Post Office Passport Seva Kendra: ਜੇਕਰ ਤੁਸੀਂ ਵੀ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲੇ ਨੇ ਵੱਡੀ ਪਹਿਲ ਕਰਦੇ ਹੋਏ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। ਦੱਸ ਦਈਏ ਕਿ ਹੁਣ ਕੋਈ ਵੀ ਵਿਅਕਤੀ ਪਾਸਪੋਰਟ ਰਜਿਸਟ੍ਰੇਸ਼ਨ ਤੇ ਪਾਸਪੋਰਟ ਲਈ ਆਪਣੇ ਨਜ਼ਦੀਕੀ ਡਾਕਘਰ 'ਤੇ ਅਪਲਾਈ ਕਰ ਸਕਦਾ ਹੈ। ਇਸ ਲਈ ਬਿਨੈਕਾਰ ਆਪਣੇ ਨਜ਼ਦੀਕੀ ਡਾਕਘਰ ਦੇ ਕਾਮਨ ਸਰਵਿਸ ਸੈਂਟਰ ਜਾਂ CSC ਕਾਊਂਟਰ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇੰਡੀਆ ਪੋਸਟ ਅਨੁਸਾਰ, ਦੇਸ਼ ਭਰ ਵਿੱਚ ਕੁੱਲ 424 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਸਥਾਪਤ ਕੀਤੇ ਗਏ ਹਨ। ਲੋਕ ਨਜ਼ਦੀਕੀ ਡਾਕਘਰ 'ਤੇ ਪਾਸਪੋਰਟ ਲਈ ਅਰਜ਼ੀ ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ। ਇਸ ਸਹੂਲਤ ਲਈ, ਬਿਨੈਕਾਰ ਨੂੰ ਨਜ਼ਦੀਕੀ ਡਾਕਘਰ ਦੇ ਕਾਮਨ ਸਰਵਿਸ ਸੈਂਟਰ 'ਤੇ ਜਾਣਾ ਪੈਂਦਾ ਹੈ। ਨਵੀਂ ਪ੍ਰਣਾਲੀ ਤਹਿਤ, ਆਨਲਾਈਨ ਅਰਜ਼ੀ ਜਮ੍ਹਾ ਕਰਨ ਤੋਂ ਬਾਅਦ, ਸਾਰੇ ਬਿਨੈਕਾਰਾਂ ਲਈ ਅਰਜ਼ੀ ਦੀ ਪ੍ਰਿੰਟ ਰਸੀਦ ਤੇ ਅਸਲ ਦਸਤਾਵੇਜ਼ਾਂ ਦੇ ਨਾਲ ਪਾਸਪੋਰਟ ਸੇਵਾ ਕੇਂਦਰ ਵਿੱਚ ਸਰੀਰਕ ਤੌਰ 'ਤੇ ਹਾਜ਼ਰ ਹੋਣਾ ਲਾਜ਼ਮੀ ਹੈ। ਪਾਸਪੋਰਟ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ, ਬਿਨੈਕਾਰ ਨੂੰ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖਣੇ ਚਾਹੀਦੇ ਹਨ। ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਤੁਹਾਨੂੰ ਇਹਨਾਂ ਦਸਤਾਵੇਜ਼ਾਂ ਦੀ ਲੋੜ ਪਵੇਗੀ।