ਪੜਚੋਲ ਕਰੋ
Advertisement
ਧਾਰਾ 370 ਦੇ ਨਾਲ ਖੜਾ ਕਸ਼ਮੀਰ, ਪਾਕਿ ਪੈਦਾ ਕਰ ਰਿਹਾ ਤਣਾਅ: ਅਜੀਤ ਡੋਭਾਲ
ਨੈਸ਼ਨਲ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸਥਿਤੀ ਹੁਣ ਬਹਿਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ, “ਜੰਮੂ ਕਸ਼ਮੀਰ ‘ਚ ਸਥਿਤੀ ਮੇਰੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਠੀਕ ਹੁੰਦੀ ਨਜ਼ਰ ਆ ਰਹੀ ਹੈ"।
ਨਵੀਂ ਦਿੱਲੀ: ਨੈਸ਼ਨਲ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਸਥਿਤੀ ਹੁਣ ਬਹਿਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ, “ਜੰਮੂ ਕਸ਼ਮੀਰ ‘ਚ ਸਥਿਤੀ ਮੇਰੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਠੀਕ ਹੁੰਦੀ ਨਜ਼ਰ ਆ ਰਹੀ ਹੈ। ਮਹਿਜ਼ ਇੱਕ 6 ਅਗਸਤ ਦੀ ਘਟਨਾ ਜ਼ਰੂਰ ਹੋਈ ਜਿਸ ‘ਚ ਇੱਕ ਨੌਜਵਾਨ ਕੁੜੀ ਦੀ ਜਾਨ ਗਈ ਸੀ ਪਰ ਉਸ ਦੀ ਮੌਤ ਗੋਲ਼ੀ ਲੱਗਣ ਕਾਰਨ ਨਹੀਂ ਹੋਈ। ਪੋਸਟਮਾਰਟਮ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਨੌਜਵਾਨ ਦੀ ਮੌਤ ਕਿਤੇ ਸਖ਼ਤ ਚੀਜ਼ ਨਾਲ ਉਸ ‘ਤੇ ਹਮਲਾ ਕਰਨ ਕਰਕੇ ਹੋਈ ਹੈ।
ਡੋਭਾਲ ਨੇ ਅੱਗੇ ਕਿਹਾ, 'ਕਸ਼ਮੀਰ ਦੇ ਲੋਕ ਇਸ ਫੈਸਲੇ ਤੋਂ ਖੁਸ਼ ਹਨ। ਸੈਨਾ ਦੇ ਅੱਤਿਆਚਾਰਾਂ ਦਾ ਕੋਈ ਸਵਾਲ ਨਹੀਂ ਉੱਠਦਾ, ਸੂਬਾ ਪੁਲਿਸ ਅਤੇ ਕੁਝ ਕੇਂਦਰੀ ਬਲ ਜਨਤਕ ਵਿਵਸਥਾ ਸੰਭਾਲ ਰਹੇ ਹਨ। ਭਾਰਤੀ ਸੈਨਾ ਉੱਥੇ ਅੱਤਵਾਦੀਆਂ ਨਾਲ ਲੜਣ ਲਈ ਹੈ।'
ਇਸ ਦੇ ਨਾਲ ਡੋਭਾਲ ਨੇ ਕਿਹਾ ਕਿ ਪਾਕਿਸਤਾਨ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 230 ਪਾਕਿਸਤਾਨੀ ਅੱਤਵਾਦੀਆਂ ਨੂੰ ਸਪੌਟ ਕੀਤਾ ਗਿਆ, ੳਨ੍ਹਾਂ ਚੋਂ ਕੁਝ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਕੁਝ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।” ਦੱਸ ਦਈਏ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਹੋਣ ਤੋਂ ਬਾਅਦ ਰਾਸ਼ਟਰੀ ਸੁੱਰਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਸ਼ਮੀਰ ‘ਚ ਲੋਕਾਂ ਨਾਲ ਮਿਲਣ ਜੁਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ।NSA Ajit Doval: Post mortem report says he died because some hard object hit him. In so many days just one incident was reported, we are talking about terrorist infested areas and only one incident. 2/2 https://t.co/xruB05WFG0
— ANI (@ANI) September 7, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement