ਪੜਚੋਲ ਕਰੋ
Advertisement
ਨੋਬੇਲ ਐਵਾਰਡ ਜੇਤੂ ਭਾਰਤੀ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਦੀ ਪੀਐਮ ਮੋਦੀ ਨਾਲ ਮੁਲਾਕਾਤ
ਭਾਰਤੀ ਮੂਲ ਦੇ ਅਮਰੀਕੀ ਅਰਥਸ਼ਾਸਤਰੀ ਅਤੇ ਨੋਬੇਲ ਜੇਤੂ ਅਭਿਜੀਤ ਬੈਨਰਜੀ ਨੇ ਅੱਜ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਅਭਿਜੀਤ ਨੇ ਇੱਕ ਵ੍ਹਾਇਟ ਕਲਰ ਦਾ ਝੋਲਾ ਆਪਣੇ ਨਾਲ ਲੈ ਕੇ ਆਏ, ਜਿਸ ਨੂੰ ਸਾਹਮਣੇ ਆਈ ਤਸਵੀਰ ‘ਚ ਵੇਖਿਆ ਜਾ ਸਕਦਾ ਹੈ।
ਨਵੀਂ ਦਿੱਲੀ: ਭਾਰਤੀ ਮੂਲ ਦੇ ਅਮਰੀਕੀ ਅਰਥਸ਼ਾਸਤਰੀ ਅਤੇ ਨੋਬੇਲ ਜੇਤੂ ਅਭਿਜੀਤ ਬੈਨਰਜੀ ਨੇ ਅੱਜ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਅਭਿਜੀਤ ਨੇ ਇੱਕ ਵ੍ਹਾਇਟ ਕਲਰ ਦਾ ਝੋਲਾ ਆਪਣੇ ਨਾਲ ਲੈ ਕੇ ਆਏ, ਜਿਸ ਨੂੰ ਸਾਹਮਣੇ ਆਈ ਤਸਵੀਰ ‘ਚ ਵੇਖਿਆ ਜਾ ਸਕਦਾ ਹੈ। ਪੀਐਮ ਨੇ ਅਭਿਜੀਤ ਨਾਲ ਆਪਣੀ ਇਸ ਮੁਲਾਕਾਤ ਦੀ ਤਸਵੀਰ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਹੈ।
ਪੀਐਮ ਮੋਦੀ ਨੇ ਕਿਹਾ ਹੈ, “ਨੋਬੇਲ ਜੇਤੂ ਅਭਿਜੀਤ ਬੈਨਰਜੀ ਦੇ ਨਾਲ ਸ਼ਾਨਦਾਰ ਬੈਠਕ। ਮਨੁੱਖੀ ਸਸ਼ਕਤੀਕਰਨ ਲਈ ਉਨ੍ਹਾਂ ਦਾ ਜਨੂੰਨ ਸਾਫ਼ ਦਿਖਾਈ ਦਿੰਦਾ ਹੈ। ਅਸੀਂ ਬਹੁਤ ਸਾਰੇ ਵਿਸ਼ਿਆਂ 'ਤੇ ਇੱਕ ਸਿਹਤਮੰਦ ਅਤੇ ਵਿਆਪਕ ਗੱਲਬਾਤ ਕੀਤੀ। ਭਾਰਤ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ।"
ਅਭਿਜੀਤ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਏਸਤਰ ਡੁਫਲੋ ਨੂੰ ਸਾਲ 2019 ਦੇ ਲਈ ਅਰਥ-ਸ਼ਾਸਤਰ ਦਾ ਨੋਬੇਲ ਐਵਾਰਡ ਦੇਣਾ ਐਲਾਨਿਆ ਗਿਆ ਹੈ। ਅਭਿਜੀਤ ਦਾ ਜਨਮ ਭਾਰਤ ਦੇ ਕਲਕਤਾ ‘ਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਅਰਥ-ਸ਼ਾਸਤਰ ਦੇ ਫਰੋਫੈਸਰ ਸੀ। ਅਭਿਜੀਤ ਨੇ ਪੜਾਈ ਦੀ ਸ਼ੁਰੂਆਤ ਕਲਕਤਾ ਯੁਨੀਵਰਸਟੀ ਤੋਂ ਕੀਤੀ ਅਤੇ ਫਿਲਹਾਲ ਉਹ ਅਮਰੀਕਾ ਦੀ ਮੇਸਾਚੁਸੇਟਸ ਯੂਨੀਵਰਸੀਟੀ ‘ਚ ਪ੍ਰੋਫੈਸਰ ਹਨ।Excellent meeting with Nobel Laureate Abhijit Banerjee. His passion towards human empowerment is clearly visible. We had a healthy and extensive interaction on various subjects. India is proud of his accomplishments. Wishing him the very best for his future endeavours. pic.twitter.com/SQFTYgXyBX
— Narendra Modi (@narendramodi) October 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement