Uttarakhand: ਉੱਤਰਾਖੰਡ ਦੇ ਕਾਸ਼ੀਪੁਰ 'ਚ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਰਾਵਤ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਊਧਮ ਸਿੰਘ ਨਗਰ ਦੇ ਕਾਸ਼ੀਪੁਰ 'ਚ ਹਰੀਸ਼ ਰਾਵਤ ਦੀ ਜਨ ਸਭਾ 'ਚ ਇੱਕ ਵਿਅਕਤੀ ਚਾਕੂ ਲੈ ਕੇ ਪਹੁੰਚ ਗਿਆ। ਇਸ ਕਾਰਨ ਮੰਚ 'ਤੇ ਅਫਰਾ-ਤਫਰੀ ਮਚ ਗਈ ਤੇ ਸਾਰੇ ਮੌਜੂਦ ਲੋਕ ਘਬਰਾ ਗਏ। ਕਾਂਗਰਸ ਦੇ ਵਰਕਰਾਂ ਨੇ ਉਸ ਨੂੰ ਫੜ ਲਿਆ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮਾਮਲਾ ਦਰਜ ਕਰ ਲਿਆ।

ਪੁਲਿਸ ਨੇ ਕੀ ਕਿਹਾ-
ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਅਣਹੋਣੀ ਦੀ ਖਬਰ ਨਹੀਂ ਹੈ। ਊਧਮ ਸਿੰਘ ਨਗਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਦਿਲੀਪ ਸਿੰਘ ਕੁੰਵਰ ਨੇ ਕਿਹਾ ਕਿ ਸਾਬਕਾ ਸੀਐਮ ਹਰੀਸ਼ ਰਾਵਤ ਨੇ ਇੱਕ ਸਮਾਗਮ 'ਚ ਕਥਿਤ ਤੌਰ 'ਤੇ ਚਾਕੂ ਲਹਿਰਾਉਣ ਦੇ ਇਲਜ਼ਾਮਾਂ 'ਚ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦਈਏ ਕਿ ਜਦ ਉਹ ਚਾਕੂ ਲੈ ਕੇ ਸਟੇਜ 'ਤੇ ਚੜ੍ਹਿਆ ਤਾਂ ਉਸ ਸਮੇਂ ਵੱਡੇ ਆਗੂ ਮੰਚ 'ਤੇ ਨਹੀਂ ਸੀ। ਇਹ ਵਿਅਕਤੀ ਲੋਕਾਂ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ ਲਈ ਕਹਿ ਰਿਹਾ ਸੀ। ਨਾਅਰੇ ਨਾ ਲਾਉਣ 'ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ।

ਨੌਜਵਾਨ ਦੀ ਮਾਨਸਿਕ ਹਾਲਤ ਠੀਕ ਨਹੀਂ
ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਹਰੀਸ਼ ਰਾਵਤ ਇੱਥੇ ਕਾਂਗਰਸ 'ਚ ਕੁਝ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਾਉਣ ਲਈ ਨਹੀਂ ਪਹੁੰਚੇ ਸਨ। ਸੰਬੋਧਨ ਦੇ ਬਾਅਦ ਉਹ ਮੰਚ ਤੋਂ ਉੱਤਰ ਗਏ ਸਨ। ਕਾਂਗਰਸ ਇਸ ਨੂੰ ਲੈ ਕੇ ਚੁੱਕ ਰਹੀ ਹੈ ਕਿ ਪੁਲਿਸ ਨੂੰ ਕਿਵੇਂ ਪਤਾ ਨਹੀਂ ਲੱਗਿਆ।



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/


https://apps.apple.com/in/app/811114904