ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਲਗਾਤਾਰ ਵਿਦੇਸ਼ੀ ਹਸਤੀਆਂ ਦਾ ਸਮਰਥਨ ਮਿਲ ਰਿਹਾ ਹੈ। ਔਸਕਰ ਵਿਜੇਤਾ ਅਦਾਕਾਰਾ ਸੁਜ਼ੈਨ ਸਰੈਂਡਨ (Susan Sarandon) ਨੇ ਟਵੀਟ ਕਰਕੇ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਅਦਾਕਾਰਾ ਸੁਜ਼ੈਨ ਸਰੈਂਡਨ ਨੇ ਟਵੀਟ ਕਰਕੇ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ।
ਅਭਿਨੇਤਰੀ ਨੇ ਲਿਖਿਆ, "ਕਾਰਪੋਰੇਟ ਲਾਲਚ ਤੇ ਸ਼ੋਸ਼ਣ ਦੀ ਕੋਈ ਸੀਮਾ ਨਹੀਂ, ਸਿਰਫ ਅਮਰੀਕਾ ਵਿੱਚ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿੱਚ। ਜਿੱਥੇ ਉਹ ਕਾਰਪੋਰੇਸ਼ਨ, ਮੀਡੀਆ ਤੇ ਨੇਤਾਵਾਂ ਨਾਲ ਕੰਮ ਕਰ ਰਹੇ ਹਨ ਤੇ ਕਮਜ਼ੋਰ ਲੋਕਾਂ ਦੀ ਅਵਾਜ਼ ਨੂੰ ਦਬਾਅ ਰਹੇ ਹਨ, ਸਾਨੂੰ ਭਾਰਤ ਦੇ ਨੇਤਾਵਾਂ ਨੂੰ ਇਹ ਦਿਖਾਉਣਾ ਪਏਗਾ ਕਿ ਵਿਸ਼ਵ ਉਨ੍ਹਾਂ ਨੂੰ ਦੇਖ ਰਿਹਾ ਹੈ ਤੇ ਕਿਸਾਨਾਂ ਦੇ ਨਾਲ ਖੜ੍ਹਾ ਹੈ। '
ਆਪਣੇ ਦੂਜੇ ਟਵੀਟ ਵਿੱਚ, ਅਭਿਨੇਤਰੀ ਨੇ ਲੇਖ ਦਾ ਲਿੰਕ ਸਾਂਝਾ ਕਰਨ ਦੇ ਨਾਲ ਨਾਲ ਇੱਕ ਵਿਸ਼ੇਸ਼ ਸੰਦੇਸ਼ ਵੀ ਸਾਂਝਾ ਕੀਤਾ ਹੈ।ਜਿਸ ਵਿੱਚ ਲਿਖਿਆ ਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਦੇ #FarmersProtest ਨਾਲ ਏਕਤਾ ਵਿੱਚ ਖੜੇ ਹੋਵੋ। ਪੜ੍ਹੋ ਕਿ ਇਹ ਕੌਣ ਹਨ ਤੇ ਕਿਉਂ ਅੰਦੋਲਨ ਕਿਉਂ ਕਰ ਰਹੇ ਹਨ।
ਇਸ ਤੋਂ ਪਹਿਲਾਂ ਪੌਪ ਗਾਇਕਾ ਰਿਹਾਨਾ, ਸਾਬਕਾ ਪੋਰਨ ਸਟਾਰ ਮੀਆਂ ਖਲੀਫਾ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤੇ ਸੀ। ਭਾਰਤ ਸਰਕਾਰ ਨੇ ਇਸ ਤੇ ਉਨ੍ਹਾਂ ਦੀ ਆਲੋਚਨਾ ਵੀ ਕੀਤੀ। ਰਿਹਾਨਾ ਜੋ ਇੱਕ ਗਲੋਬਲ ਸਟਾਰ ਹੈ, ਉਸ ਦੇ ਸਮਰਥਨ ਤੋਂ ਬਾਅਦ, ਕਿਸਾਨ ਅੰਦੋਲਨ ਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦਾ ਸਮਰਥਨ ਮਿਲਿਆ ਹੈ। ਇੰਨਾ ਹੀ ਨਹੀਂ, ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਤੇ ਸਵਰਾ ਭਾਸਕਰ ਨੇ ਰਿਹਾਨਾ ਦੇ ਟਵੀਟ ਦੀ ਪ੍ਰਸ਼ੰਸਾ ਕੀਤੀ, ਬਲਕਿ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਕਈ ਟਵੀਟ ਵੀ ਕੀਤੇ।