ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਹੋਣ ਮਗਰੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਕਈ ਭਾਰਤ ਵਿਰੋਧੀ ਕਦਮ ਚੁੱਕ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਲਦਾਖ ਨੇੜੇ ਆਪਣੇ ਸਕਰਦੂ 'ਤੇ ਲੜਾਕੂ ਜਹਾਜ਼ ਤਾਇਨਾਤ ਕਰ ਰਿਹਾ ਹੈ।
ਸ਼ਨੀਵਾਰ ਨੂੰ ਪਾਕਿਸਤਾਨ ਨੇ ਤਿੰਨ ਸੀ-130 ਟਰਾਂਸਪੋਰਟ ਏਅਰਕ੍ਰਾਫਟ ਇੱਥੇ ਭੇਜੇ। ਉਨ੍ਹਾਂ ਵਿੱਚ ਲੜਾਕੂ ਜਹਾਜ਼ਾਂ ਦੇ ਉਪਕਰਣ ਲਿਆਂਦੇ ਗਏ। ਜੇਐਫ-17 ਲੜਾਕੂ ਜਹਾਜ਼ ਵੀ ਸਕਰਦੂ ਏਅਰਫੀਲਡ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀਆਂ ਹਰਕਤਾਂ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ।
ਖੁਫੀਆ ਵਿਭਾਗ ਨੇ ਹਵਾਈ ਫੌਜ ਤੇ ਸੈਨਾ ਨੂੰ ਜਹਾਜ਼ਾਂ ਦੀ ਤਾਇਨਾਤੀ ਬਾਰੇ ਅਲਰਟ ਭੇਜਿਆ ਹੈ। ਸਕਰਦੂ ਪਾਕਿਸਤਾਨ ਦਾ ਇੱਕ ਫਾਰਵਰਡ ਆਪਰੇਟਿੰਗ ਬੇਸ ਹੈ। ਉਹ ਇਸ ਦੀ ਵਰਤੋਂ ਸਰਹੱਦ 'ਤੇ ਆਰਮੀ ਆਪਰੇਸ਼ਨਜ਼ ਨੂੰ ਸਪੋਰਟ ਕਰਨ ਲਈ ਕਰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪਾਕਿ ਏਅਰ ਫੋਰਸ ਇੱਥੇ ਅਭਿਆਸ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਜਹਾਜ਼ ਸਕਰਦੂ ਵਿੱਚ ਸ਼ਿਫਟ ਕਰ ਰਹੀ ਹੈ।