ਆਰਬੀਆਈ ਨੇ 500 ਰੁਪਏ ਦਾ ਨਵਾਂ ਨੋਟ ਜਾਰੀ ਕਰ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਏਟੀਐਮ ਵਿੱਚੋਂ ਪੈਸੇ ਕਢਵਾਉਣ ਦੀ ਸੀਮਾ ਦੋ ਹਜ਼ਾਰ ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਹੈ ਅਤੇ ਹੁਣ ਬੈਂਕਾਂ ਵਿੱਚੋਂ 4500 ਰੁਪਏ ਬਦਲਵਾਏ ਜਾ ਸਕਦੇ ਹਨ। ਹਫ਼ਤੇ ਵਿੱਚ ਪੈਸੇ ਕਢਵਾਉਣ ਦੀ ਸੀਮਾ 20 ਹਜ਼ਾਰ ਰੁਪਏ ਤੋਂ ਵਧਾ ਕੇ 24 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਪਿੰਡਾਂ ਵਿੱਚ ਮੋਬਾਈਲ ਬੈਂਕਿੰਗ ਵੈਨਾਂ ਭੇਜੀਆਂ ਜਾਣਗੀਆਂ। ਬੈਂਕਾਂ ਵਿੱਚ ਅਪਾਹਜਾਂ ਅਤੇ ਬਜ਼ੁਰਗਾਂ ਲਈ ਹੁਣ ਵੱਖਰੀਆਂ ਲਾਈਨਾਂ ਲੱਗਣ ਗਈਆਂ।
ਸਰਕਾਰ ਵੱਲੋਂ ਵੱਡੇ ਨੋਟ ਬੰਦ ਕਰਨ ਬਾਅਦ ਪਹਿਲੇ ਤਿੰਨ ਦਿਨਾਂ ਵਿੱਚ ਤਿੰਨ ਲੱਖ ਕਰੋੜ ਰੁਪਏ ਜਮ੍ਹਾਂ ਹੋਏ ਹਨ। ਸਰਕਾਰ ਨੇ ਪੈਨਸ਼ਨਰਾਂ ਲਈ ਸਾਲਾਨਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਆਖ਼ਰੀ ਮਿਤੀ ਨਵੰਬਰ ਤੋਂ ਵਧਾ ਕੇ 15 ਜਨਵਰੀ ਕਰ ਦਿੱਤੀ ਹੈ।