Omicron Cases in Delhi: ਦਿੱਲੀ ਵਿਚ ਓਮੀਕਰੋਨ ਦੇ ਕੇਸ ਹੁਣ ਵੱਧ ਕੇ 6 ਹੋ ਗਏ ਹਨ। ਮੰਗਲਵਾਰ ਨੂੰ ਚਾਰ ਨਵੇਂ ਮਾਮਲੇ ਸਾਹਮਣੇ ਆਏ। 6 ਵਿਚੋਂ ਇਕ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ ਨਰਾਇਣ ਵਿੱਚ 25 ਕੋਵਿਡ ਪਾਜ਼ੇਟਿਵ ਮਰੀਜ਼ ਅਤੇ 3 ਸ਼ੱਕੀ ਮਰੀਜ਼ ਦਾਖਲ ਹਨ।


ਦਿੱਲੀ '4 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਦੇਸ਼ 'ਚ ਓਮੀਕਰੋਨ ਦੇ ਮਾਮਲੇ ਵਧ ਕੇ 45 ਹੋ ਗਏ ਹਨ। ਮਹਾਰਾਸ਼ਟਰ ਵਿਚ ਸੋਮਵਾਰ ਨੂੰ ਦੋ ਹੋਰ ਲੋਕ ਕੋਰੋਨਾ ਵਾਇਰਸ ਦੇ ਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਪਾਏ ਗਏ। ਦੋਵੇਂ ਦੁਬਈ ਗਏ ਸਨ। ਦੂਜੇ ਪਾਸੇ ਦੱਖਣੀ ਅਫ਼ਰੀਕਾ ਤੋਂ ਗੁਜਰਾਤ ਪਰਤਿਆ ਇਕ ਵਿਅਕਤੀ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ।


 




ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਦੱਸਿਆ ਸੀ ਕਿ ਲਾਤੂਰ 'ਚ ਇਕ ਨਵਾਂ ਮਾਮਲਾ ਅਤੇ ਪੁਣੇ 'ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੁਣੇ 'ਚ ਸਾਹਮਣੇ ਆਇਆ ਮਰੀਜ਼ 39 ਸਾਲਾ ਔਰਤ ਹੈ, ਜਦਕਿ 33 ਸਾਲਾ ਪੁਰਸ਼ ਹੈ। ਇਸ ਨਾਲ ਸੂਬੇ 'ਮੀਕਰੋਨ ਨਾਲ ਸੰਕਰਮਿਤ ਪਾਏ ਜਾਣ ਵਾਲੇ ਲੋਕਾਂ ਦੀ ਗਿਣਤੀ 20 ਹੋ ਗਈ ਹੈ। ਵਿਭਾਗ ਅਨੁਸਾਰ ਦੋਵਾਂ ਮਰੀਜ਼ਾਂ ਵਿਚ ਬਿਮਾਰੀ ਦੇ ਲੱਛਣ ਨਹੀਂ ਸਨ ਅਤੇ ਉਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ। ਦੋਵੇਂ ਦੁਬਈ ਗਏ ਸਨ।


ਇਸ ਅਨੁਸਾਰ ਮਰੀਜ਼ਾਂ ਦੇ ਤਿੰਨ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਇਆ ਗਿਆ ਅਤੇ ਜਾਂਚ ਕੀਤੀ ਗਈ ਅਤੇ ਤਿੰਨੋਂ ਸੰਕਰਮਿਤ ਨਹੀਂ ਪਾਏ ਗਏ। ਇਸ ਨਾਲ ਹੀ ਦੱਖਣੀ ਅਫਰੀਕਾ ਤੋਂ ਗੁਜਰਾਤ ਦੇ ਸੂਰਤ ਪਰਤਣ ਵਾਲੇ 42 ਸਾਲਾ ਵਿਅਕਤੀ ਵਿਚ ਵਾਇਰਸ ਦੇ ਮੀਕਰੋਨ ਰੂਪ ਦੀ ਪੁਸ਼ਟੀ ਹੋਈ ਹੈ, ਜੋ ਕਿ ਰਾਜ ਵਿਚ ਇਸ ਕਿਸਮ ਦਾ ਚੌਥਾ ਕੇਸ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਦੀ ਦਿੱਲੀ ਵਿਚ ਜਾਂਚ ਕੀਤੀ ਗਈ ਜਿਸ ਵਿਚ ਰਿਪੋਰਟ ਨੈਗੇਟਿਵ ਆਈ ਹੈ। ਹਾਲਾਂਕਿ ਗੁਜਰਾਤ ਪਹੁੰਚਣ ਤੋਂ ਬਾਅਦ ਲੱਛਣ ਦਿਖਾਈ ਦੇਣ ਕਾਰਨ ਉਸਦੀ ਦੁਬਾਰਾ ਜਾਂਚ ਕੀਤੀ ਗਈ।