ਸ਼੍ਰੀਨਗਰ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਘਾਟੀ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਹਿਰ ਅਤੇ ਦੱਖਣ ਕਸ਼ਮੀਰ ਦੇ ਇਲਾਕਿਆਂ ਦਾ ਸੋਮਵਾਰ ਹਵਾਈ ਦੌਰਾ ਕੀਤਾ। ਜੰਮੂ-ਕਸ਼ਮੀਰ ਨੂੰ ਵਿਸ਼ੇਸ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ ‘ਚ ਅੱਜ ਈਦ-ਉਲ ਜ਼ੁਹਾ ਦਾ ਤਿਓਹਾਰ ਮਨਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਮੁਖੀ ਦਿਲਬਾਗ ਸਿੰਘ ਅਤੇ ਸੈਨਾ ਦੇ ਕਮਾਂਡਰਾਂ ਨੇ ਵੀ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਦਾ ਹਵਾਈ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਸਥਿਤੀ ਨੂੰ ਬਿਲਕੁਲ ਠੀਕ ਪਾਇਆ। ਉਨ੍ਹਾਂ ਦੱਸਿਆ ਕਿ ਪੂਰੇ ਜੰਮੂ-ਕਸ਼ਮੀਰ ‘ਚ ਈਦ ਦੀ ਨਮਾਜ਼ ਸ਼ਾਂਤਮਈ ਢੰਗ ਨਾਲ ਅਦਾ ਕੀਤੀ ਗਈ।
ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਇੱਕ ਬਿਆਨ ‘ਚ ਕਿਹਾ ਕਿ ਸ਼੍ਰੀਨਗਰ ‘ਚ ਅੱਤਵਾਦੀਆਂ ਅਤੇ ਸ਼ਰਾਰਤੀ ਤੱਤਾਂ ਵੱਲੋਂ ਸ਼ਾਂਤੀ ਵਿਵਸਥਾਂ ਨੂੰ ਖ਼ਰਾਬ ਕਰਨ ਵਾਲੇ ਸੰਵੇਦਨਸ਼ੀਲ ਇਲਾਕਿਆਂ ‘ਚ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਸਥਾਨਕ ਮਸਜਿਦਾਂ ‘ਚ ਵੱਡੀ ਗਿਣਤੀ ‘ਚ ਲੋਕ ਨਮਾਜ਼ ਅਦਾ ਕਰਨ ਆਏ ਅਤੇ ਉਨ੍ਹਾਂ ਨੇ ਇੱਕ ਦੂਜੇ ਨੂੰ ਈਦ ਦੀ ਵਧਾਈ ਦਿੱਤੀ।
ਜੰਮੂ ‘ਚ ਈਦਗਾਹ ‘ਚ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਨਮਾਜ ਅਦਾ ਕੀਤੀ। ਜਦਕਿ ਬਿਆਨ ‘ਚ ਕਿਹਾ ਗਿਆਂ ਹੈ ਕਿ ਕੁਝ ਥਾਂਵਾਂ ‘ਤੇ ਵਿਰੋਧ ਦੀਆਂ ਮਾਮੂਲੀ ਘਟਨਾਵਾਂ ਹੋਈਆਂ।
ਈਦ ਮੌਕੇ ਅਜੀਤ ਡੋਭਾਲ ਨੇ ਕੀਤਾ ਕਸ਼ਮੀਰ ਦਾ ਹਵਾਈ ਦੌਰਾ
ਏਬੀਪੀ ਸਾਂਝਾ
Updated at:
12 Aug 2019 06:22 PM (IST)
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਘਾਟੀ ਦੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਹਿਰ ਅਤੇ ਦੱਖਣ ਕਸ਼ਮੀਰ ਦੇ ਇਲਾਕਿਆਂ ਦਾ ਸੋਮਵਾਰ ਹਵਾਈ ਦੌਰਾ ਕੀਤਾ। ਜੰਮੂ-ਕਸ਼ਮੀਰ ਨੂੰ ਵਿਸ਼ੇਸ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋਂ ਬਾਅਦ ਘਾਟੀ ‘ਚ ਅੱਜ ਈਦ-ਉਲ ਜ਼ੁਹਾ ਦਾ ਤਿਓਹਾਰ ਮਨਾਇਆ ਗਿਆ।
- - - - - - - - - Advertisement - - - - - - - - -