ਬੁਢਾਪਾ ਪੈਨਸ਼ਨ ਲਈ ਬਦਲੇ ਨਿਯਮ, ਹੁਣ ਸਿਰਫ ਇੰਨੀ ਆਮਦਨ ਵਾਲਿਆਂ ਨੂੰ ਹੀ ਮਿਲੇਗੀ ਪੈਨਸ਼ਨ
ਸਮਾਜ ਭਲਾਈ ਵਿਭਾਗ ਨੇ ਬੁਢਾਪਾ ਪੈਨਸ਼ਨ ਸਕੀਮ ਦੀ ਯੋਗਤਾ ਸ਼੍ਰੇਣੀ ਵਿੱਚ ਬਦਲਾਅ ਕੀਤੇ ਹਨ। ਹੁਣ ਬਿਨੈਕਾਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਮਹੀਨਾਵਾਰ ਆਮਦਨੀ ਚਾਰ ਹਜ਼ਾਰ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਹੁਣ ਤੱਕ ਸਿਰਫ ਬਿਨੈਕਾਰਾਂ ਦੀ ਹੀ ਚਾਰ ਹਜ਼ਾਰ ਤਕ ਮਹੀਨਾਵਾਰ ਆਮਦਨ ਦੇ ਅਧਾਰ 'ਤੇ ਪੈਨਸ਼ਨ ਜਾਰੀ ਕੀਤੀ ਜਾ ਰਹੀ ਸੀ।

ਚੰਡੀਗੜ੍ਹ: ਸਮਾਜ ਭਲਾਈ ਵਿਭਾਗ ਨੇ ਬੁਢਾਪਾ ਪੈਨਸ਼ਨ ਸਕੀਮ ਦੀ ਯੋਗਤਾ ਸ਼੍ਰੇਣੀ ਵਿੱਚ ਬਦਲਾਅ ਕੀਤੇ ਹਨ। ਹੁਣ ਬਿਨੈਕਾਰ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਮਹੀਨਾਵਾਰ ਆਮਦਨੀ ਚਾਰ ਹਜ਼ਾਰ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਹੁਣ ਤੱਕ ਸਿਰਫ ਬਿਨੈਕਾਰਾਂ ਦੀ ਹੀ ਚਾਰ ਹਜ਼ਾਰ ਤਕ ਮਹੀਨਾਵਾਰ ਆਮਦਨ ਦੇ ਅਧਾਰ 'ਤੇ ਪੈਨਸ਼ਨ ਜਾਰੀ ਕੀਤੀ ਜਾ ਰਹੀ ਸੀ।
ਵਿਭਾਗੀ ਸੂਤਰਾਂ ਅਨੁਸਾਰ ਹੁਣ ਤਕ ਮਾਲ ਵਿਭਾਗ ਦੇ ਪੱਧਰ ‘ਤੇ ਯੋਗਤਾ ਨਿਯਮਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਰਿਹਾ। ਆਰਡਰ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਯੋਗਤਾ ਵਿੱਚ 4000 ਰੁਪਏ ਪਰਿਵਾਰਕ ਆਮਦਨ ਹੋਣੀ ਚਾਹੀਦੀ ਹੈ ਪਰ ਇਸਦੇ ਉਲਟ, ਸਿਰਫ ਬਿਨੈਕਾਰ ਦੀ ਮਹੀਨਾਵਾਰ ਆਮਦਨੀ ਦੇ ਅਧਾਰ 'ਤੇ ਹੀ ਰਿਪੋਰਟ ਤਿਆਰ ਕੀਤੀ ਜਾ ਰਹੀ ਸੀ।
ਇਸ ਤੋਂ ਬਾਅਦ ਤਹਿਸੀਲਦਾਰ ਦੀ ਰਿਪੋਰਟ ਦੇ ਅਧਾਰ 'ਤੇ ਐਸਡੀਐਮਜ਼ ਨੇ ਅਰਜ਼ੀਆਂ ਨੂੰ ਸਮਾਜ ਭਲਾਈ ਵਿਭਾਗ ਨੂੰ ਭੇਜ ਦਿੱਤਾ। ਹੁਣ ਵਿਭਾਗ ਨੇ ਐਸਡੀਐਮ ਤੋਂ ਰਿਪੋਰਟ ਭੇਜਣ ਦੀ ਬਜਾਏ ਉਨ੍ਹਾਂ ਦੀ ਮਨਜ਼ੂਰੀ ਲਾਜ਼ਮੀ ਕਰ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ।






















