ਨਵੀਂ ਦਿੱਲੀ: INX ਮੀਡੀਆ ਘੁਟਾਲਾ ਮਾਮਲੇ 'ਚ ਸੀਬੀਆਈ ਨੇ ਕੱਲ੍ਹ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਠੀਕ ਇਸ ਤੋਂ 9 ਸਾਲ 28 ਦਿਨ ਪਹਿਲਾਂ ਜਦੋਂ ਚਿਦੰਬਰਮ ਦੇਸ਼ ਦੇ ਗ੍ਰਹਿ ਮੰਤਰੀ ਸਨ ਤਾਂ ਉਸ ਵੇਲੇ ਗੁਜਰਾਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਅਮਿਤ ਸ਼ਾਹ ਦੇ ਕੇਂਦਰੀ ਗ੍ਰਹਿ ਮੰਤਰੀ ਹੁੰਦਿਆਂ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਮਾਂ ਬਦਲਿਆ, ਕਿਰਦਾਰ ਬਦਲੇ, ਪਰ ਤਸਵੀਰ ਇਕੋ ਜਿਹੀ
ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਵੇਲੇ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਸੀ। 25 ਜੁਲਾਈ, 2010 ਨੂੰ ਅਮਿਤ ਸ਼ਾਹ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਤੋਂ ਕੁਝ ਦੇਰ ਬਾਅਦ ਹੀ ਸੀਬੀਆਈ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਬਿਲਕੁਲ ਉਸੇ ਤਰ੍ਹਾਂ 21 ਅਗਸਤ, 2019 ਨੂੰ ਚਿਦੰਬਰਮ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਥੋੜ੍ਹੀ ਦੇਰ ਬਾਅਦ ਸੀਬੀਆਈ ਨੇ ਚਿਦੰਬਰਮ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ।
ਅਮਿਤ ਸ਼ਾਹ 'ਤੇ ਸਨ ਇਹ ਇਲਜ਼ਾਮ
ਦੇਸ਼ ਦੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 25 ਜੁਲਾਈ, 2010 'ਚ ਸੀਬੀਆਈ ਨੇ ਸੋਹਰਾਬੁਦੀਨ ਐਨਕਾਊਂਟਰ ਕੇਸ 'ਚ ਪੁੱਛਗਿੱਛ ਲਈ ਗ੍ਰਿਫ਼ਤਾਰ ਕੀਤਾ ਸੀ ਤੇ ਅੱਜ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦਰਅਸਲ, ਪੀ. ਚਿਦੰਬਰਮ ਨਿਯਮਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਆਈਨੈਕਸ ਮੀਡੀਆ ਨੂੰ 305 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਦੀ ਮਨਜ਼ੂਰੀ ਦੇਣ ਦੇ ਇਲਜ਼ਾਮਾਂ ਹੇਠ ਸੀਬੀਆਈ ਦੀ ਗ੍ਰਿਫ਼ਤ 'ਚ ਹਨ।
ਇਸ ਕੇਸ ਵਿੱਚ ਚਿਦੰਬਰਮ ਸੀਬੀਆਈ ਅੜਿੱਕੇ ਆਏ
ਚਿਦੰਬਰਮ ਤੇ ਆਈਨੈਕਸ ਮੀਡੀਆ ਮਾਮਲੇ 'ਚ ਕੁੱਲ 305 ਕਰੋੜ ਦੇ ਘੋਟਾਲੇ ਤੇ ਵਿਦੇਸ਼ੀ ਨਿਵੇਸ਼ ਲਈ ਗਲਤ ਤਰੀਕੇ ਨਾਲ ਮਨਜ਼ੂਰੀ ਦਿਵਾਉਣ ਦੇ ਬਦਲੇ 'ਚ ਚਾਰ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਹਨ। 2007 'ਚ ਯੂਪੀਏ ਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ 'ਚ ਪੀ. ਚਿਦੰਬਰਮ ਵਿੱਤ ਮੰਤਰੀ ਸਨ ਅਤੇ ਇਹ ਮਾਮਲਾ ਉਸੇ ਸਮੇਂ ਦਾ ਹੈ।
ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ..!
ਏਬੀਪੀ ਸਾਂਝਾ
Updated at:
22 Aug 2019 04:45 PM (IST)
INX ਮੀਡੀਆ ਘੁਟਾਲਾ ਮਾਮਲੇ 'ਚ ਸੀਬੀਆਈ ਨੇ ਕੱਲ੍ਹ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਠੀਕ ਇਸ ਤੋਂ 9 ਸਾਲ 28 ਦਿਨ ਪਹਿਲਾਂ ਜਦੋਂ ਚਿਦੰਬਰਮ ਦੇਸ਼ ਦੇ ਗ੍ਰਹਿ ਮੰਤਰੀ ਸਨ ਤਾਂ ਉਸ ਵੇਲੇ ਗੁਜਰਾਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਅਮਿਤ ਸ਼ਾਹ ਦੇ ਕੇਂਦਰੀ ਗ੍ਰਹਿ ਮੰਤਰੀ ਹੁੰਦਿਆਂ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- - - - - - - - - Advertisement - - - - - - - - -