹਨ, ਜੋ ਕਿ 9 ਹਜ਼ਾਰ 194 ਵੋਟਾਂ ਘੱਟ ਹਨ।

ਆਓ ਜਾਣਦੇ ਹਾਂ ਰਾਸ਼ਟਰਪਤੀ ਚੋਣ ਕਿਵੇਂ ਹੁੰਦੀ
ਇਨ੍ਹਾਂ ਚੋਣਾਂ ਵਿੱਚ ਦੇਸ਼ ਦੇ ਲੋਕ ਸਿੱਧੇ ਤੌਰ ’ਤੇ ਵੋਟ ਨਹੀਂ ਪਾਉਂਦੇ। ਜਨਤਾ ਦੁਆਰਾ ਚੁਣੇ ਗਏ ਸੰਸਦ ਮੈਂਬਰ ਅਤੇ ਵਿਧਾਇਕ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਂਦੇ ਹਨ। ਰਾਜ ਸਭਾ ਸੰਸਦ ਮੈਂਬਰਾਂ, ਲੋਕ ਸਭਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਇਨ੍ਹਾਂ ਚੋਣਾਂ 'ਚ ਵੋਟ ਪਾਉਣ ਦਾ ਅਧਿਕਾਰ ਹੈ।

ਰਾਸ਼ਟਰਪਤੀ ਚੋਣ ਵਿੱਚ ਵੋਟਿੰਗ ਕਰਦੇ ਸਮੇਂ ਵਿਧਾਇਕ ਅਤੇ ਸੰਸਦ ਮੈਂਬਰ ਆਪਣੇ ਬੈਲਟ ਪੇਪਰ ਪਹਿਲਾਂ ਹੀ ਦੱਸ ਦਿੰਦੇ ਹਨ। ਇਸ ਵਿਚ ਉਹ ਆਪਣੀ ਪਹਿਲੀ ਪਸੰਦ, ਦੂਜੀ ਪਸੰਦ ਤੇ ਤੀਜੀ ਪਸੰਦ ਦਾ ਜ਼ਿਕਰ ਕਰਦੇ ਹਨ। ਇਸ ਤੋਂ ਬਾਅਦ ਪਹਿਲੀ ਪਸੰਦ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ। ਜੇਕਰ ਪਹਿਲੀ ਪਸੰਦ ਦਾ ਉਮੀਦਵਾਰ ਜਿੱਤ ਲਈ ਲੋੜੀਂਦਾ ਵੇਟੇਜ਼ ਹਾਸਲ ਕਰ ਲੈਂਦਾ ਹੈ, ਤਾਂ ਉਹ ਜਿੱਤ ਜਾਂਦਾ ਹੈ, ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਦੂਜੀ ਤੇ ਫਿਰ ਤੀਜੀ ਪਸੰਦ ਦੀਆਂ ਵੋਟਾਂ ਗਿਣੀਆਂ ਜਾਂਦੀਆਂ ਹਨ।